ਭਾਰਤ ਅਤੇ ਇਜ਼ਰਾਈਲ ਆਪਸੀ ਦੁਵੱਲੇ ਸਬੰਧਾਂ ਨੂੰ ਮਜਬੂਤ ਕਰਨ ਲਈ ਸਹਿਮਤ

ਇਜ਼ਰਾਈਲ ਵਿਚ ਨਵੀਂ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਸੀ  ਬਹੁ ਪੱਖੀ ਦੁਵੱਲੇ ਸਬੰਧਾਂ ਨੂੰ ਹੋਰ ਮਜਬੂਤ ਕਰਨ ਵਾਸਤੇ ਸਹਿਮਤੀ ਪ੍ਰਗਟ ਕੀਤੀ ਹੈ। ਇਸ ਸਬੰਧੀ ਦੋਵਾ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਭਵਿੱਖ ਵਿਚ ਇਕੱਠੇ ਮਿਲ ਕੇ ਚੱਲਣ ਦਾ ਪ੍ਰਣ ਲਿਆ। ਇਜ਼ਰਾਈਲ ਵਿਚ ਬੀਤੇ ਐਤਵਾਰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਵਿਚ ਨਵੀਂ ਸਰਕਾਰ ਦਾ ਗਠਨ ਹੋਇਆ ਹੈ, ਜਿਸ ਨਾਲ ਦੇਸ਼ ਦੇ ਇਤਿਹਾਸ ਵਿਚ ਆਈ ਸਭ ਤੋਂ ਲੰਬੀ ਰਾਜਨੀਤਕ ਖੜੋਤ ਦਾ ਅੰਤ ਵੀ ਹੋ ਗਿਆ । ਸੋਮਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਜ਼ਰਾਈਲ ਦੇ ਨਵੇਂ ਬਣੇ ਵਿਦੇਸ਼ ਮੰਤਰੀ ਗੈਬੀ ਅਸ਼ਕੇਨਜੀ ਨੂੰ ਮੁਬਾਰਕਬਾਦ ਦਿੱਤੀ, ਜੋ ਪਹਿਲਾਂ ਇਜ਼ਰਾਈਲ ਰੱਖਿਆ ਬਲਾਂ ਦੇ ਚੀਫ ਆਫ਼ ਸਟਾਫ ਦੇ ਅਹੁਦੇ ਤੇ ਵੀ ਰਹਿ ਚੁੱਕੇ ਹਨ।