ਕੋਵਿਡ-19 ਦੇ ਮਰੀਜ਼ਾਂ ਦੀ ਰਿਕਵਰੀ ਦਰ 49.21 ਦਰਜ

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੇਸ਼ ‘ਚ ਕੋਵਿਡ-19 ਦੇ ਸੰਕ੍ਰਮਿਤ ਮਾਮਲਿਆਂ ਦੇ ਠੀਕ ਹੋਣ ਦੀ ਦਰ 49.21% ਦਰਜ ਕੀਤੀ ਗਈ ਹੈ।ਰਿਕਵਰੀ ਦਰ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ।ਹੁਣ ਤੱਕ 1 ਲੱਖ 41 ਹਜ਼ਾਰ 29 ਲੋਕ ਠੀਕ ਹੋ ਚੁੱਕੇ ਹਨ।ਪਿਛਲੇ 24 ਘੰਟਿਆਂ ‘ਚ 5,823 ਮਰੀਜ਼ ਠੀਕ ਹੋਏ ਹਨ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ‘ਚ ਕੋਵਿਡ-19 ਨਾਲ ਸੰਕ੍ਰਮਿਤ 9,996 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਕੁੱਲ ਸੰਕ੍ਰਮਿਤ ਮਾਮਲਿਆਂ ਦੀ ਗਿਣਤੀ 2,86,579 ਹੋ ਗਈ ਹੈ।ਪਿਛਲੇ 24 ਘੰਟਿਆਂ ‘ਚ 357 ਮੌਤਾਂ ਵੀ ਰਜਿਸਟਰ ਕੀਤੀਆਂ ਗਈਆਂ ਹਨ।ਦੇਸ਼ ਪਰ ‘ਚ ਹੁਣ ਤੱਕ ਇਸ ਮਹਾਮਾਰੀ ਨੇ 8,102 ਲੋਕਾਂ ਦੀ ਜਾਨ ਲਈ ਹੈ।ਜਿਸ ਤੋਂ ਪਤਾ ਚੱਲਦਾ ਹੈ ਕਿ ਦੇਸ਼ ‘ਚ ਇਸ ਮਹਾਮਾਰੀ ਨਾਲ ਮੌਤ ਦਰ 2.82% ਹੈ।