ਵੰਦੇ ਭਾਰਤ ਮਿਸ਼ਨ ਤਹਿਤ ਯੂ.ਏ.ਈ. ਵਿੱਚ ਫਸੇ 1000 ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਛੇ ਵਿਸ਼ੇਸ਼ ਉਡਾਣਾਂ ਜਾਰੀ

ਵੰਦੇ ਭਾਰਤ ਮਿਸ਼ਨ ਤਹਿਤ ਅੱਜ ਯੂ.ਏ.ਈ. ਤੋਂ ਛੇ ਉਡਾਣਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਖੇਤਰ ਵਿਚ ਫਸੇ ਲਗਭਗ 1000 ਭਾਰਤੀ ਨਾਗਰਿਕਾਂ ਦੇ ਵਾਪਸ ਘਰ ਪਰਤਣ ਦੀ ਉਮੀਦ ਹੈ।
ਦੁਬਈ ਤੋਂ ਕੋਚੀ, ਕਨੂਰ, ਕੋਜ਼ੀਕੋਡ, ਹੈਦਰਾਬਾਦ ਅਤੇ ਤਿਰੂਨਾਥਪੁਰਮ ਲਈ ਪੰਜ ਉਡਾਣਾਂ ਨਿਸ਼ਚਤ ਹਨ। ਅਬੂ ਧਾਬੀ ਤੋਂ ਇੱਕ ਉਡਾਣ ਕੋਚੀ ਲਈ ਤਹਿ ਕੀਤੀ ਗਈ ਹੈ।
ਇਸ ਮੌਕੇ ਪਰੇਸ਼ਾਨ ਮਜ਼ਦੂਰ, ਫਸੇ ਸੈਲਾਨੀਆਂ, ਗਰਭਵਤੀ ਔਰਤਾਂ, ਵਿਦਿਆਰਥੀਆਂ, ਬਜ਼ੁਰਗਾਂ ਅਤੇ ਮੈਡੀਕਲ ਐਮਰਜੈਂਸੀ ਦੇ ਮਾਮਲਿਆਂ ਨੂੰ ਪਹਿਲ ਦਿੱਤੀ ਜਾਵੇਗੀ। ਮੈਡੀਕਲ ਜਾਂਚ ਪ੍ਰਕਿਰਿਆ ਤੋਂ ਬਾਅਦ ਸਿਰਫ ਕੋਰੋਨਾ ਮੁਕਤ ਯਾਤਰੀਆਂ ਨੂੰ ਸਵਾਰ ਹੋਣ ਦੀ ਆਗਿਆ ਹੋਵੇਗੀ।