ਨੇਪਾਲ: ਕੋਰੋਨਾ ਵਾਇਰਸ ਦੇ 30 ਹੋਰ ਨਵੇਂ ਮਾਮਲੇ ਆਏ ਸਾਹਮਣੇ, ਕੁਲ ਅੰਕੜਾ 487 ਹੋਇਆ

ਨੇਪਾਲ ਵਿਚ ਕੋਵਿਡ-19 ਨੇ 30 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਅੰਕੜਾ 487 ਹੋ ਗਿਆ ਹੈ। ਸਿਹਤ ਅਤੇ ਜਨਸੰਖਿਆ ਮੰਤਰਾਲੇ ਅਨੁਸਾਰ ਸ਼ੁੱਕਰਵਾਰ ਨੂੰ ਸਰਲਾਹੀ ਵਿਚ 15 ਵਿਅਕਤੀ, ਕਪਿਲਵਸਤੂ ਵਿਚ 9, ਨਵਲਪਰਾਸੀ ਵਿਚ ਤਿੰਨ ,ਚਿਤਵਨ ਵਿਚ ਦੋ, ਅਤ ਨਵਲਪਰਸੀ ਪੂਰਬੀ ਦੇ ਜਿਲੇ ਵਿਚ ਇਕ ਵਿਅਕਤੀ ਵਿਚ ਕੋਵਿਡ-19 ਦੇ ਟੈਸਟ ਪਾਜੀਟਿਵ ਪਾਏ ਗਏ। ਨੇਪਾਲ ਵਿਚ ਹੁਣ ਤੱਕ 435 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ,ਜਦੋਂਕਿ 49 ਲੋਕ ਠੀਕ ਵੀ ਹੋ ਚੁੱਕੇ ਹਨ। ਕੋਵਿਡ -19 ਨਾਲ 3 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।