ਘਰੇਲੂ ਉਡਾਣਾਂ ਦੀ ਮੁੜ ਬਹਾਲੀ ਦੇ ਪਹਿਲੇ ਦਿਨ 532 ਉਡਾਣਾਂ ਭਰੀਆਂ; ਆਂਧਰਾ ਪ੍ਰਦੇਸ਼ ਵਿਚ ਉਡਾਣਾਂ ਦੀ ਅੱਜ ਹੋਵੇਗੀ ਸ਼ੁਰੂਆਤ

ਨਾਗਰਿਕ ਉਡਾਣ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਕੱਲ੍ਹ ਦੇਸ਼ ਵਿੱਚ 532 ਘਰੇਲੂ ਯਾਤਰੀਆਂ ਦੀਆਂ ਉਡਾਣਾਂ ਦੀ ਸ਼ੁਰੂਆਤ ਹੋਈ ਸੀ।
ਇੱਕ ਟਵੀਟ ਵਿੱਚ ਉਨ੍ਹਾਂ ਨੇ ਦੱਸਿਆ ਕਿ 39 ਹਜ਼ਾਰ 231 ਯਾਤਰੀ ਅਪਰੇਸ਼ਨ ਦੇ ਪਹਿਲੇ ਦਿਨ ਉਡਾਣਾਂ ਵਿੱਚ ਸਵਾਰ ਸਨ। ਬੀਤੇ ਦਿਨੀਂ ਦੇਸ਼ ਵਿਚ ਕੁੱਲ ਘਰੇਲੂ ਵਪਾਰਕ ਉਡਾਣਾਂ ਵਿਚੋਂ ਇਕ ਤਿਹਾਈ ਨੇ ਕੋਵਿਡ-19 ਦੇ ਸੰਕਰਮਣ ਦੇ ਪ੍ਰਸਾਰ ਕਾਰਨ ਕੰਮਕਾਜ ਨੂੰ ਮੁਅੱਤਲ ਕਰਨ ਦੇ ਲਗਭਗ 61 ਦਿਨਾਂ ਬਾਅਦ ਉਡਾਣ ਭਰੀ।
ਆਂਧਰਾ ਪ੍ਰਦੇਸ਼ ਅੱਜ ਤੋਂ ਉਡਾਣ ਦੀ ਸ਼ੁਰੂਆਤ ਹੋਵੇਗੀ, ਜਦਕਿ ਪੱਛਮੀ ਬੰਗਾਲ ਦੀ ਵੀਰਵਾਰ ਤੋਂ।