ਪੰਦਰਵੇ ਵਿੱਤ ਕਮਿਸ਼ਨ ਵਲੋਂ ਸਿਹਤ ਸੈਕਟਰ ਨੂੰ ਲੈ ਕੇ ਉਚ ਪੱਧਰੀ ਬੈਠਕ ਅੱਜ

ਪੰਦਰਵੇਂ ਵਿੱਤ ਕਮਿਸ਼ਨ ਵਲੋਂ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਸੰਦਰਭ ਵਿਚ ਸਿਹਤ ਮਾਮਲਿਆਂ ਨੂੰ ਲੈ ਕੇ ਵਧੇ ਸਰੋਤਾਂ ਅਤੇ ਹੋਰ ਜਰੂਰਤਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਜਾ ਰਹੀ ਹੈ। ਏਮਜ ਦੇ ਡਾਇਰੈਕਟਰ ਡਾ.ਰਣਦੀਪ ਗੁਲੇਰੀਆ ਦੀ ਅਗਵਾਈ ਹੇਠ ਸਿਹਤ ਸੈਕਟਰ ਦੇ ਉੱਚ ਪੱਧਰੀ ਸਮੂਹ(ਐਚ.ਐਲ.ਜੀ) ਨੇ ਅਗਸਤ 2019 ਵਿਚ ਆਪਣੀ ਅੰਤਿਮ ਰਿਪੋਰਟ 15ਵੇਂ ਵਿੱਤ ਕਮਿਸ਼ਨ ਨੂੰ ਸੌਂਪ ਦਿੱਤੀ ਸੀ ਅਤੇ ਇਸ ਦੀਆਂ ਕੁਝ ਅਹਿਮ ਸ਼ਿਫਾਰਸ਼ਾਂ ਨੂੰ ਸਾਲ 2020-2021 ਲਈ ਕਮਿਸ਼ਨ ਦੀ ਪਹਿਲੀ ਰਿਪੋਰਟ ਵਿਚ ਸ਼ਾਮਿਲ ਕੀਤਾ ਗਿਆ ਸੀ।  ਇਕ ਅਧਿਕਾਰਤ ਬਿਆਨ ਅਨੁਸਾਰ ਕਮਿਸ਼ਨ ਨੇ ਕੋਵਿਡ-19 ਦੇ ਕਾਰਣ ਐਚ.ਐਲ.ਜੀ ਨੂੰ ਦੁਬਾਰਾ ਬਣਾਉਣ ਦਾ ਫੈਸਲਾ ਕੀਤਾ ਹੈ।