ਕੋਵਿਡ-19 ਰਿਕਵਰੀ ਦਰ 60.71% ਦਰਜ

ਭਾਰਤ ਸਰਕਾਰ ਨੇ ਬੀਤੇ ਦਿਨ ਕਿਹਾ ਹੈ ਕਿ ਹੁਣ ਤੱਕ ਦੇਸ਼ ਭਰ ‘ਚ 3, 79,892 ਲੋਕ ਕੋਵਿਡ-19 ਨੂੰ ਮਾਤ ਦੇ ਚੁੱਕੇ ਹਨ।ਪਿਛਲੇ 24 ਘੰਟਿਆਂ ‘ਚ 20032 ਲੋਕ ਠੀਖ ਹੋਏ ਹਨ , ਜੋ ਕਿ ਅੱਜ ਤੱਕ ਦਾ ਰਿਕਾਰਡ ਹੈ।ਲਗਾਤਾਰ ਰਿਕਵਰੀ ਦਰ ‘ਚ ਵਾਧਾ ਹੋ ਰਿਹਾ ਹੈ ਅਤੇ ਹੁਣ ਇਹ 60.71% ਦਰਜ ਕੀਤੀ ਗਈ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ‘ਚ ਦੇਸ਼ ‘ਚ 20903 ਨਵੇਂ ਸੰਕ੍ਰਮਿਤ ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ ਮਾਮਲਿਆਂ ਦਾ ਅੰਕੜਾ 6 ਲੱਖ 25 ਹਜ਼ਾਰ 544 ਹੋ ਗਿਆ ਹੈ।