ਐਸ.ਸੀ.ਓ. ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਕੋਵਿਡ-19 ਅਤੇ ਅੱਤਵਾਦ ਮੁੱਖ ਮੁੱਦੇ

ਅੱਠ ਮੈਂਬਰੀ ਸ਼ੰਘਾਈ ਸਹਿਕਾਰਤਾ ਸੰਗਠਨ (ਐਸ.ਸੀ.ਓ.) ਵਿੱਚ ਭਾਰਤ ਦੀ ਸ਼ਮੂਲੀਅਤ ਵਧਦੀ ਜਾ ਰਹੀ ਹੈ। ਭਾਰਤ ਦੀ ਭੂਮਿਕਾ ਰਾਜਨੀਤਿਕ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਕੇਂਦਰਿਤ ਹੈ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਨੂੰ ਵੀ 2017 ਵਿੱਚ ਪੂਰੇ ਮੈਂਬਰਾਂ ਵਜੋਂ ਦਾਖਲ ਕੀਤਾ ਗਿਆ ਸੀ। ਭਾਰਤ ਨੇ ਸੰਗਠਨ ਵਿੱਚ ਉਸਾਰੂ ਯੋਗਦਾਨ ਪਾਇਆ ਹੈ। ਅਜੋਕੇ ਮੁਸ਼ਕਿਲ ਹਾਲਾਤਾਂ ਵਿੱਚ, ਜਦੋਂ ਵਿਸ਼ਵ ਕੋਵਿਡ-19 ਮਹਾਂਮਾਰੀ ਨਾਲ ਲੜ ਰਿਹਾ ਹੈ, ਇਹ ਅਜਿਹਾ ਸਮਾਂ ਹੈ ਜੇਕਰ ਖੇਤਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਇਸ ਵਿਸ਼ਵਵਿਆਪੀ ਚੁਣੌਤੀ ਦੇ ਲੰਬੇ ਸਮੇਂ ਦੇ ਹੱਲ ਲਈ ਵਿਚਾਰ ਵਟਾਂਦਰੇ ਲਈ ਇਕਜੁੱਟ ਹੋ ਜਾਣ।

ਭਾਰਤ 2005 ਤੋਂ ਹੀ ਐਸ.ਸੀ.ਓ ਦਾ ਇੱਕ ਨਿਰੀਖਕ ਸੀ ਅਤੇ ਉਸ ਨੇ ਸਮੂਹ ਦੇ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ ਜੋ ਮੁੱਖ ਤੌਰ ’ਤੇ ਯੂਰਸੀਅਨ ਖੇਤਰ ਵਿੱਚ ਸੁਰੱਖਿਆ ਅਤੇ ਆਰਥਿਕ ਸਹਿਯੋਗ ਉੱਤੇ ਕੇਂਦਰਿਤ ਕਰਦੇ ਹਨ। ਐਸ.ਸੀ.ਓ. ਦੀ ਸਥਾਪਨਾ ਰੂਸ, ਚੀਨ, ਕਿਰਗਿਜ਼ ਗਣਤੰਤਰ, ਕਜ਼ਾਕਿਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਦੁਆਰਾ 2001 ਵਿੱਚ ਸ਼ੰਘਾਈ ਵਿੱਚ ਆਯੋਜਿਤ ਕੀਤੇ ਇੱਕ ਸੰਮੇਲਨ ਵਿੱਚ ਕੀਤੀ ਗਈ ਸੀ।

ਭਾਰਤ ਦੇ ਵਿਦੇਸ਼ ਮੰਤਰੀ ਡਾ. ਸ. ਜੈਸ਼ੰਕਰ ਨੇ ਪਿਛਲੇ ਹਫ਼ਤੇ ਬਲਾਕ ਦੇ ਮੈਂਬਰਾਂ ਦੇ ਵਿਦੇਸ਼ ਮੰਤਰੀਆਂ ਦੀ ਇੱਕ ਵਿਸ਼ੇਸ਼ ਬੈਠਕ ਵਿੱਚ ਹਿੱਸਾ ਲਿਆ ਸੀ। ਇਸ ਵਿੱਚ ਉਨ੍ਹਾਂ ਨੇ ਜਾਨਲੇਵਾ ਕੋਵਿਡ -19 ਨਾਲ ਲੜਨ ਲਈ ਸਹਿਯੋਗ ਦੇਣ ‘ਤੇ ਜ਼ੋਰ ਦਿੱਤਾ ਸੀ ਜਿਸ ਵਿੱਚ ਵਧੀਆ ਅਭਿਆਸਾਂ ਨੂੰ ਸਾਂਝਾ ਕਰਨਾ ਸ਼ਾਮਲ ਸੀ। ਇਸ ਦੀ ਪ੍ਰਧਾਨਗੀ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕੀਤੀ। ਇਸ ਵਿੱਚ ਚੀਨ ਦੇ ਵੈਂਗ ਯੀ ਅਤੇ ਪਾਕਿਸਤਾਨ ਦੇ ਸ਼ਾਹ ਮਹਿਮੂਦ ਕੁਰੈਸ਼ੀ ਸਣੇ ਸਾਰੇ ਐਸ.ਸੀ.ਓ. ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸ਼ਿਰਕਤ ਕੀਤੀ।

ਵਿਦੇਸ਼ ਮੰਤਰੀਆਂ ਨੇ ਕੋਵਿਡ-19 ਰੱਖਣ ਵਾਲੇ ਉੱਤਮ ਅਭਿਆਸਾਂ, ਖ਼ਾਸਕਰ ਦਵਾਈ, ਮੈਡੀਕਲ ਉਪਕਰਨ ਅਤੇ ਫਾਰਮਾਸਿਊਟੀਕਲ ਖੇਤਰ ਵਿੱਚ ਜਾਣਕਾਰੀ ਸਾਂਝੀ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਹ ਇੱਕ ਸਾਂਝੇ ਐਲਾਨਨਾਮੇ ‘ਤੇ ਸਹਿਮਤ ਹੋਏ ਜਿਸ ਵਿੱਚ ਟੀਕਾ ਵਿਕਾਸ ਅਤੇ ਰੋਗ ਦੇ ਇਲਾਜ ਦੇ ਤਰੀਕਿਆਂ ਦੇ ਸਹਿਯੋਗ ਲਈ ਨੇਤਾਵਾਂ ਦੇ ਪੱਧਰ ’ਤੇ ਸੰਮੇਲਨ ਵਿੱਚ ਅਪਣਾਏ ਜਾਣ ਵਾਲੇ ਕਾਰਜਾਂ ਦੀ ਯੋਜਨਾ ਬਣਾਉਣ ‘ਤੇ ਕੇਂਦਰਿਤ ਹੋਏ।

ਵਿਦੇਸ਼ ਮੰਤਰੀ ਨੇ ਐਸ.ਸੀ.ਓ. ਮੈਂਬਰ-ਰਾਜਾਂ ਨਾਲ ਜਾਣਕਾਰੀ, ਮਹਾਰਤ ਅਤੇ ਸਰਬੋਤਮ ਅਭਿਆਸਾਂ ਨੂੰ ਸਾਂਝਾ ਕਰਨ ਲਈ ਭਾਰਤ ਦੀ ਤਿਆਰੀ ਦਾ ਪ੍ਰਗਟਾਵਾ ਕੀਤਾ। ਡਾ. ਜੈਸ਼ੰਕਰ ਨੇ ਮਹਾਂਮਾਰੀ ਦੇ ਮੱਦੇਨਜ਼ਰ ਭਾਰਤ ਦੁਆਰਾ ਚੁੱਕੇ ਗਏ ਕਦਮਾਂ ਅਤੇ ਵੱਖ-ਵੱਖ ਨਿਰਣਾਇਕ ਕਦਮਾਂ ਉੱਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਮੋਦੀ ਨੇ 12 ਅਪ੍ਰੈਲ ਨੂੰ ਆਰਥਿਕ ਵਿਕਾਸ ਲਈ 20 ਲੱਖ ਕਰੋੜ (266 ਬਿਲੀਅਨ ਡਾਲਰ) ਦੇ ਉਤੇਜਕ ਪੈਕੇਜ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰੀ ਨੇ ਇਹ ਵੀ ਸੰਕੇਤ ਦਿੱਤਾ ਕਿ “ਭਾਰਤ ਐਸ.ਸੀ.ਓ. ਮੈਂਬਰਾਂ ਦਰਮਿਆਨ ਆਪਸੀ ਲਾਭਕਾਰੀ ਵਪਾਰ-ਆਰਥਿਕ ਸਹਿਯੋਗ ਲਈ ਅਨੁਕੂਲ ਵਾਤਾਵਰਨ ਦੀ ਸਿਰਜਣਾ ਲਈ ਕੰਮ ਕਰਨ ਲਈ ਵਚਨਬੱਧ ਹੈ।”

ਅਪ੍ਰੈਲ 2020 ਦੇ ਅਖੀਰ ਵਿੱਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਵੀਡੀਓ ਕਾਨਫਰੰਸਿੰਗ ਅਤੇ ਵਿਚਾਰ ਵਟਾਂਦਰੇ ਤੋਂ ਬਾਅਦ ਐਸ.ਸੀ.ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ ਸੀ। ਇਸ ਬੈਠਕ ਦੇ ਕੇਂਦਰ ਬਿੰਦੂ ਕੋਵਿਡ-19 ਸੰਕਟ ਤੇ ਇਸ ਦੇ ਪ੍ਰਭਾਵ ਅਤੇ ਬ੍ਰਿਕਸ ਪ੍ਰਤੀਕਰਮ ‘ਤੇ ਅਧਾਰਿਤ ਸਨ। ਬ੍ਰਿਕਸ ਸਿਹਤ ਅਧਿਕਾਰੀਆਂ ਦੀ 7 ਮਈ ਨੂੰ ਹੋਈ ਵਰਚੁਅਲ ਮੀਟਿੰਗ ਦੌਰਾਨ ਕੀਤੇ ਗਏ ਵਿਚਾਰ-ਵਟਾਂਦਰੇ ਨੂੰ ਉਦੇਸ਼ਪੂਰਨ ਢੰਗ ਨਾਲ ਅੱਗੇ ਤੋਰਿਆ ਗਿਆ। ਐਸ.ਸੀ.ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਆਯੋਜਨ ਦਾ ਫੈਸਲਾ ਵਰਚੁਅਲ ਬੈਠਕਾਂ ਦੀ ਮੁਹਿੰਮ ਨੂੰ ਹੋਰ ਮਜਬੂਤ ਕਰਨ ਵਾਲਾ ਸੀ। ਇਹ ਪਹਿਲੀ ਵਾਰ ਸੀ ਜਦੋਂ ਭਾਰਤ ਅਤੇ ਪਾਕਿਸਤਾਨ ਦੋਵਾਂ ਦੇ ਵਿਦੇਸ਼ ਮੰਤਰੀ ਕੋਵਿਡ-19 ‘ਤੇ ਇੱਕ ਵਰਚੁਅਲ ਬੈਠਕ ’ਚ ਇਕੱਠੇ ਹੋਏ ਸਨ। ਇੱਕ ਸੰਗਠਨ ਦੇ ਰੂਪ ਵਿੱਚ, ਐਸ.ਸੀ.ਓ. ਯੂਰਸੀਅਨ ਮਹਾਂਦੀਪ ਦੇ 3/5ਵਾਂ ਹਿੱਸਾ ਅਤੇ ਮਨੁੱਖੀ ਆਬਾਦੀ ਦਾ ਅੱਧਾ ਹਿੱਸਾ ਸ਼ਾਮਲ ਕਰਦਾ ਹੈ। ਗਰੁੱਪਿੰਗ ਦੇ ਹਿੱਸੇ ਵਜੋਂ ਤਿੰਨ ਵੱਡੀਆਂ ਅਰਥ-ਵਿਵਸਥਾਵਾਂ ਦੇ ਨਾਲ, ਬੈਠਕ ਵਿੱਚ ਕੋਰੋਨਾ-ਵਾਇਰਸ ਦੇ ਫੈਲਣ ‘ਤੇ ਧਿਆਨ ਕੇਂਦ੍ਰਤ ਕੀਤਾ ਗਿਆ। ਇਤਫ਼ਾਕਨ ਇਹ ਮੁਲਾਕਾਤ ਅਮਰੀਕਾ ਦੀ ਅਗਵਾਈ ਵਾਲੀ ਸੱਤ ਮੁਲਕਾਂ ਦੀ ਬੈਠਕ ਦੇ ਦੋ ਦਿਨਾਂ ਦੇ ਅੰਦਰ-ਅੰਦਰ ਹੋਈ ਹੈ ਜਿਸ ਵਿੱਚ ਭਾਰਤ ਨੂੰ ਕੋਵਿਡ-19 ਅਤੇ ਆਰਥਿਕ-ਪੁਨਰ ਪ੍ਰਾਪਤੀ ਉੱਪਰ ਚਰਚਾ ਕੀਤੀ ਗਈ ਸੀ।

ਕੋਵਿਡ-19 ਦਾ ਮੁਕਾਬਲਾ ਕਰਨ ਅਤੇ ਸਹਿਯੋਗ ਲਈ ਸਾਂਝੇ ਅਧਾਰ ਲੱਭਣ ਦੇ ਢੰਗਾਂ ਤੋਂ ਇਲਾਵਾ ਡਾ. ਜੈਸ਼ੰਕਰ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਅੱਜ ਦੁਨੀਆਂ ਦੇ ਸਾਹਮਣੇ ਸੁਰੱਖਿਆ ਚੁਣੌਤੀਆਂ ਹਨ। ਇਹ ਚੁਣੌਤੀਆਂ ਸਰੀਰਕ ਜਾਂ ਰਾਜਨੀਤਿਕ ਸੀਮਾਵਾਂ ਨਾਲ ਨਹੀਂ ਜੁੜੀਆਂ ਹੋਈਆਂ ਹਨ। ਅੱਤਵਾਦ ਐਸ.ਸੀ.ਓ. ਦੇ ਖੇਤਰ ਵਿੱਚ ਸੁਰੱਖਿਆ ਅਤੇ ਸਥਿਰਤਾ ਲਈ ਭਾਰੀ ਖ਼ਤਰਾ ਬਣਿਆ ਹੋਇਆ ਹੈ। ਇਸ ਲਈ ਭਾਰਤ ਦੇ ਮੰਤਰੀ ਨੇ ‘ਸਮੂਹਿਕ ਕਾਰਵਾਈ’ ਲਈ ਬਹੁਤ ਜ਼ੋਰ ਪਾਇਆ। ਉਨ੍ਹਾਂ ਨੇ ਐਸ.ਸੀ.ਓ. ਦੀ ਆਰਥਿਕ ਪੁਨਰ ਸੁਰਜੀਤੀ ਵੱਲ ਕੰਮ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਰੂਸ ਦੇ ਵਿਦੇਸ਼ ਮੰਤਰੀ ਸਰਜੇਈ ਲਾਵਰੋਵ ਨੇ ਬੈਠਕ ਦਾ ਆਯੋਜਨ ਕੀਤਾ ਜਿਸ ਨੇ ਅੱਤਵਾਦ ਵਿਰੋਧੀ ਫਤਵਾ ਅਤੇ ਸਮੂਹਬੰਦੀ ਦੇ ਸੁਰੱਖਿਆ ਵਿਧੀ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ। ਰਸ਼ੀਅਨ ਪ੍ਰੈਜ਼ੀਡੈਂਸੀ ਦੇ ਤਹਿਤ ਐਸ.ਸੀ.ਓ. ਅਗਲਾ ਸੰਮੇਲਨ ਜੁਲਾਈ ਦੇ ਅੰਤ ਵਿੱਚ ਸੇਂਟ ਪੀਟਰਸਬਰਗ ਵਿੱਚ ਆਯੋਜਿਤ ਕਰੇਗਾ।

ਕਾਨਫਰੰਸ ਦੌਰਾਨ ਵਿਚਾਰ ਵਟਾਂਦਰੇ ਵਿੱਚ ਅਫ਼ਗਾਨਿਸਤਾਨ ਦੀ ਵਿਕਸਿਤ ਹੋਈ ਸਥਿਤੀ ਬਾਰੇ ਵੀ ਕਿਹਾ ਕਿ ਸ਼ਾਂਤੀ ਪ੍ਰਕਿਰਿਆ ਨੂੰ ਲਾਜ਼ਮੀ ਤੌਰ ’ਤੇ ਅਫ਼ਗਾਨ ਲੋਕਾਂ ਦੀ ਇੱਛਾਵਾਂ ਅਤੇ ਗੁਆਂਢੀ ਦੇਸ਼ਾਂ ਦੀ ਹਿੱਕ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਦਰਅਸਲ, ਇੱਕ ਪੂਰੇ ਮੈਂਬਰ ਦੇ ਰੂਪ ਵਿੱਚ ਚੀਨ ਦੇ ਦਬਦਬੇ ਵਾਲੇ ਸਮੂਹ ਵਿੱਚ ਭਾਰਤ ਦੇ ਦਾਖਲੇ ਨੇ ਖੇਤਰੀ ਭੂ-ਰਾਜਨੀਤੀ ਵਿੱਚ ਬਲਾਕ ਦਾ ਢਾਂਚਾ ਵਧਾ ਦਿੱਤਾ ਹੈ, ਇਸ ਤੋਂ ਇਲਾਵਾ ਇਸ ਨੂੰ ਇੱਕ ਪੈਨ-ਏਸ਼ੀਅਨ ਰੰਗਤ ਦਿੱਤੀ ਹੈ।

ਸਕ੍ਰਿਪਟ: ਪ੍ਰੋ ਰਾਜਾਰਾਮ ਪਾਂਡਾ, ਲੋਕ ਸਭਾ ਰਿਸਰਚ ਫੈਲੋ, ਭਾਰਤੀ ਸੰਸਦ

ਅਨੁਵਾਦ: ਨਿਤੇਸ਼ ਗਿੱਲ