ਬੰਗਲਾਦੇਸ਼ੀਆਂ ਨੂੰ ਭਾਰਤ ਤੋਂ ਵਾਪਸ ਲਿਆਉਣ ਲਈ ਵਿਸ਼ੇਸ਼ ਉਡਾਣਾਂ

ਭਾਰਤ ਵਿਚ ਫਸੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਬੰਗਲਾਦੇਸ਼ ਨੇ ਅੱਠ ਵਿਸ਼ੇਸ਼ ਉਡਾਣਾਂ ਚਲਾਉਣ ਦਾ ਫੈਸਲਾ ਕੀਤਾ ਹੈ। ਨਿੱਜੀ ਯੂ.ਐੱਸ.-ਬੰਗਲਾ ਏਅਰਲਾਇੰਸ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਹ ਭਾਰਤ ਤੋਂ 1000 ਤੋਂ ਵੱਧ ਬੰਗਲਾਦੇਸ਼ੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਇਹ ਵਿਸ਼ੇਸ਼ ਉਡਾਣਾਂ ਚੇਨੱਈ-ਢਾਕਾ ਅਤੇ ਕੋਲਕਾਤਾ-ਢਾਕਾ ਰੂਟਾਂ ‘ਤੇ ਅਪ੍ਰੈਲ 20-25 ਦੇ ਵਿਚਕਾਰ ਚਲਾਵੇਗੀ।

ਗੌਰਤਲਬ ਹੈ ਕਿ ਇਨ੍ਹਾਂ ਵਿੱਚੋਂ ਛੇ ਵਿਸ਼ੇਸ਼ ਚਾਰਟਰਡ ਉਡਾਣਾਂ ਚੇਨੱਈ ਤੋਂ ਢਾਕਾ ਅਤੇ ਦੋ ਕੋਲਕਾਤਾ ਤੋਂ ਢਾਕਾ ਵਿਚਕਾਰ ਚੱਲਣਗੀਆਂ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਇਸ ਸਮੇਂ 1000 ਵਿਦਿਆਰਥੀਆਂ ਸਮੇਤ ਲਗਭਗ 2500 ਬੰਗਲਾਦੇਸ਼ੀ ਨਾਗਰਿਕ ਕੋਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਭਾਰਤ ਵਿੱਚ ਫਸੇ ਹੋਏ ਹਨ।