ਆਤਮ ਨਿਰਭਰਤਾ ਹੀ ਭਵਿੱਖ ਦਾ ਸਹੀ ਰਾਹ ਹੈ: ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ‘ਤੇ ਪ੍ਰਸਾਰਿਤ ਹੋਣ ਵਾਲੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ‘ਚ ਕਿਹਾ ਕਿ ਇਹ ਪ੍ਰੋਗਰਾਮ ਸਾਲ 2020 ਦੀ ਆਪਣੀ ਅੱਧੀ ਯਾਤਰਾ ਮੁਕੰਮਲ ਕਰ ਚੁੱਕਿਆ ਹੈ।ਇਸ ਅਰਸੇ ਦੌਰਾਨ ਇਸ ਦੇ ਪ੍ਰਸਾਰਨ ਦੇ ਵਧੇਰੇਤਰ ਮੁੱਦੇ ਮਹਾਂਮਾਰੀ ਦੇ ਆਲੇ-ਦੁਆਲੇ ਹੀ ਘੁੰਮਦੇ ਰਹੇ।ਇਸ ਆਪਦਾ ਨੇ ਮਨੁੱਖੀ ਜਾਤੀ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ ਅਤੇ ਹੁਣ ਹਰ ਕਿਸੇ ਦੀ ਜ਼ੁਬਾਨ ‘ਤੇ ਇੱਕ ਹੀ ਸਵਾਲ ਹੈ ਕਿ ਇਹ ਸਾਲ ਕਦੋਂ ਖ਼ਾਮ ਹੋਵੇਗਾ।ਲੋਕ ਕਿਸੇ ਨਾ ਕਿਸੇ ਤਰ੍ਹਾਂ ਇਸ ਸਾਲ ਦੇ ਖ਼ਤਮ ਹੋਣ ਦੀ ਮੁਰਾਦ ਕਰ ਰਹੇ ਹਨ।
ਅੱਜ ਤੋਂ 6-7 ਮਹੀਨੇ ਪਹਿਲਾਂ ਇਸ ਵਿਸ਼ਵਵਿਆਪੀ ਮਹਾਂਮਾਰੀ ਬਾਰੇ ਦੁਨੀਆ ਭਰ ਦੇ ਲੋਕ ਘੱਟ ਹੀ ਜਾਣੂ ਸਨ ਅਤੇ ਕਿਸੇ ਨੂੰ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਇੰਨ੍ਹੀ ਲੰਬੀ ਚੱਲੇਗੀ ਅਤੇ ਪੂਰੀ ਦੁਨੀਆਂ ਨੂੰ ਬੁਰੀ ਤਰ੍ਹਾਂ ਆਪਣੀ ਮਾਰ ਹੇਠ ਲੈ ਲਵੇਗੀ।ਇੰਝ ਲੱਗ ਰਿਹਾ ਹੈ ਕਿ ਇੱਕ ਸੰਕਟ ਕਾਫੀ ਨਹੀਂ ਸੀ।ਹਰ ਦਿਨ ਕੋਈ ਨਾ ਕੋਈ ਨਵੀਂ ਚੁਣੌਤੀ ਦੇਸ਼ ਅੱਗੇ ਮੂੰਹ ਅੱਡੀ ਖੜ੍ਹੀ ਰਹਿੰਦੀ ਹੈ।ਦੇਸ਼ ਦੇ ਪੂਰਬੀ ਤੱਟੀ ਖੇਤਰ ਨੂੰ ਚੱਕਰਵਾਤ ਅਮਫਾਨ ਦਾ ਸਾਹਮਣਾ ਕਰਨਾ ਪਿਆ ਅਤੇ ਪੱਛਮੀ ਤੱਟ ਨੂੰ ਨਿਸਰਗ ਚੱਕਰਵਾਤ ਨੇ ਘੇਰਿਆ।ਦੇਸ਼ ਦੇ ਬਹੁਤ ਸਾਰੇ ਰਾਜਾਂ ‘ਚ ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਨਾਲ ਖ਼ਰਾਬ ਹੋਈ ਫਸਲ ਵੇਖਣੀ ਪਈ।ਇਸ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆਂ ‘ਚ ਕਈ ਵਾਰ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ।ਇਸ ਸਭ ਦੇ ਦੌਰਾਨ ਭਾਰਤ ਨੂੰ ਆਪਣੇ ਗੁਆਂਢੀ ਦੇਸ਼ਾਂ ਵੱਲੋਂ ਕੀਤੀਆਂ ਸਾਜਿਸ਼ਾਂ ਨਾਲ ਵੀ ਦੋ ਹੱਥ ਹੋਣਾ ਪਿਆ ਹੈ।ਹੁਣ ਅਸੀਂ ਉਸ ਸਥਿਤੀ ‘ਚ ਦਾਖਲ ਹੋ ਚੁੱਕੇ ਹਾਂ ਕਿ ਲੋਕ ਕਿਸੇ ਛੋਟੀ ਜਿਹੀ ਘਟਨਾ ਨੂੰ ਵੀ ਇੰਨ੍ਹਾਂ ਚੁਣੌਤੀਆਂ ਨਾਲ ਜੋੜ ਕੇ ਵੇਖ ਰਹੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਸਾਡੇ ‘ਤੇ ਕਈ ਮੁਸ਼ਕਲਾਂ ਦੇ ਪਹਾੜ ਫਟੇ ਪਰ ਇਤਿਹਾਸ ਵੀ ਗਵਾਹ ਹੈ ਕਿ ਅਸੀਂ ਹਮੇਸ਼ਾਂ ਹੀ ਹਰ ਤਰ੍ਹਾਂ ਦੀ ਚੁਣੌਤੀ ਦਾ ਡੱਟ ਕੇ ਸਾਹਮਣਾ ਕੀਤਾ ਹੈ ਅਤੇ ਆਪਣੀ ਜਿੱਤ ਦਰਜ ਕੀਤੀ ਹੈ।ਸਦੀਆਂ ਤੋਂ ਕਈ ਅਜਿਹੇ ਹਮਲਾਵਰਾਂ ਨੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕ ਇਹ ਸੋਚਣ ਲਈ ਮਜਬੂਰ ਹੋ ਗਏ ਸਨ ਕਿ ਭਾਰਤ ਦੀ ਵਿਚਾਰਧਾਰਾ ਅਤੇ ਹੋਂਦ ਮਿਟ ਜਾਵੇਗੀ।ਪਰ ਭਾਰਤ ਨੇ ਇੰਨ੍ਹਾਂ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਆਪਣੇ ‘ਤੇ ਆਈਆਂ ਚੁਣੌਤੀਆਂ ਨੂੰ ਅਹਿਮੀਅਤ ਨਾ ਦਿੰਦਿਆਂ ਆਪਣੀ ਸੰਸਕ੍ਰਿਤੀ ਅਤੇ ਸੰਸਕਾਰ, ਜ਼ਿੰਦਗੀ ਦੇ ਢੰਗ ਤਰੀਕਿਆਂ ਅਤੇ ਬਿਨ੍ਹਾਂ ਸਵਾਰਥ ਦੇ ਦੂਜਿਆਂ ਦੀ ਸੇਵਾ ਕਰਨ ਦੀ ਭਾਵਨਾ ਨੂੰ ਵਿਸ਼ਵ ਭਰ ‘ਚ ਫੈਲਾਇਆ। ਭਾਰਤ ਨੇ ਇਸ ਮੁਸ਼ਕਲ ਦੀ ਘੜੀ ‘ਚ ਦੁਨੀਆ ਦੇ ਦੂਜੇ ਦੇਸ਼ਾਂ ਵੱਲ ਮਦਦ ਦਾ ਹੱਥ ਵਧਾਇਆ।ਭਾਰਤ ਦੀ ਇਸ ਪਹਿਲ ਨੇ ਵਿਸ਼ਵ ਭਰ ‘ਚ ਅਮਨ-ਸ਼ਾਂਤੀ ਅਤੇ ਵਿਕਾਸ ਦੀ ਭਾਵਨਾ ਨੂੰ ਉਜਾਗਰ ਕੀਤਾ ਹੈ।
ਜਦੋਂ ਵੀ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਖ਼ਤਰੇ ‘ਚ ਪਈ ਤਾਂ ਭਾਰਤ ਨੇ ਵਿਰੋਧੀਆਂ ਨੂੰ ਕਰੜਾ ਜਵਾਬ ਦਿੱਤਾ ਅਤੇ ਵਿਸ਼ਵ ਨੇ ਭਾਰਤ ਦੀ ਵਚਨਬੱਧਤਾ ਨੂੰ ਵੇਖਿਆ।ਪਿਛਲੀ ਦਿਨੀ ਲੱਦਾਖ ‘ਚ ਹੋਏ ਹਮਲੇ ‘ਚ ਭਾਰਤੀ ਫੌਜ ਨੇ ਸਖ਼ਤ ਜਵਾਬੀ ਕਾਰਵਾਈ ਕੀਤੀ ਅਤਪਣੇ ਦਬਦਬਾ ਕਾਇਮ ਰੱਖਿਆ ਹੈ।ਭਾਰਤ ਨੇ ਹਮੇਸ਼ਾਂ ਹੀ ਮਿੱਤਰਤਾ ਨੂੰ ਮਹੱਤਤਾ ਦਿੱਤੀ ਹੈ।ਪਰ ਜੇਕਰ ਕਿਸੇ ਨੇ ਵੀ ਉਸ ਦੀ ਦੋਸਤੀ ਨੂੰ ਸਿੱਕੇ ਟੰਗ ਕੇ ਦਗਾ ਕਮਾਉਣ ਦਾ ਯਤਨ ਕੀਤਾ ਹੈ ਤਾਂ ਭਾਰਤ ਨੇ ਉਸ ਦਾ ਵੀ ਢੁਕਵਾਂ ਜਵਾਬ ਦਿੱਤਾ ਹੈ।ਸਾਡੇ ਵੀਰ ਜਵਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਦੇਸ਼ ਦੀ ਆਣ-ਬਾਣ-ਸ਼ਾਨ ਨੂੰ ਕਦੇ ਵੀ ਦਾਗ ਨਹੀਂ ਲੱਗਣ ਦੇਣਗੇ।
ਪੀਐਮ ਮੋਦੀ ਨੇ ਕਿਹਾ ਕਿ ਲੱਦਾਖ ‘ਚ ਸ਼ਹੀਦ ਹੋਣ ਵਾਲੇ ਜਵਾਨਾਂ ਨੂਮ ਪੂਰਾ ਦੇਸ਼ ਸ਼ਰਧਾਂਜਲੀ ਭੇਟ ਕਰ ਰਿਹਾ ਹੈ।ਜਿਸ ਦੇਸ਼ ਭਗਤੀ ਦੀ ਭਾਵਨਾ ਨਾਲ ਸਾਡੇ ਜਵਾਨਾਂ ਨੇ ਸ਼ਹੀਦੀ ਜਾਮ ਪੀਤਾ ਹੈ ਸਾਨੂੰ ਵੀ ਉਹੀ ਭਾਵਨਾ ਆਪਣੇ ਅੰਦਰ ਪੈਦਾ ਕਰਨ ਦੀ ਲੋੜ ਹੈ।ਹਰ ਨਾਗਰਿਕ ਨੂੰ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਲਈ ਆਪਣਾ ਯੋਗਦਾਨ ਪਾਉਣ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ।ਆਤਮ ਨਿਰਭਰ ਭਾਰਤ ਦਾ ਨਿਰਮਾਣ ਹੀ ਇੰਨ੍ਹਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ।
ਪੀਐਮ ਮੋਦੀ ਦਾ ਮੰਨਣਾ ਹੈ ਕਿ ਕੋਈ ਵੀ ਮਿਸ਼ਨ ਸਮੁੱਚੇ ਲੋਕਾਂ ਦੀ ਹਿੱਸੇਦਾਰੀ ਤੋਂ ਬਿਨ੍ਹਾਂ ਸਫਲ ਨਹੀਂ ਹੋ ਸਕਦਾ ਹੈ।ਇਸ ਲਈ ਆਤਮ ਨਿਰਭਰ ਭਾਰਤ ਦੇ ਨਿਰਮਾਣ ਲਈ ਦੇਸ਼ ਦੇ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ।ਜਦੋਂ ਅਸੀਂ ਸਥਾਨਕ ਵਸਤਾਂ ਖ੍ਰੀਦ ਦੇ ਹਾਂ ਅਤੇ ਸਥਾਨਕ ਉਦਯੋਗ ਨੂੰ ਉਤਸ਼ਾਹਤ ਕਰਨ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹਾਂ ਤਾਂ ਉਸ ਸਮੇਂ ਅਸੀਂ ਆਪਣੇ ਦੇਸ਼ ਨੂੰ ਮਜ਼ਬੂਤ ਕਰਨ ‘ਚ ਅਹਿਮ ਭੂਮੀਕਾ ਨਿਭਾ ਰਹੇ ਹੁੰਦੇ ਹਾਂ।
ਦੇਸ਼ ਲੌਕਡਾਊਨ ਤੋਂ ਅਨਲੌਕ ਦੀ ਸਥਿਤੀ ਵੱਲ ਵੱਧ ਰਿਹਾ ਹੈ।ਅਨਲੌਕ ਦੌਰਾਨ ਸਾਨੂੰ ਖਾਸ ਤੌਰ ‘ਤੇ ਦੋ ਚੀਜ਼ਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ – ਪਹਿਲੀ ਕੋਵਿਡ-19 ਨੂੰ ਮਾਤ ਦੇਣਾ ਅਤੇ ਆਰਥਿਕਤਾ ਨੂੰ ਉਤਸ਼ਾਹਤ ਕਰਨਾ।
ਮਹਾਂਮਾਰੀ ਕੋਰੋਨਾ ਤੋਂ ਬਚਾਅ ਦਾ ਇੱਕ ਪ੍ਰਮੁੱਖ ਤਰੀਕਾ ਸੁਚੇਤ ਰਹਿਣਾ ਹੀ ਹੈ।ਸੋਸ਼ਲ ਦੂਰੀ, ਮਾਸਕ ਪਹਿਣਨ ਦੇ ਨਾਲ-ਨਾਲ ਹੋਰ ਉਪਾਵਾਂ ਦਾੰ ਵੀ ਪੂਰੀ ਤਰ੍ਹਾਂ ਨਾਲ ਧਿਆਨ ਰੱਖਣਾ ਲਾਜ਼ਮੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਹਾਂਮਾਰੀ ਨੂੰ ਘੱਟ ਨਾ ਸਮਝਿਆ ਜਾਵੇ ਅਤੇ ਹਰ ਕੋਈ ਆਪਣੀ ਸਿਹਤ ਦੇ ਨਾਲ-ਨਾਲ ਦੂਜਿਆਂ ਦੀ ਸਿਹਤ ਦਾ ਵੀ ਧਿਆਨ ਰੱਖੇ।
ਸਕ੍ਰਿਪਟ: ਪਦਮ ਸਿੰਘ, ਏਆਈਆਰ, ਨਿਊਜ਼ ਵਿਸ਼ਲੇਸ਼ਕ