ਏਡੀਬੀ ਨੇ ਉਮੀਦ ਜਤਾਈ ਕਿ ਵਿਸ਼ਵ ਆਰਥਿਕ ਮਹਾਂਮਾਰੀ ਦੇ ਬਾਬਤ 2021 ਵਿੱਤੀ ਵਰ੍ਹੇ ‘ਚ ਭਾਰਤੀ ਆਰਥਿਕ ਵਿਕਾਸ ਦਰ 4% ਘੱਟੇਗੀ

ਏਸ਼ੀਆਈ ਵਿਕਾਸ ਬੈਂਕ, ਏਡੀਬੀ ਨੇ ਮੌਜੂਦਾ ਵਿਸ਼ਵਵਿਆਪੀ ਸਿਹਤ ਸੰਕਟ ਦੇ ਮੱਦੇਨਜ਼ਰ ਇਸ ਵਿੱਤੀ ਵਰ੍ਹੇ ਦੌਰਾਨ ਭਾਰਤ ਦੀ ਆਰਥਿਕ ਵਿਕਾਸ ਦਰ ‘ਚ 4% ਗਿਰਾਵਟ ਆਉਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।ਏਡੀਬੀ ਨੇ 2020-21 ਸਬੰਧੀ ਆਪਣੇ ਨਜ਼ਰੀਏ ਨੂੰ ਪੇਸ਼ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ।
ਏਸ਼ੀਅਨ ਡਿਵੈਲਪਮੈਨਟ ਆਉਟਲੁੱਕ 2020 ‘ਚ ਏਡੀਬੀ ਨੇ ਕਿਹਾ ਕਿ ਭਾਰਤ ‘ਚ ਕੁੱਲ ਘਰੇਲੂ ਉਤਪਾਦ, ਜੀਡੀਪੀ ਵਿਕਾਸ ਦਰ ਅਗਲੇ ਵਿੱਤੀ ਵਰ੍ਹੇ ‘ਚ 6.2% ਮਜ਼ਬੂਤ ਹੋਣ ਤੋਂ ਪਹਿਲਾਂ 2021 ਵਿੱਤੀ ਵਰ੍ਹੇ ‘ਚ 4% ਗਿਰਾਵਟ ‘ਚ ਆਵੇਗੀ।