ਸੁਰਖੀਆਂ

1) ਦੇਸ਼ ਵਿੱਚ ਕੋਵਿਡ-19 ਤੋਂ ਹੁਣ ਤਕ 439,948 ਮਰੀਜ਼ ਠੀਕ ਹੋ ਚੁੱਕੇ ਹਨ। ਬੀਤੇ 24 ਘੰਟਿਆਂ ਵਿੱਚ 15,515 ਮਰੀਜ਼ ਠੀਕ ਹੋਏ ਹਨ।

2) ਬੀਤੇ 24 ਘੰਟਿਆਂ ਵਿੱਚ 241,430 ਕੋਵਿਡ-19 ਟੈਸਟ ਕੀਤੇ ਗਏ ਸਨ। ਠੀਕ ਹੋਣ ਦੀ ਦਰ 61.13 ਫੀਸਦਾ ਹੈ ਅਤੇ ਰਾਸ਼ਟਰੀ ਪੱਧਰ ‘ਤੇ ਮੌਤ ਦਰ 2.8 ਫੀਸਦੀ ਹੈ।

3) ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਰੋਜ਼ਾਨਾ ਮਾਮਲਿਆਂ ਵਿਚ ਤਕਰੀਬਨ 45 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਦੋ ਹਫ਼ਤਿਆਂ ਵਿੱਚ ਪਹਿਲੀ ਵਾਰ, 2000 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਦਿੱਲੀ ਵਿਚ ਠੀਕ ਹੋਣ ਦੀ ਦਰ 71 ਫੀਸਦੀ ਤੋਂ ਵੱਧ ਹੈ।

4) ਭਾਰਤ-ਚੀਨ ਸਰਹੱਦ ‘ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟਣੀਆਂ ਸ਼ੁਰੂ ਹੋ ਗਈਆਂ ਹਨ। ਇਹ ਖੁਲਾਸਾ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਗੱਲਬਾਤ ਤੋਂ ਬਾਅਦ ਹੋਇਆ ਹੈ।

5) ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਐੱਨ.ਐੱਸ.ਏ. ਅਤੇ ਚੀਨੀ ਵਿਦੇਸ਼ ਮੰਤਰੀ ਦਰਮਿਆਨ ਖੁੱਲ੍ਹੀ ਅਤੇ ਸਪੱਸ਼ਟ ਗੱਲਬਾਤ ਹੋਈ ਹੈ। ਦੋਵੇਂ ਆਗੂ ਸਰਹੱਦੀ ਗੱਲਬਾਤ ਲਈ ਆਪੋ-ਆਪਣੇ ਦੇਸ਼ ਦੇ ਵਿਸ਼ੇਸ਼ ਨੁਮਾਇੰਦੇ ਵੀ ਹਨ।

6) ਦਿੱਲੀ ਦਾ ਕੁਤੁਬ ਮੀਨਾਰ, ਹੁਮਾਯੂੰ ਦਾ ਮਕਬਰਾ ਅਤੇ ਏ.ਐੱਸ.ਆਈ. ਦੁਆਰਾ ਨਿਰਧਾਰਤ ਹੋਰ ਸਮਾਰਕਾਂ ਨੂੰ 100 ਦਿਨਾਂ ਤੋਂ ਵੱਧ ਸਮੇਂ ਬਾਅਦ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਪਰ ਸਮਾਜਿਕ ਦੂਰੀ ਅਤੇ ਹੋਰ ਸਖਤ ਨਿਯਮਾਂ ਦਾ ਸੈਲਾਨੀਆਂ ਦੁਆਰਾ ਪਾਲਣ ਕੀਤਾ ਜਾਣਾ ਜ਼ਰੂਰੀ ਹੈ।

7) ਭਾਰਤ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਸ਼ਾਂਤੀ ਦੀ ਬਹਾਲੀ ਲਈ ਅਤਿਵਾਦੀਆਂ ਦੀਆਂ ਸੁਰੱਖਿਅਤ ਪਨਾਹਗਾਹਾਂ ਦਾ ਅੰਤ ਕਰਨਾ ਇੱਕ ਲਾਜ਼ਮੀ ਸ਼ਰਤ ਹੈ।

8) ਕੋਵਿਡ-19 ਮਹਾਮਾਰੀ ਦੇ ਕਾਰਨ ਬਹੁਤ ਸਾਰੇ ਦੇਸ਼ ਟੀ.ਬੀ. ਅਤੇ ਐੱਚ.ਆਈ.ਵੀ. ਲਈ ਲੋੜੀਂਦੇ ਟੈਸਟ ਨਹੀਂ ਕਰਵਾ ਰਹੇ ਹਨ। ਇਸ ਸੰਬੰਬਧੀ ਵਿਸ਼ਵ ਪੱਧਰ ਦੇ ਸਿਹਤ ਅਧਿਕਾਰੀਆਂ ਨੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ।

9) ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਵਾਸ਼ਿੰਗਟਨ ਚੀਨੀ ਐਪਸ ਉੱਤੇ ਪਾਬੰਦੀ ਲਗਾ ਰਿਹਾ ਹੈ। ਇਹ ਦੋਵਾਂ ਦੇਸ਼ਾਂ ਦੇ ਵਿਚਕਾਰ ਤਣਾਅ ਨੂੰ ਹੋਰ ਵਧਾ ਸਕਦਾ ਹੈ।

10) ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਮੈਲਬੋਰਨ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਦੂਜੀ ਵਾਰ ਛੇ ਹਫ਼ਤਿਆਂ ਲਈ ਬੰਦ ਕੀਤੀ ਗਿਆ ਹੈ। ਵਸਨੀਕਾਂ ਨੂੰ ਸਿਰਫ਼ ਜ਼ਰੂਰੀ ਖਰੀਦਦਾਰੀ ਲਈ ਬਾਹਰ ਆਉਣ ਦਿੱਤਾ ਜਾਵੇਗਾ।