ਦੱਖਣ-ਪੱਛਮੀ ਮਾਨਸੂਨ 11 ਜੂਨ ਤੱਕ ਮੁਬੰਈ ‘ਚ ਦੇਵੇਗੀ ਦਸਤਕ

ਦੱਖਣ-ਪੱਛਮੀ ਮਾਨਸੂਨ 11 ਜੂਨ ਤੱਕ ਮੁਬੰਈ ‘ਚ ਮੁਬੰਈ ‘ਚ ਦਸਤਕ ਦੇਵੇਗੀ।ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਦੇ ਚੱਲਦਿਆਂ ਮੁਬੰਈ ਸਮੇਤ ਮਹਾਰਾਸ਼ਟਰ ਦੇ ਤੱਟੀ ਖੇਤਰਾਂ ‘ਚ ਭਾਰੀ ਮੀਂਹ ਦੀ ਉਮੀਦ ਹੈ।
ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪਿਛਲੇ ਸਮੇਂ ‘ਚ ਵੇਖਿਆ ਗਿਆ ਹੈ ਕਿ ਜਦੋਂ ਵੀ ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਦੀ ਸਥਿਤੀ ਬਣਦੀ ਹੈ ਤਾਂ ਪੱਛਮੀ ਤੱਟ ‘ਤੇ ਬਾਰਸ਼ ਦੀ ਗਤੀ ਵੱਧ ਜਾਂਦੀ ਹੈ।
ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤਯੰਜੈ ਮਹਾਪੱਤਰਾ ਨੇ ਕਿਹਾ ਕਿ ਇਹ ਇੱਕ ਸਕਾਰਾਤਮਕ ਵਿਕਾਸ ਹੈ, ਕਿਉਂਕਿ ਇਸ ਨਾਲ ਮਾਨਸੂਨ ਜਲਦੀ ਦਸਤਕ ਦੇਵੇਗਾ ਅਤੇ ਸੰਭਾਵਨਾ ਹੈ ਕਿ 11 ਜੂਨ ਤੱਕ ਇਹ ਮੁਬੰਈ ਨੂੰ ਘੇਰੇਗਾ ।