ਭਾਰਤ ਨੂੰ ਵਿਦੇਸ਼ਾਂ ‘ਚ ਫਸੇ 25,000 ਕਰੂਜ਼ ਅਮਲੇ ਨੂੰ ਬਚਾਉਣ ਲਈ ‘ਹੱਬ ਪੋਰਟਾਂ’ ਸਥਾਪਿਤ ਕਰਨ ਦੀ ਲੋੜ

ਬੀਤੇ ਦਿਨ ਇਕ ਪ੍ਰਮੁੱਖ ਸਮੁੰਦਰੀ ਸੰਗਠਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਨੀਆ ਭਰ ਵਿਚ ਸਮੁੰਦਰੀ ਜਹਾਜ਼ਾਂ ਵਿਚ ਫਸੇ ਲਗਭਗ 25,000 ਭਾਰਤੀ ਅਮਲੇ ਦੇ ਮੈਂਬਰਾਂ ਨੂੰ ਤੁਰੰਤ ਵਾਪਸ ਲਿਆਉਣ ਦੀ ਲੋੜ ਹੈ। ਕਾਬਿਲੇਗੌਰ ਹੈ ਕਿ ਇਸ ਸਭ ਦੇ ਲਈ ਸੰਗਠਨ ਨੇ ‘ਹੱਬ ਪੋਰਟਾਂ’ ਬਣਾਉਣ ਦਾ ਵਿਚਾਰ ਵੀ ਪੇਸ਼ ਕੀਤਾ ਹੈ।

ਸੰਗਠਨ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਇਸ ਗੱਲ ਦੀ ਸੰਭਾਵਨਾ ਵੀ ਦਰਸਾਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਰੂਜ਼ ਦਾ ਸੰਚਾਲਨ ਮੁੜ ਹੋ ਸਕਦਾ ਹੈ। ਇਸ ਲਈ ਭਾਰਤ ਨੂੰ ਆਪਣੇ ਸਮੁੰਦਰੀ ਅਮਲੇ ਦੇ ਹਿੱਤ ਵਿਚ ਛੇਤੀ ਤੋਂ ਛੇਤੀ ਕੁਝ ਕਰਨ ਦੀ ਲੋੜ ਹੈ।

ਕਾਬਿਲੇਗੌਰ ਹੈ ਕਿ 25000 ਕਰੂਜ਼ ਅਮਲੇ ਤੋਂ ਇਲਾਵਾ ਦੁਨੀਆ ਭਰ ਦੇ 500 ਸਮੁੰਦਰੀ ਮਾਲ-ਵਾਹਕ ਜਹਾਜ਼ਾਂ ‘ਤੇ 15,000 ਦੇ ਲਗਭਗ ਭਾਰਤੀ ਫਸੇ ਹੋਏ ਹਨ।