ਬੰਗਲਾਦੇਸ਼ ਸਰਕਾਰ ਦਾ ਫ਼ੈਸਲਾ- ‘ਸਿਰਫ ਰੈੱਡ ਜ਼ੋਨ ‘ਚ ਰਹੇਗਾ ਲੌਕਡਾਊਨ’

ਬੰਗਲਾਦੇਸ਼ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਹੁਣ ਉਹ ਦੇਸ਼ ਵਿਆਪੀ ਲੌਕਡਾਊਨ ਨਹੀਂ ਕਰਨਗੇ  ਬਲਕਿ ਸਿਰਫ ਰੈੱਡ ਜ਼ੋਨ ‘ਚ ਹੀ ਅਜਿਹੀ ਪਾਬੰਦੀ ਜਾਰੀ ਰਹੇਗੀ।ਲੋਕ ਪ੍ਰਸ਼ਾਸਨ ਰਾਜ ਮੰਤਰੀ ਫਰਹਾਦ ਹੁਸੈਨ ਨੇ ਯੂਐਨਬੀ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਉੱਚ ਲਾਗ ਪ੍ਰਭਾਵਿਤ ਖੇਤਰਾਂ ‘ਚ ਮਹਾਮਾਰੀ ‘ਤੇ ਠੱਲ ਪਾਉਣ ਲਈ 14 ਤੋਂ 21 ਦਿਨਾਂ ਦਾ ਸੰਪੂਰਨ ਲੌਕਡਾਊਨ ਕੀਤਾ ਜਾਵੇਗਾ।ਇਸ ਦੇ ਨਾਲ ਹੀ ਸਾਰੀ ਸਥਿਤੀ ਦੀ ਨਿਗਰਾਨੀ ਲਈ ਕਮੇਟੀਆਂ ਦਾ ਗਠਨ ਵੀ ਕੀਤਾ ਜਾਵੇਗਾ।
ਮੰਤਰੀ ਨੇ ਕਿਹਾ ਕਿ ਲੌਕਡਾਊਨ ਸਬੰਧੀ ਐਲਾਨ ਜਲਦ ਹੀ ਕੀਤੇ ਜਾਵੇਗਾ।