55 ਦੇਸ਼ਾਂ ਨੂੰ ਐਂਟੀ-ਮਲੇਰੀਆ ਡਰੱਗ ‘ਹਾਈਡ੍ਰੋਕਸੀਕਲੋਰੋਕਿਨ’ ਭੇਜੇਗਾ ਭਾਰਤ

ਭਾਰਤ ਨੇ 55 ਦੇਸ਼ਾਂ ਨੂੰ ਐਂਟੀ-ਮਲੇਰੀਆ ਡਰੱਗ ਹਾਈਡ੍ਰੋਕਸੀਕਲੋਰੋਕਿਨ ਭੇਜਣ ਦਾ ਫੈਸਲਾ ਕੀਤਾ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 21 ਦੇਸ਼ਾਂ ਨੂੰ ਇਹ ਦਵਾਈ ਵਪਾਰਕ ਅਧਾਰ ‘ਤੇ ਮਿਲੇਗੀ ਅਤੇ ਦੂਜੇ ਦੇਸ਼ਾਂ ਨੂੰ ਇਹ ਬਹੁਤ ਘੱਟ ਮੁੱਲ ਤੇ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਵਿਦੇਸ਼ਾਂ ਵਿਚ ਕੋਵਿਡ-19 ਨਾਲ ਸੰਕ੍ਰਮਿਤ ਭਾਰਤੀਆਂ ਦੀ ਕੁੱਲ ਸੰਖਿਆ 53 ਦੇਸ਼ਾਂ ਵਿਚ 3336 ਹੈ। ਇਸ ਬਿਮਾਰੀ ਕਾਰਨ ਵਿਦੇਸ਼ਾਂ ਵਿੱਚ 25 ਭਾਰਤੀਆਂ ਦੀ ਮੌਤ ਹੋ ਗਈ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਛੇਤੀ ਹੀ ਦੱਖਣੀ ਕੋਰੀਆ ਤੋਂ ਕੋਵਿਡ-19 ਟੈਸਟਿੰਗ ਕਿੱਟਾਂ ਪ੍ਰਾਪਤ ਕਰੇਗਾ। ਭਾਰਤੀ ਸਫਾਰਤਖਾਨਿਆਂ ਨੇ ਯੂ.ਕੇ., ਮਲੇਸ਼ੀਆ, ਫਰਾਂਸ, ਜਰਮਨੀ, ਜਾਪਾਨ ਅਤੇ ਅਮਰੀਕਾ ਦੇ ਵਿਕ੍ਰੇਤਾਵਾਂ ਤੋਂ ਟੈਸਟਿੰਗ ਕਿੱਟਾਂ ਲਈ ਗੱਲਬਾਤ ਕੀਤਾ ਹੈ। ਭਾਰਤ ਨੇ ਪੀ.ਪੀ.ਈ. ਕਿੱਟਾਂ ਦੇ ਲਈ ਵੀ ਵੱਡੀਆਂ ਕੰਪਨੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਛੇਤੀ ਹੀ ਦੇਸ਼ ਨੂੰ ਪੀ.ਪੀ.ਈ. ਕਿੱਟਾਂ ਦੀ ਵੱਡੀ ਖੇਪ ਪ੍ਰਾਪਤ ਹੋਵੇਗੀ।