ਸੁਰਖੀਆਂ

• ਜੰਮੂ-ਕਸ਼ਮੀਰ ਦੇ ਬੁਡਗਾਮ ਵਿਖੇ ਦਹਿਸ਼ਤਰਦਾਂ ਨੂੰ ਖਦੇੜਨ ਲਈ ਮੁਹਿੰਮ ਜਾਰੀ।ਬੀਤੇ ਦਿਨ ਸ਼ੋਪੀਆ ‘ਚ ਹੋਏ ਇਕ ਮੁਕਾਬਲੇ ‘ਚ ਸੁਰੱਖਿਆ ਬਲਾਂ ਨੇ ਪੰਜ ਅੱਤਵਾਦੀ ਕੀਤੇ ਢੇਰ।
• ਕੇਂਦਰ ਨੇ ਕੋਵਿਡ-19 ਨਾਲ ਨਜਿੱਠਣ ਲਈ ਸੂਬਾਈ ਪ੍ਰਸ਼ਾਸਨ ਦੀ ਮਦਦ ਲਈ 6 ਰਾਜਾਂ ਦਿੱਲੀ, ਮੁਬੰਈ, ਚੇਨਈ,ਹੈਦਰਾਬਾਦ, ਕੋਲਕਾਤਾ ਅਤੇ ਬੰਗਲੁਰੂ ‘ਚ ਭੇਜੀਆਂ 6 ਟੀਮਾਂ।
• ਹੈਦਰਾਬਾਦ ਦੇ ਇਕ ਹਸਪਤਾਲ ਦੀ ਕੋਵਿਡ ਵਾਰਡ ‘ਚ ਡਾਕਟਰ ‘ਤੇ ਹਮਲਾ, ਦੂਜੇ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ, ਸੁਰੱਖਿਆ ਅਤੇ ਕੰਮ ਕਰਨ ਦਾ ਸਮਾਂ ਨਿਰਧਾਰਤ ਕਰਨ ਦੀ ਕੀਤੀ ਮੰਗ।
• ਭਾਰਤ ‘ਚ ਹੁਣ ਤੱਕ 50.6 ਲੱਖ ਤੋਂ ਵੀ ਵਧੇਰੇ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।4 ਰਾਜਾਂ ‘ਚ ਸਰਗਰਮ ਸੰਕ੍ਰਮਿਤ ਮਾਮਲਿਆਂ ਨਾਲੋਂ ਵਧੇਰੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ।
• ਮਹਾਰਾਸ਼ਟਰ ‘ਚ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਧਾਰਵੀ ਮਾਡਲ ਸਫਲ ਰਿਹਾ ਹੈ।ਧਾਰਵੀ ਵਿਖੇ ਨਵੇਂ ਸੰਕ੍ਰਮਿਤ ਮਾਮਲਿਆਂ ‘ਚ ਇਕਦਮ ਕਮੀ ਆਈ ਹੈ।ਪਿਛਲੇ ਦੋ ਹਫ਼ਤਿਆਂ ‘ਚ ਕੋਈ ਮੌਤ ਦੀ ਖ਼ਬਰ ਵੀ ਨਹੀਂ ਹੈ।
• ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੀਆ ਚੈਂਬਰ ਆਫ਼ ਕਮਰਸ ਦੇ ਸ਼ੁਰੂਆਤੀ ਸ਼ੈਸਨ ਨੂੰ ਕਰਨਗੇ ਸੰਬੋਧਨ।
• ਕੇਰਲ ਅਮਰੀਕਾ ‘ਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਉਡਾਣਾਂ ਦਾ ਕਰੇਗਾ ਪ੍ਰਬੰਧ।
• ਕੋਵਿਡ-19  ਨਾਲ ਪ੍ਰਭਾਵਿਤ ਬਿਨ੍ਹਾਂ ਲੱਛਣਾਂ ਵਾਲੇ ਮਰੀਜ਼ ਦੂਜੇ ਲੋਕਾਂ ਨੂੰ ਲਾਗ ਦੇਣ ਦੇ ਯੋਗ ਨਹੀਂ ਹਨ। ਸਿਰਫ 6% ਏਸਿਮਟੋਮੈਟਿਕ ਮਰੀਜ਼ਾਂ ਤੋਂ ਕਿਸੇ ਤਰ੍ਹਾਂ ਦਾ ਖ਼ਤਰਾ ਹੋ ਸਕਦਾ ਹੈ: ਵਿਸ਼ਵ ਸਿਹਤ ਸੰਗਠਨ
• ਇਥੋਪੀਆ ਦੀ ਸੰਸਦ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਨੂੰ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਵੀ ਸੇਵਾਵਾਂ ਜਾਰੀ ਰੱਖਣ ਦੀ ਦਿੱਤੀ ਮਨਜ਼ੂਰੀ।
• ਕੋਰੋਨਾਵਾਇਰਸ ਮਹਾਮਾਰੀ ਕਾਰਨ ਅਮਰੀਕਾ ‘ਚ ਲੱਗੀਆ ਪਾਬੰਦੀਆਂ ਅਤੇ ਬੰਦ 10 ਜੂਨ ਤੋਂ ਖ਼ਤਮ ਕਰ ਦਿੱਤਾ ਗਿਆ ਹੈ।ਲੋਕਾਂ ਨੂੰ ਸੋਸ਼ਲ ਦੂਰੀ ਅਤੇ ਨਿੱਜੀ ਸਾਫ ਸਫਾਈ ਰੱਕਣ ਦੀ ਹਿਦਾਇਤ ਕੀਤੀ ਗਈ ਹੈ।