ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦ ਹਿਰਾਸਤ ‘ਚ; ਕਸ਼ਮੀਰ ‘ਚ ਕਿਸੇ ਵੱਡੇ ਅੱਤਵਾਦੀ ਹਮਲੇ ਦੀ ਕਰ ਰਹੇ ਸਨ ਤਿਆਰੀ: ਪੰਜਾਬ ਪੁਲਿਸ

ਪੰਜਾਬ ਪੁਲਿਸ ਨੇ ਬੀਤੇ ਦਿਨ ਕਿਹਾ ਕਿ ਉਨ੍ਹਾਂ ਨੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂਮ ਹਿਰਾਸਤ ‘ਚ ਲੈ ਕੇ ਕਸ਼ਮੀਰ ‘ਚ ਅੱਤਵਾਦੀ ਹਮਲਿਆਂ ਲਈ ਹਥਿਆਰ ਅਤੇ ਗੋਲਾ ਬਾਰੂਦ ਦੀ ਤਸੱਕਰੀ ਕਰਨ ਦੀ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਪੁਲਿਸ ਨੇ ਦੱਸਿਆ ਕਿ ਦੋਵਾਂ ਦਹਿਸ਼ਤਗਰਦ ਕਾਰਕੁੰਨਾਂ ਤੋਂ 10 ਹੱਥ ਗ੍ਰਨੇਡ, 1 ਏਕੇ-47 ਰਾਈਫਲ ਅਤੇ 2 ਮੈਗਜ਼ੀਨ ਅਤੇ 60 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।ਦੋਵਾਂ ਦੀ ਪਛਾਣ ਅਮੀਰ ਹੁਸੈਨ ਵਾਨੀ (26) ਅਤੇ ਵਸੀਮ ਹਸਨ ਵਾਨੀ (27) ਵੱਜੋਂ ਹੋਈ ਹੈ ਅਤੇ ਦੋਵੇਂ ਹੀ ਸ਼ੋਪੀਆ ਜ਼ਿਲ੍ਹੇ ਦੇ ਵਸਨੀਕ ਹਨ।
ਪਠਾਨਕੋਟ ਪੁਲਿਸ ਵੱਲੋਂ ਦੋਵਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਅੰਮ੍ਰਿਤਸਰ-ਜੰਮੂ ਰਾਜ ਮਾਰਗ ਰਾਹੀਂ ਘਾਟੀ ਵੱਲ ਵੱਧ ਰਹੇ ਸਨ।