ਅਮਰੀਕੀ ਰਾਸ਼ਟਰਪਤੀ ਚੋਣਾਂ ਵਾਸਤੇ ਦੌੜ ਭੱਜ ਅਤੇ ਦਰਪੇਸ਼ ਚੁਣੌਤੀਆਂ।

ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਦੀ ਪ੍ਰਕਿਰਿਆ ,ਜਿਸ ਵਿਚ ਨਵੰਬਰ 2020 ਦੌਰਾਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੀ ਚੋਣ ਕੀਤੀ ਜਾਵੇਗੀ, ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋ ਗਈ ਹੈ। ਰਿਪਬਲਿਕਨ ਪਾਰਟੀ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਖ ਵੱਖ ਰਾਜਾਂ ਵਿਚ ਪ੍ਰਾਇਮਰੀ ਅਤੇ ਕਾਕਸ ਪ੍ਰਕਿਰਿਆ ਦੌਰਾਨ  1099 ਡੈਲੀਗੇਟ ਜਿੱਤੇ ਹਨ,ਜਦੋਂ ਕਿ ਉਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਵਾਸਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਨਣ ਵਾਸਤੇ 1276 ਡੈਲੀਗੇਟਾਂ ਦੀ ਜਰੂਰਤ ਹੈ।  ਦੂਸਰੇ ਪਾਸੇ ਡੈਮੋਕਰੇਟਿਕ ਪਾਰਟੀ ਲਈ ਮੁਕਾਬਲਾ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਅਤੇ  ਬਰਨੀ ਸੈਂਡਰਸ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਬਿਡੇਨ ਨੇ ਸੁਪਰ ਮੰਗਲਵਾਰ ਪ੍ਰਾਇਮਰੀ ਪ੍ਰਕਿਰਿਆ ਦੌਰਾਨ ਕੁਝ ਮਹੱਤਵਪੂਰਣ ਰਾਜਾਂ ਦੀ ਜਿੱਤ ਪ੍ਰਾਪਤ ਕੀਤੀ ਸੀ।14 ਰਾਜਾਂ ਅਤੇ ਅਮਰੀਕੀ ਸਮੋਆ ਨੇ ਸੁਪਰ ਮੰਗਲਵਾਰ ਨੂੰ  ਰਾਸ਼ਟਰਪਤੀ ਦੀਆਂ ਪ੍ਰਾਇਮਰੀ ਪ੍ਕਿਰਿਆ ਰੱਖੀਆਂ ਸਨ, ਜਿਸ ਵਿਚ 1344 ਡੈਲੀਗੇਟ ਹਨ, ਜੋ 2020 ਦੀ ਲੋਕਤੰਤਰੀ ਦੌੜ ਵਿਚ ਸ਼ਾਮਿਲ ਕੁਲ ਇੱਕ ਤਿਹਾਈ ਤੋੱ ਵੱਧ ਹੈ। ਡੈਮੋਕਰੇਟਿਕ ਪਾਰਟੀ ਵਲੋਂ ਉਸ ਉਮੀਦਵਾਰ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜਦ ਕੀਤਾ ਜਾਵੇਗਾ, ਜੋ ਬਹੁਗਿਣਤੀ ਡੈਲੀਗੇਟਾਂ ਨੂੰ ਜਿੱਤੇਗਾ।
ਰਾਸ਼ਟਰਪਤੀ ਦੀਆਂ ਚੋਣਾਂ ਤੋਂ ਪਹਿਲਾਂ ਉਮੀਦਵਾਰ ਰਾਜ ਦੀਆਂ ਪ੍ਰਾਇਮਰੀ ਅਤੇ ਕਾਕਸ ਪ੍ਰਣਾਲੀ ਦੀ ਇਕ ਪ੍ਰਕਿਰਿਆ ਵਿਚੋਂ ਲੰਘਦੇ ਹਨ। ਉਹਨਾਂ ਨੂੰ ਰਾਜ  ਨੂੰ ਵੱਡੀਆਂ ਰਾਜਨੀਤਕ ਪਾਰਟੀਆਂ ਨਾਮਜਦ ਕਰਦੀਆਂ ਹਨ। ਹਰ ਇੱਕ ਪ੍ਰਾਇਮਰੀ ਅਤੇ ਕਾਕਸ ਵਿਚ ਡੈਲੀਗੇਟਾਂ ਦੀ ਗਿਣਤੀ ਨਿਸ਼ਚਿਤ ਹੁੰਦੀ ਹੈ। ਇਹ ਉਹ ਵਿਅਕਤੀ ਹੁੰਦੇ ਹਨ ਜੋ, ਪਾਰਟੀ ਦੇ ਰਾਸ਼ਟਰੀ ਸੰਮੇਲਨਾਂ ਵਿਚ ਆਪਣੇ ਰਾਜਾਂ ਦੀ ਪ੍ਰਤੀਨਿਧਤਾ ਕਰਦੇ ਹਨ। ਉਹ ਉਮੀਦਵਾਰ,ਜਿਹੜਾ ਪਾਰਟੀ ਦੇ ਜਿਆਦਾ ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਕਰਦਾ ਹੈ, ਉਸ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨਾਮਜਦ ਕੀਤਾ ਜਾਂਦਾ ਹੈ।
ਇਸ ਉਪਰੰਤ ਉਹ ਰਾਸ਼ਟਰਪਤੀ ਚੋਣਾਂ ਲਈ ਚੋਣ ਪ੍ਰਕਿਰਿਆ ਸ਼ੁਰੂ ਕਰਦੇ ਹਨ। ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਸਾਰੇ ਦੇਸ਼ ਵਿਚ ਮੁਹਿੰਮ ਚਲਾਉਂਦੇ ਹਨ। ਉਹ ਰੈਲੀਆਂ ਆਯੋਜਿਤ ਕਰਦੇ ਹਨ ਅਤੇ ਦੇਸ਼ ਭਰ ਵਿਚ ਵੋਟਰਾਂ ਦਾ ਸਮਰਥਨ ਹਾਸਿਲ ਕਰਨ ਲਈ ਬਹਿਸਾਂ ਆਦਿ ਵਿਚ ਹਿੱਸਾ ਲੈਂਦੇ ਹਨ। ਸੰਯੁਕਤ ਰਾਜ ਅਮਰੀਕਾ ਵਿਸ਼ਵ ਦਾ ਸਭ ਤੋਂ ਪੁਰਾਣਾ ਲੋਕਤੰਤਰੀ ਦੇਸ਼ ਹੈ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਲੋਕਾਂ ਦੁਆਰਾ  ਸਿੱਧੀ ਨਹੀਂ ਕੀਤੀ ਜਾਂਦੀ , ਬਲਕਿ ‘ਇਲੈਕਟੋਰਲ ਕਾਲਜ’ ਦੁਆਰਾ ਕੀਤੀ ਜਾਂਦੀ ਹੈ। ਵੋਟਾਂ ਪਾਉਣ ਤੋਂ ਬਾਅਦ ਸਾਰੀਆਂ ਵੋਟਾਂ ਦੀ ਗਿਣਤੀ  ਰਾਜਾਂ  ਅਨੁਸਾਰ ਕੀਤੀ ਜਾਂਦੀ ਹੈ। ਵਾਸ਼ਿੰਗਟਨ ਡੀ.ਸੀ ਅਤੇ 48 ਰਾਜ ਜਿੱਤਣ ਦੀ ਸਾਰੀ ਪ੍ਕਿਰਿਆ ਨੂੰ ਵੇਖਦੇ ਹਨ,ਜਿੱਥੇ ਜੇਤੂ ਸਾਰੀਆਂ ਵੋਟਾਂ ਨੂੰ ਪ੍ਰਾਪਤ ਕਰਦਾ ਹੈ। ਮੇਨ ਅਤੇ ਨੇਬਰਾਸਕਾ ਇਸ ਵਿਚ ਨਹੀਂ ਆਉੇਦੇ, ਕਿਉਂਕਿ ਉਹਨਾਂ ਕੋਲ ਇਕ ਅਨੁਪਾਤ ਪ੍ਰਣਾਲੀ ਹੈ। ਕਿਸੇ ਉਮੀਦਵਾਰ ਨੂੰ ਰਾਸ਼ਟਰਪਤੀ ਬਣਨ ਵਾਸਤੇ ਘੱਟੋ ਘੱਟ 270 ਵੋਟਰਾਂ ਦਾ ਸਮਰਥਨ ਜਰੂਰੀ ਹੈ।
ਇਕ ਵਿਸ਼ਾਲ ਸੁਪਰ ਮੰਗਲਵਾਰ ਤੋਂ ਬਾਅਦ  ਬਰਨੀ ਸੈਂਡਰਸ ਨੂੰ ਛੱਡ ਕੇ ਉਸਦੇ ਸਾਰੇ ਪ੍ਰਮੁੱਖ ਵਿਰੋਧੀਆਂ ਦੇ ਨਾਲ- ਨਾਲ ਸਾਬਕਾ ਉਪ ਰਾਸਟਰਪਤੀ ਬਿਡੇਨ, ਡੈਮੇਕਰੇਟਿਕ ਪਾਰਟੀ ਦੀ ਨਾਮਜਦਗੀ ਜਿੱਤਣ ਵਾਸਤੇ ਇੱਕ ਪਹਿਲੀ  ਮਨਪਸੰਦ ਹੈ।ਉਨ੍ਹਾਂ ਨੇ ਮਿਜ਼ੂਰੀ, ਮਿਸ਼ੀਗਨ, ਮਿਸੀਸੀਪੀ, ਆਈਡਹੋ ਦੇ ਜ਼ਰੂਰੀ ਪ੍ਰਾਂਤ ਜਿੱਤੇ ਅਤੇ ਉਨ੍ਹਾਂ ਕੋਲ 670 ਡੈਲੀਗੇਟ ਵਾਲੇ ਆਪਣੇ ਸਭ ਤੋਂ ਨੇੜਲੇ ਵਿਰੋਧੀ ਬਰਨੀ ਸੈਂਡਰਸ ਦੇ ਮੁਕਾਬਲੇ 820 ਡੈਲੀਗੇਟ ਹਨ। ਉਸਦੇ ਨਜਦੀਕੀ ਵਿਰੋਧੀ ਬਰਨੀ ਸੈਡਰਸ ਨੂੰ
ਦੂਸਰੇ ਮਹੱਤਵਪੂਰਣ ਪ੍ਰਾਇਮਰੀ ਪ੍ਰਕਿਰਿਆ ਵਿਚ, ਡੈਲੀਗੇਟਸ ਵਾਸਤੇ ਐਰੀਜੋਨਾ, ਇਲੀਨੋਇਸ , ਫਲੋਰੀਡਾ, ਅਤੇ ਉਹੀਉ ਆਦਿ ਨੇ ਵੋਟਾਂ ਪਾਈਆਂ ਹਨ। ਬਰਨੀ ਸੈਂਡਰਸ ਦੇ ਸਮਰਥਨ ਆਧਾਰ ਵਾਲੇ ਰਾਜ,ਜਿਵੇਂ ਕਿ ਕੈਲੀਫੋਰਨੀਆਂ ਅਤੇ ਨੇਵਾਡਾ ਪਹਿਲਾਂ ਹੀ ਵੋਟ ਕਰ ਚੁੱਕੇ ਹਨ। ਕੁਝ ਹੋਰ ਰਾਜਾਂ ਬਾਰੇ ਭਵਿੱਖਬਾਣੀ ਕੀਤੀ ਜਾ ਸਕਦੀ ਹੈ, ਕਿ ਉਹ ਬਿਡੇਨ ਦਾ ਸਮਰਥਨ ਵਿਚ ਜਾਣਗੇ ਜਾਂ ਕੁਝ ਡੈਲੀਗੇਟ ਸੈਂਡਰਸ ਅਤੇ ਬਿਡੇਨ ਵਿਚਲੇ ਫਰਕ ਨੂੰ ਘੱਟ ਕਰਨਗੇ।  ਦੂਸਰੇ ਪਾਸੇ ਕੁਝ ਲੋਕਾਂ ਦਾ ਅਨੁਮਾਨ ਹੈ ਕਿ ਨੌਜਵਾਨ ਪ੍ਰਗਤੀਵਾਦੀਆਂ  ਅਤੇ ਸਪੈਨਿਸ਼ ਮੂਲ ਦੇ ਲੋਕਾਂ ਦਾ ਮੁੱਖ ਆਧਾਰ ਜਿਆਦਾਤਰ ਰਾਜਾਂ ਵਿਚ ਜੇਤੂ ਗਠਬੰਧਨ ਬਣਾਉਣ ਲਈ ਇਕ ਵੱਡਾ ਸਮੂਹ ਨਹੀਂ ਹੈ। ਉਹ ਇਸ ਤੱਥ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਬਿਡੇਨ ਦਾ ਅਫਰੀਕੀ- ਅਮਰੀਕੀ ਹਲਕਿਆਂ ਵਿਚ ਵਿਆਪਕ ਆਧਾਰ ਹੈ।
ਸ਼ਾਇਦ ਇਸੇ ਕਾਰਣ ਉਹਨਾਂ  ਦੇ ਸਮਰਥਨ ਨੂੰ ਇਕਜੁੱਟ ਰੱਖਣ ਅਤੇ ਰਾਸ਼ਟਰਪਤੀ ਟਰੰਪ ਦੀ ਮੁਹਿੰਮ ਨੂੰ ਚੁਣੌਤੀ ਦੇਣ ਦੀ ਜ਼ਰੂਰਤ ਨੂੰ ਸਮਝਦੇ ਹੋਏ ਫਿਲਿਡੀਫੀਆ ਵਿਚ ਇਕ ਰੈਲੀ ਦੌਰਾਨ ਪਾਰਟੀ ਵਿਚ ਏਕਤਾ ਦੀ ਮੰਗ ਕੀਤੀ ਅਤੇ ਇਹ ਵੀ ਸੰਕੇਤ ਦਿੱਤਾ ਕਿ ਉਹਨਾਂ ਨੂੰ ਭਵਿੱਖ ਵਿਚ ਸੈਡਰਸ ਦੀ ਹਮਾਇਤ ਮਿਲ ਸਕਦੀ ਹੈ। ਡੈਮੋਕਰੇਟਸ  ਸਾਲ 2016 ਦੀਆਂ ਚੋਣਾਂ ਵਾਂਗ ਲੰਬੇ ਸਮੇਂ ਤੋਂ ਪ੍ਰਾਇਮਰੀ ਤੋਂ ਬਚਣ ਲਈ ਉਤਸਕ ਹਨ। ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਰਾਸ਼ਟਰਪਤੀ ਟਰੰਪ ਦੇ ਦੁਬਾਰਾ ਚੋਣ ਜਿੱਤਣ ਦੇ ਯਤਨਾਂ ਵਿਚ ਸਹਾਇਤਾ ਕਰੇਗਾ। ਇਸਦੇ ਬਾਵਜੂਦ ਨਵੰਬਰ ਵਿਚ ਹੋਣ ਵਾਲੀ ਚੋਣਾਂ ਤੋਂ ਇਹ ਸੰਕੇਤ ਮਿਲੇਗਾ ਕਿ ਡੈਮੋਕਰੇਟਿਕ  ਪਾਰਟੀ ਆਪਣੀ ਜਿੱਤਣ ਦੀ ਦੌੜ ਨੂੰ ਜਾਰੀ ਰੱਖ ਸਕੀ ਹੈ ਜਾਂ ਨਹੀਂ। ਜਿਸ ਨਾਲ ਉਹਨਾਂ ਨੂੰ ਬਹੁਮਤ ਮਿਲਦਾ ਹੈ  ਜਾਂ ਰਾਸ਼ਟਰਪਤੀ ਟਰੰਪ ਆਪਣੀਆਂ ਨੀਤੀਆਂ ਦੇ ਆਧਾਰ ਤੇ ਦੁਬਾਰਾ ਸੱਤਾ ਵਿਚ ਬਣੇ ਰਹਿਣਗੇ।
 ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਭਾਰਤ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਬਹੁਤ ਦਿਲਚਸਪੀ ਲੈ ਰਿਹਾ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵਿਚ ਲੋਕਤੰਤਰਿਕ ਵਿਵਸਥਾਵਾਂ ਅਲੱਗ- ਅਲੱਗ ਹਨ , ਪਰ ਦੋਵੇ ਦੇਸ਼ ਲੋਕਤੰਤਰ, ਸੁਤੰਤਰਤਾ, ਸਮਾਨਤਾ , ਨਿਆਂ
ਅਤੇ ਨਿਯਮਾਂ ਉਤੇ ਆਧਾਰਿਤ  ਸਾਂਝੇ ਪੱਖਾਂ ਕਾਰਣ ਆਪਸ ਵਿਚ ਜੁੜੇ ਹੋਏ ਹਨ।
ਅਨੁਵਾਦਕ …ਮਨਜੀਤ ਅਣਖੀ
 ਸਕ੍ਰਿਪਟ: ਡਾ ਸ਼ਤੂਤੀ ਬੈਨਰਜੀ, ਅਮਰੀਕੀ ਮਾਮਲਿਆਂ ਦੇ ਰਣਨੀਤਕ ਵਿਸ਼ਲੇਸ਼ਕ