ਭਾਰਤ ਅਤੇ ਯੂ.ਏ.ਈ. ਨੇ ਆਪਣੀਆਂ ਏਅਰਲਾਈਨਾਂ ਨੂੰ ਦੋਹਾਂ ਮੁਲਕਾਂ ਵਿੱਚ ਅਧਿਕਾਰਤ ਯਾਤਰੀਆਂ ਨੂੰ ਲਿਜਾਉਣ ਦੀ ਦਿੱਤੀ ਪ੍ਰਵਾਨਗੀ

ਬੀਤੇ ਦਿਨ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਅਤੇ ਯੂ.ਏ.ਈ. ਨੇ ਆਪਣੀਆਂ ਏਅਰਲਾਈਨਾਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਯਾਤਰਾ ਦੇ ਲਈ ਅਧਿਕਾਰਤ ਲੋਕਾਂ ਨੂੰ ਲਿਜਾਉਣ ਦੀ ਆਗਿਆ ਦੇ ਦਿੱਤੀ ਹੈ।

ਇਸ ਦੇ ਮੁਤਾਬਿਕ ਯੂ.ਏ.ਈ. ਤੋਂ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ ਯੂ.ਏ.ਈ. ਦੇ ਜਿਹੜੇ ਜਹਾਜ਼ ਭਾਰਤ ਆਉਣਗੇ ਉਹ ਆਈ.ਸੀ.ਏ. ਦੁਆਰਾ ਮਨਜ਼ੂਰ ਕੀਤੇ ਯੂ.ਏ.ਈ. ਦੇ ਵਸਨੀਕਾਂ ਨੂੰ ਵਾਪਸੀ ਉਡਾਣ ਰਾਹੀਂ ਲਿਜਾ ਸਕਣਗੇ।

ਭਾਰਤੀ ਨਾਗਰਿਕਾਂ ਨੂੰ ਯੂ.ਏ.ਈ. ਤੋਂ ਭਾਰਤ ਲਿਆਉਣ ਲਈ ਉਡਾਣਾਂ ਦਾ ਸੰਚਾਲਨ ਕਰਨ ਵਾਲੇ, ਆਈ.ਸੀ.ਏ. ਦੁਆਰਾ ਪ੍ਰਵਾਨਿਤ ਯੂ.ਏ.ਈ. ਦੇ ਵਸਨੀਕਾਂ ਨੂੰ ਭਾਰਤ ਤੋਂ ਯੂ.ਏ.ਈ. ਲਿਜਾਉਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਭਾਰਤ ਤੋਂ ਯੂ.ਏ.ਈ. ਦੀ ਯਾਤਰਾ ‘ਤੇ, ਇਹ ਉਡਾਣਾਂ ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਲੈ ਕੇ ਜਾਣਗੀਆਂ ਜੋ ਯੂ.ਏ.ਈ. ਲਈ ਨਿਰਧਾਰਤ ਹਨ।

ਕਾਬਿਲੇਗੌਰ ਹੈ ਕਿ ਆਈ.ਸੀ.ਏ., ਯੂ.ਏ.ਈ. ਦੀ ਪਛਾਣ ਅਤੇ ਨਾਗਰਿਕਤਾ ਦੇ ਲਈ ਸੰਘੀ ਅਥਾਰਟੀ ਹੈ। ਦੋਵਾਂ ਮੁਲਕਾਂ ਦੇ ਅਧਿਕਾਰੀਆਂ ਨੇ 12 ਜੁਲਾਈ ਤੋਂ ਉਡਾਣਾਂ ਚਲਾਉਣ ‘ਤੇ ਸਹਿਮਤੀ ਦਰਸਾਈ ਹੈ।