ਕੋਵਿਡ-19 ਖਿਲਾਫ ਭਾਰਤ ਵਲੋਂ ਗਿਆਨ,ਤਕਨੀਕ ਅਤੇ ਹੋਰ ਸਾਧਨਾਂ ਦੀ ਮਿਲਕੇ ਵਰਤੋਂ ਕਰਨ ਦੀ ਵਚਨਬੱਧਤਾ ਬਾਰੇ ਪੁਸ਼ਟੀ

ਭਾਰਤ ਵਲੋਂ ਵੱਡੇ ਖੇਤਰੀ ਭਲਾਈ ਕਾਰਜਾਂ ਵਾਸਤੇ ਕੋਵਿਡ-19 ਖਿਲਾਫ ਸਾਂਝੇ ਤੌਰ ਤੇ  ਲੜੀ ਜਾ ਰਹੀ ਜੰਗ ਵਿਚ ਆਪਣੇ ਗਿਆਨ, ਤਕਨੀਕ ਅਤੇ ਹੋਰ ਸਾਧਨਾਂ ਦੀ ਦੂਸਰੇ ਦੇਸ਼ਾਂ ਨਾਲ  ਮਿਲਕੇ ਵਰਤੋਂ ਕਰਨ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਭਾਰਤ ਵਲੋ ਇਹ ਵਚਨਬੱਧਤਾ ਬੀਤੇ ਦਿਨ ਪਾਕਿਸਤਾਨ ਵਲੋ ਆਯੋਜਿਤ  ਸਾਰਕ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ  ਹੋਈ ਵੀਡੀਉ ਕਾਨਫਰੰਸ ਵਿਚ ਪ੍ਰਗਟਾਈ  ਗਈ। ਇਸ ਮੌਕੇ ਤੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਭਾਰਤ ਦੀ ਅਗਵਾਈ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਵਲੋਂ  ਕੀਤੀ ਗਈ, ਜੋ ਇਕ ਏਮਜ ਅਤੇ ਆਈਸੀਐਮਆਰ ਵਿਚ ਆਪਣਾ ਸਹਿਯੋਗ ਦੇ ਰਹੇ ਹਨ। ਸਾਰੇ ਸਾਰਕ ਦੇਸ਼ ਇਸ ਸਮੇਂ ਕੋਵਿਡ-19 ਕਾਰਣ ਕਈ ਤਰਾਂ ਦੇ ਮਾੜੇ ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਦਾ ਸ਼ਿਕਾਰ ਹੋ ਰਹੇ ਹਨ।