ਚੀਨ ‘ਚ ਇੱਕ ਤੇਲ ਟੈਂਕ ਦੇ ਟਰੱਕ ‘ਚ ਹੋਏ ਧਮਾਕੇ ਨਾਲ 10 ਲੋਕਾਂ ਦੀ ਮੌਤ, 117 ਜ਼ਖਮੀ

ਚੀਨ ਦੇ ਝੇਜਿਆਂਗ ਪ੍ਰਾਂਤ ‘ਚ ਬੀਤੇ ਦਿਨ ਇੱਕ ਤੇਲ ਟੈਂਕ ਦੇ ਟਰੱਕ ‘ਚ ਹੋਏ ਧਮਾਕੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 117 ਲੋਕ ਜ਼ਖਮੀ ਹੋਏ ਹਨ।ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਧਮਾਕਾ ਵੇਨਲੰਿਗ ਸ਼ਹਿਰ ਦੇ ਲਿਆਂਗਸ਼ਨ ਪਿੰਡ ਨਜ਼ਦੀਕ ਲਗਭਗ ਸ਼ਾਮ ਦੇ 4:40 ਵਜੇ ਹੋਇਆ।ਇਸ ਧਮਾਕੇ ਦੀ ਮਾਰ ਹੇਠ ਕੁੱਝ ਰਿਹਾਇਸ਼ੀ ਘਰ ਅਤੇ ਫੈਕਟਰੀ ਵਰਕਸ਼ਾਪਾਂ ਆਈਆਂ।
ਅੱਗ ਬਝਾਊ ਦਸਤੇ ਅਤੇ ਬਚਾਓ ਟੀਮਾਂ ਵੱਲੋਂ ਮਲਬੇ ਹੇਠ ਦਬੇ ਲੋਕਾਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ।