ਸਰਕਾਰ ਨੇ ਟਿਕਟਾਕ,ਹੈਲੋ,ਵੀਚੈਟ ਸਮੇਤ 59 ਮੋਬਾਈਲ ਐਪਾਂ ‘ਤੇ ਲਗਾਈ ਪਾਬੰਦੀ

ਸਰਕਾਰ ਨੇ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਲਈ ਖ਼ਤਰਾ ਸਾਬਤ ਹੋ ਸਕਣ ਵਾਲੀਆਂ 59 ਮੋਬਾਈਲ ਐਪਾਂ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ, ਜਿਸ ‘ਚ ਟਿਕਟਾਕ,ਵੀਚੈਟ,ਹੈਲੋ ਵਰਗੀਆਂ ਮੋਬਾਈਲ ਐਪ ਸ਼ਾਮਲ ਹਨ।
ਇਲੈਕਟਰੌਨਿਕਸ ਅਤੇ ਆਈਟੀ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇੰਨ੍ਹਾਂ ਐਪਾਂ ‘ਤੇ ਇਸ ਲਈ  ਪਾਬੰਦੀ ਲਗਾਈ ਜਾ ਰਹੀ ਹੈ ਕਿਉਂਕਿ ਜਾਣਕਾਰੀ ਮਿਲੀ ਹੈ ਕਿ ਇਹ ਭਾਰਤ ਦੀ ਪ੍ਰਭੂਸੱਤਾ, ਅਖੰਡਤਾ, ਸੁਰੱਖਿਆ ਅਤੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਸਾਬਤ ਹੋ ਸਕਦੀਆਂ ਹਨ।