ਸੁਰਖਿਆ ਪ੍ਰੀਸ਼ਦ ਵਲੋਂ ਅਫਗਾਨ ਸ਼ਾਂਤੀ ਸਮਝੌਤੇ ਉੱਤੇ ਸਹਿਮਤੀ।

ਜਿਵੇਂ ਕਿ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ, ਕਿ ਸੁਰੱਖਿਆ ਪ੍ਰੀਸ਼ਦ ਵਲੋਂ  ਅਮਰੀਕਾ ਅਤੇ ਤਾਲਿਬਾਨ ਵਿਚਕਾਰ ਸ਼ਾਂਤੀ ਸਮਝੌਤੇ ਦੀ ਹਮਾਇਤ ਕੀਤੀ ਗਈ  ਹੈ। ਅਮਰੀਕਾ ਦੁਆਰਾ ਇਸ ਸਬੰਧੀ ਇਕ ਮਤਾ ਸੁਰੱਖਿਆ ਪ੍ਰੀਸ਼ਦ ਨੂੰ ਪੇਸ਼ ਕੀਤਾ ਗਿਆ ਸੀ, ਜਿਸਨੂੰ ਸਾਰੇ ਮੈਂਬਰਾਂ ਵਲੋਂ ਪ੍ਰਵਾਨ ਕਰ ਲਿਆ ਗਿਆ ਹੈ। ਅਫਗਾਨਿਸਤਾਨ ਨੇ ਯੁੱਧ ਖਤਮ ਕਰਨ ਅਤੇ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਹੈ। ਸ਼ਾਂਤੀ ਸਮਝੌਤੇ ਵਿਚ ਵਿਆਪਕ ਸ਼ਾਂਤੀ ਵਾਰਤਾ ਦਾ ਸਮਰਥਨ ਕੀਤਾ ਗਿਆ ਹੈ ਅਤੇ ਇਸ ਪ੍ਰਕਿਰਿਆ ਵਿਚ ਸਿਵਲ ਸੁਸਾਇਟੀ ਦੇ ਮਰਦਾਂ ਅਤੇ ਔਰਤਾਂ ਨੂੰ ਸ਼ਾਮਿਲ ਕਰਨ ਉਤੇ ਜ਼ੋਰ ਦਿੱਤਾ ਗਿਆ ਹੈ। ਪ੍ਰੀਸ਼ਦ ਦੇ ਮੈਂਬਰਾਂ ਨੇ ਮਹਿਲਾਵਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਅਤੇ ਇਸਦੇ ਨਾਲ ਹੀ ਇਹ ਵੀ ਸ਼ਪੱਸ਼ਟ ਕੀਤਾ ਕਿ ਡਬਲਯੂ.ਟੀ.ਉ.ਸ਼ਾਂਤੀ ਸੰਧੀ ਦੇ ਨਾਮ ਉਤੇ ਤਾਲਿਬਾਨ ਵਲੋਂ ਨਾਰੀਵਾਦ ਦੇ ਮਾਮਲਿਆਂ ਵਿੱਚ ਅਪਣਾਈ ਜਾਂਦੀ ਪਿਛਾਂਹਖਿਚੂ ਸੋਚ ਕਾਰਣ ਮਹਿਲਾਵਾਂ ‘ਤੇ  ਕਿਸੇ ਵੀ ਕਿਸਮ ਦੀ ਕੋਈ ਰੋਕ ਲਗਾਉਣ ਲਈ ਤਿਆਰ ਨਹੀ ਹੈ।  ਅਫਗਾਨ ਔਰਤਾਂ, ਤਾਲਿਬਾਨ ਵਲੋਂ ਔਰਤਾਂ ਪ੍ਤੀ ਪਾਏ ਜਾਂਦੇ ਅੜਿੱਕਿਆਂ ਸਬੰਧੀ ਪੂਰੀ ਤਰਾਂ ਜਾਣੂ ਹਨ। ਇੱਥੋ ਤੱਕ ਕਿ ਸ਼ਾਂਤੀ ਸਮਝੌਤੇ ਜਾਂ ਭਵਿੱਖ ਦੀ ਸ਼ਾਂਤੀ ਲਈ ਵੀ। ਗੱਲਬਾਤ ਦੀ ਨਿਰੰਤਰਤਾ ਬਾਰੇ ਉਹ ਗੱਲ ਕਰਦਿਆਂ ਸਿਧਾਂਤਕ ਅਤੇ ਅਮਲ ਵਿਚ ਤਿਆਰ ਹਨ। ਅਫਗਾਨ ਸ਼ਾਂਤੀ ਵਾਰਤਾ ਵਿਚ ਵਿੱਚ ਅਮਰੀਕਾ ਦੇ ਨੁਮਾਇੰਦੇ ਜਲਮੈਂ ਖਲੀਲਜਾਦ ਨੇ ਸੰਯੁਕਤ ਰਾਸ਼ਟਰ ਦੇ ਫੈਸਲੇ ਦੇ ਜਵਾਬ ਵਿਚ ਟਵੀਟ ਕਰਦਿਆਂ ਆਖਿਆ ਹੈ ਕਿ ਇਹ ਤੱਥ ਸੰਸਾਰ ਨੂੰ ਦਰਸਾਉੰਦਾ ਹੈ  ਕਿ ਅੰਤਰ ਰਾਸ਼ਟਰੀ ਭਾਈਚਾਰਾ  ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਕਰਨ ਦੇ  ਲਈ ਸਾਡੇ ਵਲੋਂ ਕੀਤੇ ਜਾ ਰਹੇ ਯਤਨਾਂ ਤੋਂ ਸੰਤੁਸ਼ਟ ਹੈ । ਇਸ ਲਈ ਉਹਨਾਂ ਅਤੇ ਤਾਲਿਬਾਨ, ਦੋਵਾਂ ਨੂੰ , ਆਪਸੀ ਵਿਸ਼ਵਾਸ਼ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਜਾਰੀ ਰੱਖਣ ਚਾਹੀਦਾ ਹੈ ਅਤੇ ਇਸ ਪੱਧਰ ਤੇ ਅੰਤਰ ਰਾਸ਼ਟਰੀ ਪੱਧਰ ਤੋ ਗੱਲਬਾਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਇਸ ਮਾਮਲੇ ਦਾ ਮਹੱਤਵਪੂਰਣ ਇਕ ਹੋਰ ਪਹਿਲੂ ਇਹ ਵੀ  ਹੈ, ਕਿ ਸੰਯੁਕਤ ਰਾਸ਼ਟਰ ਵਲੋਂ ਮਤੇ ਦੀ ਪ੍ਰਵਾਨਗੀ ਦੇ ਬਾਵਜੂਦ ਮੱਧ ਪੂਰਬ ਵਿਚ ਅਮਰੀਕੀ ਕਮਾਂਡਰ ਫਰੈਂਕ ਮੈਕੱਜੀ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਤਾਲਿਬਾਨ ਆਪਣੇ ਵਾਅਦੇ ਪੂਰੇ ਨਹੀਂ ਕਰਨਗੇ।  ਦੂਸਰੇ ਪਾਸੇ ਇੱਥੇ ਇਹ ਵੀ ਵਰਣਨਯੋਗ ਤੱਥ ਇਹ ਹੈ ਕਿ ਸ਼ਾਂਤੀ ਸਮਝੌਤੇ ਤੋਂ ਬਾਅਦ ਅਫਗਾਨਿਸਤਾਨ ਦੇ  ਰਾਸ਼ਟਰਪਤੀ ਵਲੋਂ ਸ਼ਰਤਾਂ ਸਹਿਤ ਪੰਦਰਾ ਸੌ ਤਾਲਿਬਾਨ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਗਏ ਹਨ, ਪਰ ਇਸਦੇ ਬਾਵਜੂਦ ਤਾਲਿਬਾਨ ਵਲੋਂ ਜੰਗਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਤਾਲਿਬਾਨ ਨੂੰ ਗੱਲਬਾਤ ਵਾਸਤੇ ਮੇਜ਼ ਉੱਤੇ ਲਿਆਉਣ ਵਾਸਤੇ ਪਾਕਿਸਤਾਨ ਦੇ ਦਾਅਵੇ ਦਾ ਵੀ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਾਕਿਸਤਾਨ ਪਹਿਲੇ ਦਿਨ ਤੋਂ ਤਾਲਿਬਾਨ ਦੀ ਪਿੱਠ ਉੱਤੇ ਰਿਹਾ ਹੈ। ਜਿਸ ਕਾਰਣ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਰਿਸ਼ਤੇ ਤਣਾਅ ਅਤੇ ਖਟਾਸ ਵਾਲੇ ਹਨ। ਪਾਕਿਸਤਾਨ ਨੇ ਅੱਤਵਾਦ ਦੇ ਖਿਲਾਫ ਅੰਤਰ ਰਾਸ਼ਟਰੀ ਭਾਈਚਾਰੇ ਸਾਹਮਣੇ ਕਈ ਵਾਰ ਵੱਡੇ ਦਾਅਵੇ ਕੀਤੇ ਹਨ, ਪਰ ਇਸ ਵਿਚ ਸ਼ਾਇਦ ਹੀ ਕਿਸੇ ਨੂੰ ਕੋਈ  ਸ਼ੱਕ ਹੋਵੇ ਕਿ ਉਸਦੀ ਹਮਦਰਦੀ ਤਾਲਿਬਾਨ ਸਮੇਤ ਅੱਤਵਾਦੀ ਤੱਤਾਂ ਨਾਲ ਹੀ ਰਹੀ ਹੈ। ਇਸ ਸਭ ਦੇ ਬਾਵਜੂਦ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਸ਼ਾਂਤੀ ਵਾਰਤਾ ਦੇ ਸੰਦਰਭ ਵਿਚ ਪਾਕਿਸਤਾਨ ਦੀ ਭੂਮਿਕਾ  ਇਸ ਸਾਰੇ ਮੁੱਦੇ ‘ਤੇ ਅਹਿਮ ਪਹਿਲੂ ਹੈ, ਜਿਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਜੋ ਅਫਗਾਨਿਸਤਾਨ ਵਿਚ ਸ਼ਾਂਤੀ ਨੂੰ ਉਤਸ਼ਾਹਿਤ ਕਰਦੀ ਹੈ।
ਅਮਰੀਕੀ ਜਰਨੈਲ ਦੀ ਉਮੀਦ ਵਿਚ ਸ਼ੱਕ , ਤਾਲਿਬਾਨ ਦੀ ਭੂਮਿਕਾ ਦੇ  ਪ੍ਸੰਗ ਵਿਚ ਹੈ, ਕਿਉਂਕਿ  ਬੀਤੇ ਸਮੇਂ ਵਿਚ ਤਾਲਿਬਾਨ ਵਲੋਂ ਸਮਝੌਤਾ ਤੋੜਨ ਦਾ ਰਿਕਾਰਡ ਕਾਫੀ ਮਾੜਾ ਰਿਹਾ ਹੈ। ਕੇਸ ਦਾ ਇਕ ਮਹੱਤਵਪੂਰਣ ਪਹਿਲੂ ਹੋਰ ਇਹ ਵੀ ਹੈ ਕਿ ਇਸ ਖੇਤਰ ਵਿਚ ਭਾਰਤ ਦਾ ਆਪਣਾ ਮਹੱਤਵ ਹੈ ਅਤੇ  ਭਾਰਤ ਦੇ ਅਫਗਾਨਿਸਤਾਨ ਦੇ ਨਾਲ ਨਾਲ   ਅਮਰੀਕਾ ਦ ਨਾਲ ਵੀ ਸੁਖਾਵੇਂ ਸਬੰਧ  ਹਨ, ਪਰ ਜਿੱਥੋ ਤੱਕ ਤਾਲਿਬਾਨ ਦਾ ਸਬੰਧ ਹੈ, ਉਹ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਿਲ ਰਿਹਾ ਹੈ ਅਤੇ ਅਫਗਾਨਿਸਤਾਨ ਵਿਚ ਵਿਕਾਸ ਨੂੰ ਕਮਜੋਰ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਵਿਚ ਰਿਹਾ ਹੈ। ਹੁਣ ਜਦੋਂ ਅਮਰੀਕੀ ਅਤੇ ਤਾਲਿਬਾਨ ਵਿਚਕਾਰ ਸ਼ਾਂਤੀ ਸਮਝੌਤੇ ਨੂੰ ਲਾਗੂ ਕਰਨ ਦੀ ਗੱਲ ਚਲ ਰਹੀ ਹੈ ਤਾਂ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਤਾਲਿਬਾਨ ਵੀ ਭਾਰਤ ਦੇ ਸਬੰਧ ਵਿਚ ਆਪਣੀ ਨੀਤੀ ਬਦਲਣਗੇ ਜਾਂ ਭਾਰਤ ਵਿਰੁੱਧ ਆਪਣੀਆਂ ਅੱਤਵਾਦੀ ਗਤੀਵਿਧੀਆਂ ਜਾਰੀ ਰੱਖਣਗੇ?
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਫਗਾਨਿਸਤਾਨ ਵਿਚ ਸ਼ਾਂਤੀ ਦੀ ਸਥਾਪਨਾ ਇਸ ਦੇਸ਼ ਦੇ ਵਿਕਾਸ ਲਈ ਬਹੁਤ ਮਹੱਤਵਪੂਰਣ ਹੈ, ਪਰ ਇਸ ਦੇ ਨਾਲ ਹੀ ਤਾਲਿਬਾਨ ਦੀ ਅਣਦੇਖੀ ਕਰਕੇ ਸ਼ਾਂਤੀ ਦੀ ਕਲਪਨਾ ਕਰਨਾ ਅਰਥਹੀਣ ਪ੍ਰਸੰਗ ਹੈ।   ਇਸੇ ਕਾਰਣ ਸੰਯੁਕਤ ਰਾਸ਼ਟਰ ਦੀ ਸ਼ੁਰਖਿਆ ਪ੍ਰੀਸ਼ਦ  ਨੂੰ ਇਹ ਗੱਲ ਯਕੀਨੀ ਬਣਾਉਣੀ ਹੋਵੇਗੀ ਕਿ ਉਹ   ਮਿਡਲ ਈਸਟ ਵਿਚ ਅਮਰੀਕੀ ਸੈਨਿਕ ਫ੍ਰੈੰਕ ਮੈਂਕੱਜੀ ਦੁਆਰਾ ਉਠਾਏ ਸ਼ੰਕਿਆਂ ਦੇ ਸੰਦਰਭ ਵਿਚ  ਅੰਤਰ ਰਾਸ਼ਟਰੀ ਭਾਈਚਾਰੇ ਵਲੋਂ ਤਾਲਿਬਾਨ ਦੇ ਸਬੰਧ ਵਿਚ ਉਠਾਏ ਗਏ ਸ਼ੰਕਿਆਂ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰੇ । ਤਾਲਿਬਾਨ ਦੀਆਂ ਗਤੀਵਿਧੀਆਂ ਅਤੇ ਉਸ ਵਲੋਂ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਦੀ ਧਿਆਨ ਨਾਲ ਨਿਗਰਾਨੀ ਕਰਨ ਦੇ ਪਰਿਪੇਖ ਵਿਚ ਸ਼ੱਕ ਕਰਨਾ ਇਕ ਜਾਇਜ਼ ਅਤੇ ਮਹੱਤਵਪੂਰਣ  ਕਦਮ ਹੈ। ਸੁਰੱਖਿਆ ਪ੍ਰੀਸ਼ਦ ਨੂੰ ਇਹ ਯਾਦ ਰੱਖਣਾ ਪਵੇਗਾ ਕਿ ਤਾਲਿਬਾਨ ਵਲੋਂ ਕੀਤੀ  ਵਾਅਦਾ ਖਿਲਾਫੀ ਇਸ ਖਿੱਤੇ ਵਿਚ ਨਵੀਆਂ ਮੁਸ਼ਕਿਲਾਂ ਖੜੀਆਂ ਕਰੇਗੀ ਅਤੇ ਇਸ ਨਾਲ ਨਾ ਸਿਰਫ ਅਫਗਾਨਿਸਤਾਨ ਤੇ, ਬਲਕਿ ਭਾਰਤ ਵਰਗੇ ਹੋਰਨਾਂ  ਦੇਸ਼ਾਂ ‘ਤੇ ਵੀ ਇਸਦਾ ਮਾੜਾ ਪ੍ਰਭਾਵ ਪੈ ਸਕਦਾ ਹੈ, ਜੋ ਅੱਤਵਾਦ ਵਿਰੁੱਧ ਲੜੀ ਜਾ ਰਹੀ ਲੜਾਈ ਵਿਚ ਸੰਯੁਕਤ ਰਾਜ ਅਤੇ ਅੰਤਰ ਰਾਸ਼ਟਰੀ ਬਰਾਦਰੀ ਨਾਲ ਖੜੇ  ਹਨ।