ਗਰੀਬ ਅਤੇ ਪ੍ਰਵਾਸੀਆਂ ਲਈ ਭੋਜਨ ਦੀ ਵਿਵਸਥਾ ਕਰਨ ਲਈ ਵੱਖ-ਵੱਖ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ‘ਚ 21 ਹਜ਼ਾਰ ਤੋਂ ਵੱਧ ਰਾਹਤ ਕੈਂਪ ਕੀਤੇ ਗਏ ਸਥਾਪਿਤ

ਗ੍ਰਹਿ ਮੰਤਰਾਲੇ ‘ਚ ਜੁਆਇੰਟ ਸਕੱਤਰ ਪੁਣਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਵੱਖ-ਵੱਖ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ‘ਚ 21 ਹਜ਼ਾਰ ਤੋਂ ਵੱਧ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ ਤਾਂ ਜੋ ਗਰੀਬ ਅਤੇ ਪ੍ਰਵਾਸੀ ਲੋਕਾਂ ਲਈ ਭੋਜਨ, ਰਹਿਣ ਅਤੇ ਹੋਰ ਜ਼ਰੂਰੀ ਵਸਤਾਂ ਦਾ ਬੰਦੋਬਸਤ ਕੀਤਾ ਜਾ ਸਕੇ।ਇੰਨ੍ਹਾਂ ਕੈਪਾਂ ‘ਚ 6 ਲੱਖ ਤੋਂ ਵੀ ਵੱਧ ਲੋਕਾਂ ਨੂੰ ਆਸਰਾ ਮਿਲੇਗਾ।
ਬੀਤੇ ਦਿਨ ਮੀਡੀਆ ਨਾਲ ਰੂਬਰੂ ਹੁੰਦਿਆਂ ਉਨ੍ਹਾਂ ਨੇ ਦੱਸਿਆ ਕਿ 23 ਲੱਖ ਤੋਂ ਵੀ ਵੱਧ ਲੋਕਾਂ ਦੇ ਭੋਜਨ ਦਾ ਇੰਤਜ਼ਾਮ ਕੀਤਾ ਗਿਆ ਹੈ।ਇਹ ਕੈਂਪ ਗਰੀਬ, ਫਸੇ ਪ੍ਰਵਾਸੀ, ਏਕਾਂਤਵਾਸ ‘ਚ ਗਏ ਮਜ਼ਦੂਰ ਅਤੇ ਹੋਰ ਜ਼ਰੂਰਤਮੰਦ ਲੋਕਾਂ ਲਈ ਹਨ।