ਲੀਬੀਆ ਵਿੱਚ ਸਮੱਗਲਿੰਗ ਵੇਅਰਹਾਊਸ ‘ਤੇ ਹੋਈ ਗੋਲੀਬਾਰੀ ਵਿੱਚ 30 ਪਰਵਾਸੀਆਂ ਦੀ ਮੌਤ

ਤ੍ਰਿਪੋਲੀ ਸਰਕਾਰ ਅਨੁਸਾਰ ਇੱਕ ਮਾਰੇ ਗਏ ਲੀਬੀਆ ਦੇ ਮਨੁੱਖੀ ਤਸਕਰ ਦੇ ਪਰਿਵਾਰ ਨੇ ਕਸਬੇ ਵਿੱਚ ਪਰਵਾਸੀਆਂ ਦੇ ਸਮੂਹ ਉੱਤੇ ਹਮਲਾ ਕਰ ਦਿੱਤਾ, ਇਸ ਹਮਲੇ ਵਿੱਚ 26 ਬੰਗਲਾਦੇਸ਼ੀ ਅਤੇ ਚਾਰ ਅਫਰੀਕੀ ਪਰਵਾਸੀਆਂ ਦੀ ਮੌਤ ਹੋ ਗਈ।
ਤ੍ਰਿਪੋਲੀ ਵਿਚ ਸੰਯੁਕਤ ਰਾਸ਼ਟਰ-ਸਹਿਯੋਗੀ ਸਰਕਾਰ ਦੇ ਜਾਰੀ ਬਿਆਨ ਵਿਚ ਹਮਲੇ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਹੈ, ਪਰ ਸੰਯੁਕਤ ਰਾਸ਼ਟਰ ਦੀ ਮਾਈਗ੍ਰੇਸ਼ਨ ਏਜੰਸੀ ਨੇ ਦੱਸਿਆ ਕਿ ਬੁੱਧਵਾਰ ਨੂੰ ਮਾਰੂਥਲ ਦੇ ਸ਼ਹਿਰ ਮਿਜ਼ਦਾਹ ਵਿੱਚ ਤਸਕਰੀ ਦੇ ਗੋਦਾਮ ਵਿੱਚ ਪਰਵਾਸੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਿੱਥੇ ਪਰਵਾਸੀਆਂ ਦਾ ਇੱਕ ਸਮੂਹ ਰੱਖਿਆ ਗਇਆ ਸੀ।
ਇਸ ਕਤਲੇਆਮ ਕਾਰਨ ਲੀਬੀਆ ਵਿੱਚ ਅਰਾਜਕਤਾ ਦਾ ਮਹੌਲ ਬਣਿਆ ਹੋਇਆ ਹੈ, ਜਿੱਥੇ ਹਿੰਸਾ ਅਤੇ ਕੁਧਰਮ ਨੇ ਉੱਤਰੀ ਅਫ਼ਰੀਕਾ ਦੇ ਤੱਟਵਰਤੀ ਖੇਤਰ ਵਿੱਚ ਸਮਗਲਰਾਂ ਦਾ ਗੜ੍ਹ ਬਣਾ ਰੱਖਿਆ ਹੈ।