28.05.2020 ਸੁਰਖੀਆਂ  

1) ਜੰਮੂ-ਕਸ਼ਮੀਰ ਵਿਚ ਭਾਰਤੀ ਸੁਰੱਖਿਆ ਬਲਾਂ ਨੇ ਪਲਵਾਮਾ ਜਿਹੇ ਵੱਡੇ ਹਮਲੇ ਨੂੰ ਨਕਾਮ ਕੀਤਾ, ਜੰਮੂ-ਕਸ਼ਮੀਰ ਦੇ ਅਯਾਨਗੁੰਡ ਵਿਖੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਕਾਰ ਨੂੰ ਜ਼ਬਤ ਕਰਕੇ ਉਡਾ ਦਿੱਤਾ ਗਿਆ।
2) ਸੁਰੱਖਿਆ ਅਧਿਕਾਰੀਆਂ ਨੇ ਇਸ ਸਾਜਿਸ਼ ਦਾ ਕਾਰਨ ਲਸ਼ਕਰ-ਏ-ਤੋਇਬਾ, ਜੈਸ਼-ਏ ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਨੂੰ ਮੰਨਿਆ ਹੈ। ਇਸ ਦੀ ਤਫਤੀਸ਼ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਸੌਂਪ ਦਿੱਤੀ ਗਈ ਹੈ।
3) ਕੈਬਨਿਟ ਸਕੱਤਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨਾਲ 31 ਮਈ ਤੋਂ ਬਾਅਦ ਵੀਡੀਓ ਕਾਨਫਰੰਸ ਕਰਨਗੇ।
4) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ ਨਾਲ ਗੱਲਬਾਤ ਕੀਤੀ, ਸ੍ਰੀ ਮੋਦੀ ਨੇ ਸ੍ਰੀ ਰਾਜਪਕਸ਼ ਨੂੰ ਉਨ੍ਹਾਂ ਦੇ ਦੇਸ਼ ਦੀ ਸੰਸਦ ਵਿੱਚ ਦਾਖਲ ਹੋਣ ਦੇ 50 ਸਾਲ ਪੂਰੇ ਹੋਣ ਦੀ ਵਧਾਈ ਦਿੱਤੀ। ਦੋਵਾਂ ਨੇਤਾਵਾਂ ਨੇ ਕੋਵਿਡ-19 ਦੀ ਸਥਿਤੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀਲੰਕਾ ਨੂੰ ਭਾਰਤ ਵੱਲੋਂ ਨਿਰੰਤਰ ਸਹਾਇਤਾ ਦਾ ਭਰੋਸਾ ਦਿੱਤਾ।
5) ਭਾਰਤ ਵਿਚ 67,692 ਮਰੀਜ਼ ਕੋਵਿਡ-19 ਤੋਂ ਸਿਹਤਯਾਬ ਹੋ ਚੁੱਕੇ ਹਨ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ।
6) ਚੀਨ ਦੀ ਸੰਸਦ ਨੇ ਹਾਂਗ ਕਾਂਗ ਸੁਰੱਖਿਆ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੀਜਿੰਗ ਨੇ ਸਵੈ-ਖੁਦਮੁਖਤਿਆਰੀ ਖੇਤਰ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਨਿਯੰਤਰਤ ਕਰਨ ਲਈ ਕਾਨੂੰਨ ਜਾਰੀ ਕੀਤਾ।
7) ਯੂਕੇ ਨੇ ਪੜਤਾਲ ਅਤੇ ਲੇਖਾ-ਜੋਖਾ ਨਾਲ ਸਬੰਧਿਤ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸਦੇ ਨਾਲ ਹੀ ਪਾਬੰਧੀਆਂ ਤੋਂ ਕੁਝ ਰਾਹਤ ਹੋਵੇਗੀ।
8) ਭਾਰਤ ਆਸਟਰੇਲੀਆ ਵਿਚ 4 ਟੈਸਟ ਮੈਚਾਂ ਦੀ ਕ੍ਰਿਕਟ ਲੜੀ ਖੇਡੇਗਾ, ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਟੈਸਟ 3 ਦਸੰਬਰ 2020 ਨੂੰ ਸ਼ੁਰੂ ਹੋਵੇਗਾ।
9) ਪੁਲਿਸ ਹਿਰਾਸਤ ਵਿੱਚ ਇੱਕ ਕਾਲੇ ਆਦਮੀ ਦੀ ਹੱਤਿਆ ਨੂੰ ਲੈ ਕੇ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਕਈ ਸ਼ਹਿਰਾਂ ਵਿੱਚ ਫੈਲ ਚੁੱਕਾ ਹੈ ਅਤੇ ਕਈ ਥਾਵਾਂ ‘ਤੇ ਨਸਲਵਾਦੀ ਦੰਗਿਆਂ ਦੇ ਅਸਾਰ ਬਣੇ ਹੋਏ ਹਨ।
10) ਉੱਤਰ ਭਾਰਤ ਵਿੱਚ ਕੜਕਦੀ ਗਰਮੀ ਦੀ ਲਹਿਰ ਜਾਰੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਲਦੀ ਹੀ ਰਾਹਤ ਦਾ ਰੁਖ ਹੋਵੇਗਾ।