ਅੱਜ ਦੇਸ਼ਭਰ ‘ਚ ਮਹਾਵੀਰ ਜੰਯਤੀ ਮਨਾਈ ਜਾ ਰਹੀ ਹੈ

ਆਖਰੀ ਜੈਨ ਤੀਰਥੰਕਰ ਭਗਵਾਨ ਮਹਾਵੀਰ ਦਾ ਜਨਮ ਦਿਹਾੜਾ , ਜਿਸ ਨੂੰ ਕਿ ਮਹਾਵੀਰ ਜੰਯਤੀ ਵੀ ਕਿਹਾ ਜਾਂਦਾ ਹੈ, ਅੱਜ ਦੇਸ਼ਭਰ ‘ਚ ਮਨਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਮਹਾਵੀਰ 24ਵੇਂ ਜੈਨ ਤੀਰਥੰਕਰ ਸਨ।ਜੈਨ ਭਾਈਚਾਰੇ ਲਈ ਅੱਜ ਦਾ ਦਿਹਾੜਾ ਬਹੁਤ ਖਾਸ ਹੁੰਦਾ ਹੈ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ ਵੈਂਕਿਆ ਨਾਇਡੂ ਨੇ ਇਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ।ਰਾਸ਼ਟਰਪਤੀ ਕੋਵਿਮਦ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਭਗਵਾਨ ਮਹਾਵੀਰ ਵੱਲੋਂ ਦਿੱਤੀਆਂ ਸਿੱਖਿਆਵਾਂ ‘ਚੋਂ ਅਹਿੰਸਾ,ਸੱਚ ਅਤੇ ਤਿਆਗ ਅਜਿਹੀਆਂ ਸਿੱਖਿਆਵਾਂ ਹਨ ਜੋ ਕਿ ਹਰ ਯੁੱਗ ਅਤੇ ਹਰ ਵਿਅਕਤੀ ਲਈ ਢੁਕਵੀਆਂ ਹਨ।