ਰਿਚਰਡ ਡਾਕੀਨਜ਼ ਅਵਾਰਡ ਹਾਸਲ ਕਰਨ ਵਾਲੇ ਜਾਵੇਦ ਅਖ਼ਤਰ ਪਹਿਲੇ ਭਾਰਤੀ 

ਮਸ਼ਹੂਰ ਲੇਖਕ ਅਤੇ ਗੀਤਕਾਰ ਜਾਵੇਦ ਅਖ਼ਤਰ ਨੇ ਸਾਲ 2020 ਦਾ ਰਿਚਰਡ ਡਾਕੀਨਜ਼ ਅਵਾਰਡ ਆਪਣੇ ਨਾਂਅ ਕੀਤਾ ਹੈ।ਉਨ੍ਹਾਂ ਨੂੰ ਇਹ ਪੁਰਸਕਾਰ ਵੱਖਰੀ ਸੋਚ, ਮਨੁੱਖਤਾ ਦੀ ਤਰੱਕੀ ਅਤੇ ਮਾਨਵਤਾਵਾਦੀ ਕਦਰਾਂ ਕੀਮਤਾਂ ਨੂੰ ਅੱਗੇ ਵਧਾਉਣ, ਧਾਰਮਿਕ ਵਿਚਾਰਧਾਰਾ ਨੂੰ ਜਾਰੀ ਰੱਖਣ ਆਦਿ ਲਈ ਹਾਸਲ ਹੋਇਆ ਹੈ।
ਇਸ ਪੁਰਸਕਾਰ ਨੂੰ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਹਨ।ਇਸ ਅਵਾਰਡ ਲਈ ਵੱਖ-ਵੱਖ ਖੇਤਰਾਂ ਦੀਆਂ ਹਸਤੀਆਂ ਜੋ ਕਿ ਧਰਮ ਨਿਰਪੱਖਤਾ ਅਤੇ ਤਰਕਸ਼ੀਲ ਵਿਚਾਰਾਂ ਨੂੰ ਉਤਸ਼ਾਹਿਤ ਕਰਨ ‘ਚ ਆਪਣਾ ਯੋਗਦਾਨ ਪਾ ਰਹੀਆਂ ਸਨ, ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਸੀ।