ਪ੍ਰਧਾਨ ਮੰਤਰੀ ਮੋਦੀ ਅੱਜ ਮੱਧ ਪ੍ਰਦੇਸ਼ ਦੇ ਰੀਵਾ ਵਿਖੇ 750 ਮੈਗਾਵਾਟ ਦਾ ਸੋਲਰ ਪ੍ਰੋਜੈਕਟ ਦੇਸ਼ ਨੂੰ ਕਰਨਗੇ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਦੇ ਰੀਵਾ ਵਿਖੇ ਸਥਾਪਿਤ 750 ਮੈਗਾਵਾਟ ਦਾ ਸੋਲਰ ਪ੍ਰੋਜੈਕਟ ਦੇਸ਼ ਨੂੰ ਸਮਰਪਿਤ ਕਰਨਗੇ। ਰੀਵਾ ਪ੍ਰੋਜੈਕਟ ਕਾਰਬਨ ਦੀ ਨਿਕਾਸੀ ਨੂੰ ਪ੍ਰਤੀ ਸਾਲ ਲਗਭਗ 15 ਲੱਖ ਟਨ ਸੀਓ2 ਦੇ ਬਰਾਬਰ ਘਟਾਏਗਾ।

ਗੌਰਤਲਬ ਹੈ ਕਿ ਇਸ ਸੌਰ ਪਾਰਕ ਦੇ ਅੰਦਰ ਸਥਿਤ 500 ਹੈਕਟੇਅਰ ਰਕਬੇ ਵਿੱਚ 250 ਮੈਗਾਵਾਟ ਦੀਆਂ ਤਿੰਨ ਸੋਲਰ ਯੂਨਿਟਾਂ ਲਗਾਈਆਂ ਗਈਆਂ ਹਨ। ਸੋਲਰ ਪਾਰਕ ਨੂੰ ਰੀਵਾ ਅਲਟਰਾ ਮੈਗਾ ਸੋਲਰ ਲਿਮਟਿਡ (ਆਰ.ਯੂ.ਐਮ.ਐਸ.ਐਲ.) ਦੁਆਰਾ ਵਿਕਸਤ ਕੀਤਾ ਗਿਆ ਹੈ। ਇਹ ਮੱਧ ਪ੍ਰਦੇਸ਼ ਊਰਜਾ ਵਿਕਾਸ ਨਿਗਮ ਲਿਮਟਿਡ ਅਤੇ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ, ਇੱਕ ਕੇਂਦਰੀ ਜਨਤਕ ਖੇਤਰ ਦੀ ਕੰਪਨੀ ਦਾ ਸਾਂਝਾ ਉਪਰਾਲਾ ਹੈ। ਕਾਬਿਲੇਗੌਰ ਹੈ ਕਿ ਇਸ ਪਾਰਕ ਦੇ ਵਿਕਾਸ ਲਈ ਆਰ.ਯੂ.ਐੱਮ.ਐੱਸ.ਐੱਲ. ਨੂੰ 138 ਕਰੋੜ ਰੁਪਏ ਦੀ ਕੇਂਦਰੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।