ਪੂਰਬੀ ਲੱਦਾਖ ‘ਚ ਤਣਾਅ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਭਾਰਤ ਅਤੇ ਚੀਨ ਵਿਚਾਲੇ ਤੀਜੇ ਗੇੜ੍ਹ ਦੀ ਅੱਜ ਹੋਵੇਗੀ ਗੱਲਬਾਤ

ਪੂਰਬੀ ਲੱਦਾਖ ‘ਚ ਭਾਰਤ ਅਤੇ ਚੀਨ ਦਰਮਿਆਨ ਚੱਲ ਰਿਹਾ ਤਣਾਅ ਕਿਸੇ ਤੋਂ ਲੁਕਿਆ ਨਹੀਂ ਹੈ।ਦੋਵੇਂ ਧਿਰਾਂ ਵਿਚਾਲੇ ਇਸ ਤਣਾਅ ਨੂੰ ਖ਼ਤਮ ਕਰਨ ਲਈ ਕੂਟਨੀਤਕ ਅਤੇ ਫੌਜੀ ਪੱਧਰ ਦੀ ਗੱਲਬਾਤ ਚੱਲ ਰਹੀ ਹੈ ਅਤੇ ਹੁਣ ਇਸੇ ਲੜੀ ਤਹਿਤ ਗੱਬਾਤ ਦਾ ਤੀਜਾ ਗੇੜ੍ਹ ਅੱਜ ਹੋਵੇਗਾ।ਸੂਤਰਾਂ ਅਨੁਸਾਰ ਇਹ ਮੁਲਾਕਾਤ ਐਲਏਸੀ ‘ਤੇ ਭਾਰਤੀ ਪੱਖ ਵੱਲ ਚੁਸੂਲ ਸੈਕਟਰ ਵਿਖੇ ਹੋਵੇਗੀ।
ਇਸ ਬੈਠਕ ਦੌਰਾਨ ਸੰਵੇਦਨਸ਼ੀਲ ਖੇਤਰ ‘ਚੋਂ ਵਾਧੂ ਸੈਨਿਕਾਂ ਦੀ ਤਾਇਨਾਤੀ ਹਟਾਉਣ ਬਾਰੇ ਵੀ ਚਰਚਾ ਹੋਵੇਗੀ।
ਇਸ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਦੋ ਬੈਠਕਾਂ ਹੋ ਚੁੱਕੀਆਂ ਹਨ।