ਵੰਦੇ ਭਾਰਤ ਮਿਸ਼ਨ ਤਹਿਤ 11 ਜੁਲਾਈ ਤੋਂ ਭਾਰਤ ਅਤੇ ਅਮਰੀਕਾ ਵਿਚਾਲੇ ਏਅਰ ਇੰਡੀਆ ਦੀਆਂ 36 ਉਡਾਣਾਂ ਭਰਨਗੀਆਂ ਉਡਾਣ

ਵੰਦੇ ਭਾਰਤ ਮਿਸ਼ਨ ਅਧੀਨ 11 ਤੋਂ 19 ਜੁਲਾਈ ਦੌਰਾਨ ਏਅਰ ਇੰਡੀਆ ਦੀਆਂ 36 ਉਡਾਣਾਂ ਭਾਰਤ ਅਤੇ ਅਮਰੀਕਾ ਦਰਮਿਆਨ ਉਡਾਣ ਭਰਣਗੀਆਂ।ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਅੱਜ ਰਾਤ 8 ਵਜੇ ਤੋਂ ਟਿਕਟਾਂ ਦੀ ਵਿਕਰੀ ਉਨ੍ਹਾਂ ਦੀ ਵੈਬਸਾਈਟ ‘ਤੇ ਸ਼ੁਰੂ ਹੋ ਜਾਵੇਗੀ।