ਜੈਸ਼ੰਕਰ ਨੇ ਈ.ਯੂ. ਵਿਦੇਸ਼ੀ ਨੀਤੀ ਦੇ ਮੁੱਖੀ ਨਾਲ ਕੋਵਿਡ-19 ਤੋਂ ਬਾਅਦ ਦੇ ਆਰਥਿਕ ਸੁਧਾਰ ਬਾਰੇ ਕੀਤੀ ਚਰਚਾ 

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀਰਵਾਰ ਨੂੰ ਯੂਰਪੀ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁੱਖੀ ਜੋਸੈਪ ਬੋਰਲ ਨਾਲ ਕੋਰੋਨਾ ਤੋਂ ਬਾਅਦ ਦੇ ਆਰਥਿਕ ਸੁਧਾਰ ਅਤੇ 15 ਵੀਂ ਈ.ਯੂ.-ਭਾਰਤ ਸੰਮੇਲਨ ਦੀਆਂ ਤਿਆਰੀਆਂ ਨੂੰ ਉਤਸ਼ਾਹਿਤ ਕਰਨ ਦੀਆਂ ਪਹਿਲਕਦਮੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਯੂਰਪੀ ਯੂਨੀਅਨ ਨੇ ਦੱਸਿਆ ਕਿ ਉਨ੍ਹਾਂ ਦੀ ਗੱਲਬਾਤ ਦਾ ਮੁੱਖ ਵਿਸ਼ਾ ਕੋਰੋਨਵਾਇਰਸ ਮਹਾਮਾਰੀ ਦੇ ਨਾਲ ਨਾਲ 15ਵੇਂ ਈ.ਯੂ.-ਭਾਰਤ ਸੰਮੇਲਨ ਦੀ ਤਿਆਰੀ ਨਾਲ ਸਬੰਧਿਤ ਸੀ, ਜੋ ਵਾਇਰਸ ਦੇ ਫੈਲਣ ਕਾਰਨ ਮਾਰਚ ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ।
ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੋਰਲ ਅਤੇ ਜੈਸ਼ੰਕਰ ਨੇ ਯੂਰਪੀ ਯੂਨੀਅਨ ਅਤੇ ਭਾਰਤ ਦੋਵਾਂ ਦੀ ਆਲਮੀ ਮਹਾਮਾਰੀ ਨੂੰ ਦੂਰ ਕਰਨ ਲਈ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਪ੍ਰਭਾਵਸ਼ਾਲੀ ਵਿਸ਼ਵ-ਸਮਾਜਿਕ-ਆਰਥਿਕ ਸੁਧਾਰ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।