ਕੋਵਿਡ-19 ਚੁਣੌਤੀ ਦੌਰਾਨ ਭਾਰਤ-ਯੂ.ਏ.ਈ. ਸਹਿਯੋਗ ਹੋਰ ਮਜ਼ਬੂਤ ਹੋਇਆ: ਪ੍ਰਧਾਨ ਮੰਤਰੀ ਮੋਦੀ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਅਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਟੈਲੀਫੋਨ ਗੱਲਬਾਤ ਕੀਤੀ ਅਤੇ ਯੂ.ਏ.ਈ. ਦੀ ਸਰਕਾਰ ਅਤੇ ਲੋਕਾਂ ਨੂੰ ਈਦ-ਉਲ-ਫਿਤਰ ‘ਤੇ ਵਧਾਈ ਦਿੱਤੀ।
ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦੀ ਸਥਿਤੀ ਦੌਰਾਨ ਦੋਵਾਂ ਮੁਲਕਾਂ ਦਰਮਿਆਨ ਪ੍ਰਭਾਵੀ ਸਹਿਯੋਗ ਬਾਰੇ ਤਸੱਲੀ ਜਾਹਿਰ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਚੁਣੌਤੀ ਦੌਰਾਨ ਭਾਰਤ-ਯੂਏਈ ਸਹਿਯੋਗ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਨਾਗਰਿਕਾਂ ਲਈ ਦਿੱਤੇ ਜਾ ਰਹੇ ਸਹਾਇਤਾ ਲਈ ਕਰਾਊਨ ਪ੍ਰਿੰਸ ਦਾ ਧੰਨਵਾਦ ਕੀਤਾ ਅਤੇ ਕ੍ਰਾਊਨ ਪ੍ਰਿੰਸ, ਸ਼ਾਹੀ ਪਰਿਵਾਰ ਅਤੇ ਯੂਏਈ ਦੇ ਲੋਕਾਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।