ਸ਼੍ਰੀਲੰਕਾ: ਵੀਰਵਾਰ ਨੂੰ ਕੋਵਿਡ-19 ਦੇ ਕੀਤੇ ਗਏ ਟੈਸਟ ਦੌਰਾਨ ਨੇਵੀ ਦੇ 40 ਵਿੱਚੋਂ 36 ਜਵਾਨ ਸੰਕ੍ਰਮਿਤ

ਸ਼੍ਰੀਲੰਕਾ ਵਿੱਚ ਵੀਰਵਾਰ ਨੂੰ ਨੇਵੀ ਦੇ 40 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 36 ਜਵਾਨਾਂ ਨੂੰ ਕੋਵਿਡ-19 ਨਾਲ ਸੰਕ੍ਰਮਿਤ ਪਾਇਆ ਗਿਆ ਹੈ। ਇਸ ਤਰ੍ਹਾਂ ਸ਼੍ਰੀਲੰਕਾ ਵਿੱਚ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 939 ਹੋ ਗਈ ਹੈ। ਇਨ੍ਹਾਂ ਵਿੱਚੋਂ 838 ਨੇਵੀ ਦੇ ਜਵਾਨ ਹਨ ਜਿਨ੍ਹਾਂ ਵਿੱਚੋਂ 426 ਠੀਕ ਹੋ ਗਏ ਹਨ।

ਸ਼੍ਰੀਲੰਕਾ ਦੀ ਜਲ-ਸੈਨਾ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨੇਵੀ ਦੇ ਸੰਕ੍ਰਮਿਤ ਜਵਾਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ, ਅਧਿਕਾਰੀਆਂ ਦੇ ਸਮੂਹਾਂ ਦਾ ਪੀ.ਸੀ.ਆਰ. ਟੈਸਟ ਕਰਵਾਏ ਜਾਣ ਕਾਰਨ ਹੋਇਆ ਹੈ।