ਕੋਵਿਡ-19 ਦੇ ਸੰਦਰਭ ਵਿਚ ਇੰਡੋ-ਪ੍ਰਸ਼ਾਤ ਆਪਸੀ ਸਹਿਯੋਗ

ਸਕਰਿਪਟ: ਪ੍ਰੋ. ਸ਼ੰਕਰੀ ਸੁੰਦਰਮਨ,

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ,

ਇੰਡੋ ਪੈਸੀਫਿਕ ਸਟੱਡੀਜ਼ ਸੈਂਟਰ

ਜਦੋਂਕਿ ਇਸ ਸਮੇਂ ਸਾਰਾ ਵਿਸ਼ਵ  ਕੋਰੋਨਾ ਵਾਇਰਸ  ਦੇ ਸੱਚ ਨੂੰ ਜਾਣਦਾ ਹੋਇਆ ਇਸਦੀ ਪਕੜ ਵਿਚ ਹੈ, ਤਾਂ ਇਹ ਸਮੇਂ ਦੀ ਲੋੜ ਹੈ ਕਿ ਨਵੇਂ ਮਾਹੌਲ ਵਿਚ ਢਲ ਸਕੀਏ। ਵੱਖ ਵੱਖ ਦੇਸ਼ ਸਾਂਝੇ ਕਾਰਜਾਂ ਅਤੇ ਸਮੂਹਿਕ ਪਹੁੰਚਾਂ ਦੁਆਰਾ ਅਧਿਕਾਰਤ ਕੰਮਕਾਜ ਦੇ ਪੁਰਾਣੇ ਨਿਯਮਾਂ ਦੇ ਨਾਲ ਇਕਸਾਰਤਾ ਦੀ ਭਾਵਨਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਕੋਰੋਨਾ ਵਰਗੀ ਮਹਾਂਮਾਰੀ ਨਾਲ ਲੜਿਆ ਜਾ ਸਕੇ। ਰਾਜਾਂ ਨੇ ਖੇਤਰੀ ਪੱਧਰ ਤੇ ਇਸ ਮਹਾਂਮਾਰੀ ਨੂੰ ਲੈ ਕੇ ਸਲਾਹ ਮਸ਼ਵਰੇ ਦੀਆਂ ਪ੍ਰਕਿਰਿਆਵਾਂ  ਨੂੰ ਵਧਾ ਦਿੱਤਾ ਹੈ। ਇਹ ਉਸ ਸਮੇਂ ਦੇਖਣ ਨੂੰ ਮਿਲਿਆ,ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਏਸ਼ੀਆ ਵਿਚ ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਸਾਰਕ ਦੇਸ਼ਾਂ ਦੀ ਮੀਟਿੰਗ ਵਿਚ ਪਹੁੰਚੇ। ਯੂਰਪ ਅਤੇ ਦੱਖਣ ਪੂਰਬੀ ਏਸ਼ੀਆ ਵਿਚ ਹੋ ਰਹੀਆਂ ਹੋਰ ਖੇਤਰੀ ਪਹਿਲਕਦਮੀਆਂ ਵੀ ਇਸ ਦੀਆਂ ਉਦਾਹਰਣਾਂ ਹਨ। ਜੀ-20 ਦੇ ਪੱਧਰ ਤੇ  ਭਾਰਤ ਨੇ ਧਿਆਨ ਅਤੇ ਸਹਿਯੋਗ  ਦੇਂਣ  ਦੀ ਜੋ ਮੰਗ ਕੀਤੀ ਹੈ, ਉਹ ਸ਼ਪੱਸ਼ਟ ਤੌਰ ਤੇ ਇਸ ਤੱਥ ਨੂੰ ਪੇਸ਼ ਕਰਦਾ ਹੈ।

ਇਹਨਾਂ ਘਟਨਾਵਾਂ ਦੇ ਸੰਦਰਭ ਵਿਚ ਕੋਵਿਡ-19 ਨੂੰ ਲੈ ਕੇ ਇੰਡੋ-ਪੈਸੀਫਿਕ ਦਾ ਆਪਸੀ ਸਹਿਯੋਗ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਬੇਸ਼ਕ ਇੱਥੇ ਇੰਡੋ-ਪੈਸੇਫਿਕ ਆਪਣੇ ਰਵਾਇਤੀ ਅਰਥ ‘ਖੇਤਰ’ ਨੂੰ ਦਰਸਾ ਨਹੀਂ ਰਿਹਾ । ਇੱਥੇ ਇਹ ਸਮਝਣਾ ਜਰੂਰੀ ਹੈ ਕਿ ਕੋਵਿਡ-19 ਦੇ ਸੰਦਰਭ ਵਿਚ ਇੰਡੋ-ਪੈਸੀਫਿਕ ਦੀ ਪਛਾਣ ਇਕ ਮਹੱਤਵਪੂਰਣ ਤੱਥ  ਕਿਉਂ ਹੋ ਸਕਦਾ ਹੈ ? ਇਹ ਮਹਾਂਮਾਰੀ ਗੈਰ ਪਰੰਪਰਾਗਤ ਖਤਰਾ ਹੈ, ਜੋ ਸਰਹੱਦਾਂ  ਅਤੇ ਹੱਦਬੰਦੀਆਂ ਤੋਂ ਪੂਰੀ ਤਰਾਂ ਮੁਕਤ ਹੋ ਕੇ ਅੰਤਰ ਰਾਸ਼ਟਰੀ ਮੁਸੀਬਤ ਬਣ ਚੁੱਕੀ ਹੈ। ਇੰਡੋ-ਪੈਸੀਫਿਕ ਇਕ ਅਜਿਹੀ ਪਛਾਣ ਦੀ ਨੁਮਾਇੰਦਗੀ ਕਰਦਾ ਹੈ ਜੋ ਰਣਨੀਤਕ ਅਤੇ ਰਾਜਨੀਤਕ ਪੱਧਰ ਤੇ ਇਸ ਮਹਾਂਮਾਰੀ ਨਾਲ ਸਾਂਝੇ ਤੌਰ ਤੇ ਲੜਨ, ਕੋਵਿਡਾ -19 ਦੇ ਫੈਲ਼ਣ ਨੂੰ ਰੋਕਣ ਅਤੇ ਸਿਹਤ ਦੇ ਮੁੱਦਿਆਂ ਤੇ ਸਾਂਝੀ ਸਹਿਮਤੀ ਨੂੰ ਬਣਾਉਣ ਤੇ ਜੋਰ ਦਿੰਦਾ ਹੈ।

 ਇਸ ਪ੍ਰਸੰਗ ਵਿਚ ਭਾਰਤ-ਪ੍ਰਸ਼ਾਤ ਖੇਤਰ ਦੇ ਵਿਚਾਰ ਵਟਾਂਦਰੇ ਦੀ ਮਹੱਤਤਾ ਅਹਿਮ ਬਣ ਜਾਂਦੀ ਹੈ। ਵਿਦੇਸ਼ ਸਕੱਤਰ ਹਰਸ਼ ਵਰਧਨ ਸ਼ਰਨਗਲਾ ਅਤੇ ਆਸਟਰੇਲੀਆ,ਜਪਾਨ, ਨਿਊਜੀਲੈਂਡ, ਦੱਖਣੀ ਕੋਰੀਆ, ਸੰਯੁਕਤ ਰਾਜ ਅਤੇ ਵੀਅਤਨਾਮ ਤੋਂ ਆਏ ਉਹਨਾਂ ਦੇ ਹਮਰੁਤਬਿਆਂ ਵਿਚ ਹਫਤਾਵਾਰੀ ਫੋਨ ਗੱਲਬਾਤ ਰਾਹੀਂ ਜਾਣਕਾਰੀ ਸਾਂਝੀ ਕਰਨ ਅਤੇ ਖੇਤਰੀ ਦੇਸ਼ਾਂ ਦੁਆਰਾ ਕੀਤੇ ਗਏ  ਯਤਨਾਂ ਦਾ  ਆਪਸ ਵਿਸ਼ਲੇਸ਼ਣ ਮਹੱਤਵਪੂਰਣ ਕਦਮ  ਹਨ।  ਇਹ ਵਿਚਾਰ ਵਟਾਂਦਰਾ ਵੱਖ ਵੱਖ ਦੇਸ਼ਾਂ ਦੇ ਵਿਆਪਕ ਹਿੱਤਾਂ ਨੂੰ ਸ਼ਪਸ਼ੱਟ ਕਰਦਾ ਹੋਇਆ ਵਿਚ ਇੰਡੋ-ਪੈਸੀਫਿਕ ਦੇ  ਇਕ ਮਹੱਤਵਪੂਰਣ ਲਿੰਕ ਨੂੰ ਉਜਾਗਰ ਕਰਦਾ ਹੈ ।

ਭਾਰਤ ਦੱਖਣੀ ਏਸ਼ੀਆ ਦੀ ਨੁਮਾਇੰਦਗੀ ਕਰਦਾ ਹੈ, ਆਸਟਰੇਲੀਆ ਅਤੇ ਨਿਊਜੀਲੈਂਡ ਪ੍ਰਸ਼ਾਤ ਖੇਤਰ ਦੀ ਨੁਮਾਇੰਦਗੀ ਕਰਦੇ ਹਨ, ਜਪਾਨ ਅਤੇ ਦੱਖਣੀ ਕੋਰੀਆ ਪੂਰਬੀ ਏਸ਼ੀਆ ਦੀ ਅਤੇ ਵੀਅਤਨਾਮ ਏਸੀਆਨ ਅਤੇ ਸੰਯੁਕਤ ਰਾਜ ਦੀ ਪ੍ਰਤੀਨਿਧਤਾ ਕਰਦਾ ਹੈ। ਇਹੋ ਜਿਹੇ ਵਿਸ਼ਾਲ ਨੈਟਵਰਕ ਨਾਲ ਕੋਰੋਨਾ ਮਹਾਂਮਾਰੀ ਨਾਲ ਲੜਨ ਦਾ ਦੋਹਰਾ ਲਾਭ ਹੈ। ਨਿਊਜੀਲੈਂਡ, ਦੱਖਣੀ ਕੋਰੀਆ ਅਤੇ ਵੀਅਤਨਾਮ ਵਰਗੇ ਦੇਸ਼ਾਂ ਨੂੰ ਇਸ ਮਹਾਂਮਾਰੀ ਦੇ ਖਿਲਾਫ ਸ਼ੁਰੂਆਤੀ ਦਿਨਾਂ ਵਿਚ ਇਕੱਠੇ ਹੋ ਕੇ ਲੜਨ ਨਾਲ ਅਹਿਮ ਸਫਲਤਾ ਹਾਸਿਲ ਹੋਈ ਹੈ। ਇਹਨਾਂ ਦੇ ਕੋਰੋਨਾ ਖਿਲਾਫ ਕੀਤੇ ਗਏ ਅਭਿਆਸ  ਹਰ ਪਾਸੇ ਚਰਚਾ ਵਿਚ ਹਨ।

ਇਹਨਾਂ ਵਿਚ ਤਿੰਨ ਖੇਤਰ ਜਿਵੇਂ ਕਿ ਟੈਸਟਿੰਗ, ਇਕਾਂਤਵਾਸ ਅਤੇ ਆਪਸੀ ਸੰਪਰਕ ਨੂੰ ਘੱਟ ਕਰਨਾ ਵਿਸ਼ੇਸ਼ ਹਨ। ਦੱਖਣੀ ਕੋਰੀਆ ਸ਼ੁਰੂਆਤ ਵਿਚ ਆਪਣੀਆਂ ਕੋਸ਼ਿਸ਼ਾਂ ਵਿਚ ਸਫਲ ਰਿਹਾ, ਪਰ ਤਾਲਾਬੰਦੀ ਵਿਚ ਜਲਦੀ ਦਿੱਤੀ ਗਈ ਢਿੱਲ ਕਾਰਣ ਉਥੇ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਇਆ। ਨਿਊਜੀਲੈਂਡ ਆਪਣੀਆਂ ਸਫਲਤਾਪੂਰਵਕ ਨੀਤੀਗਤ ਪਹਿਲਕਦਮੀਆਂ  ਨਾਲ ਸਭ ਤੋਂ ਅੱਗੇ ਰਿਹਾ ਹੈ। ਇਸ ਤਰਾਂ ਵੀਅਤਨਾਮ ਨੇ ਵੀ ਪਾਰਦਰਸ਼ੀ ਪਹੁੰਚ ਅਪਣਾ ਕੇ ਇਸ ਮਹਾਂਮਾਰੀ ਨਾਲ ਨਜਿੱਠਿਆ ਹੈ। ਇਸ ਨਾਲ ਚੀਨ ਅਤੇ ਵੀਅਤਨਾਮ ਦੇ ਕੰਮਕਾਜ ਦਾ ਅੰਤਰ ਵੀ ਉਜਾਗਰ ਹੁੰਦਾ ਹੈ।

ਸਲਾਹ ਮਸ਼ਵਰੇ ਵਾਲੀਆਂ ਪ੍ਰਕਿਰਿਆਵਾਂ ਨਾਲ ਇਸ ਮਹਾਂਮਾਰੀ ਨਾਲ ਸਿੱਝਣ ਲਈ ਬਹੁ ਪੱਖੀ ਫੰਡਿੰਗ ਦੇ ਤਰੀਕਿਆਂ ਦੀ ਭਾਲ ਕਰਨ ਦੀ ਅਹਿਮ ਜਰੂਰਤ ਹੈ, ਕਿਉਂਕਿ ਆਉਣ ਵਾਲੇ ਦਿਨਾਂ ਵਿਚ ਵਿਸ਼ਵਵਿਆਪੀ ਪੱਧਰ ਤੇ ਭਾਰੀ ਆਰਥਿਕਤਾ ਦਾ ਸਾਹਮਣਾ ਕਰਨਾ ਪਵੇਗਾ।

ਇਹ ਮਹਾਂਮਾਰੀ  ਭੂ ਰਾਜਨੀਤਕ ਦੀ ਸੱਚਾਈ ਨੂੰ ਵੀ ਖਤਮ ਕਰ ਰਹੀ ਹੈ। ਚੀਨ ਹਾਲ ਵਿਚ ਹੀ ਖੇਤਰੀ ਦੇਸ਼ਾਂ ਨੂੰ ‘ਚਾਇਨੀਜ਼ ਹੈਲਥ ਸਿਲਕ ਰੋਡ’, ਵਿਚ ਸ਼ਾਮਲ ਕਰ ਚੁੱਕਾ ਹੈ। ਆਲਮੀ ਭਾਈਚਾਰੇ ਵਲੋਂ ਚੀਨ ਦੀ ਜਵਾਬਦੇਹੀ ਕਰਨ ਦੀ ਮੰਗਾਂ ਦੇ ਮੱਦੇਨਜ਼ਰ  ਛੋਟੇ ਰਾਜਾਂ ਦੀ ਸਹਾਇਤਾ ਕਰਨ ਦੇ ਵਿਕਲਪ ਮਹੱਤਵਪੂਰਣ ਰਹਿਣਗੇ। ਹਿੰਦ ਮਹਾਂਸਾਗਰ ਦੇ ਟਾਪੂ ਦੇ ਦੇਸ਼,ਜਿਵੇਂ ਕਿ ਮਾਲਦੀਵ, ਮਾਰੀਸ਼ਸ਼, ਸੇਸ਼ੇਲਸ ਅਤੇ ਕੋਮੋਰੋਸ ਆਦਿ ਵਿਆਪਕ ਖੇਤਰ ਵਿਚ ਚੁਣੌਤੀਆਂ ਦਾ ਹੱਲ ਕਰਨ ਲਈ ਆਪਣੀ ਜਲ ਸੈਨਾ ਦੀ ਡਿਪਲੋਮੇਸੀ ਰਾਹੀਂ ਭਾਰਤ ਦੀ ਸਹਾਇਤਾ ਕਰਨਗੇ।