ਸੁਰਖੀਆਂ

1) ਭਾਰਤ ਵਿਚ ਕੋਵਿਡ-19 ਤੋਂ 5 ਲੱਖ ਤੋਂ ਵੱਧ ਲੋਕ ਠੀਕ ਹੋਏ ਹਨ। ਠੀਕ ਹੋਣ ਵਾਲਿਆਂ ਦੀ ਸੰਖਿਆ 515,386 ਤੱਕ ਪਹੁੰਚ ਗਈ ਹੈ। ਦੇਸ਼ ਵਿੱਚ ਠੀਕ ਹੋਅ ਦੀ ਦਰ ਹੁਣ 62.78 ਫੀਸਦੀ ਹੋ ਗਈ ਹੈ।

2) ਕੋਵਿਡ-19 ਦੇ ਲਈ ਪਿਛਲੇ 24 ਘੰਟਿਆਂ ਦੌਰਾਨ 282,511 ਟੈਸਟ ਕੀਤੇ ਗਏ ਸਨ। ਬੀਤੇ 24 ਘੰਟਿਆਂ ਦੌਰਾਨ 19,870 ਲੋਕ ਠੀਕ ਹੋਏ ਹਨ।

3) ਪਿਛਲੇ ਇਕ ਹਫਤੇ ਦੌਰਾਨ ਦਿੱਲੀ ਦੇ ਸੰਕ੍ਰਮਿਤ ਮਾਮਲਿਆਂ ਵਿਚ ਗਿਰਾਵਟ ਆਈ ਹੈ। ਰਾਜਧਾਨੀ ਵਿੱਚ ਸੰਕ੍ਰਮਿਤ ਮਾਮਲੇ ਪਿਛਲੇ ਹਫ਼ਤੇ ਵਿੱਚ 18 ਫੀਸਦੀ ਘੱਟ ਗਏ ਹਨ।

4) ਭਾਰਤ-ਚੀਨ ਸਰਹੱਦ ‘ਤੇ ਵਾਸਤਵਿਕ ਕੰਟਰੋਲ ਰੇਖਾ (ਐੱਲ.ਏ.ਸੀ.) ਤੇ ਬਣੀ ਤਣਾਅ ਦੀ ਸਥਿਤੀ ਘਟੀ ਹੈ। ਭਾਰਤ ਲੱਦਾਖ ਦੇ ਅਗਲੇਰੇ ਖੇਤਰਾਂ ‘ਤੇ ਚੌਕਸੀ ਰੱਖ ਰਿਹਾ ਹੈ।

5) ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ਅਤੇ ਤਾਲਮੇਲ ਲਈ ਕਾਰਜ-ਪ੍ਰਣਾਲੀ ਦੀ 16ਵੀਂ ਬੈਠਕ ਹੋਈ। ਦੋਵਾਂ ਧਿਰਾਂ ਨੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ-ਨਾਲ ਦੋ ਵਿਸ਼ੇਸ਼ ਨੁਮਾਇੰਦਿਆਂ ਦਰਮਿਆਨ ਹੋਏ ਸਮਝੌਤਿਆਂ ਮੁਤਾਬਿਕ ਵਿਵਾਦ ਸੁਲਝਾਉਣ ‘ਤੇ ਸਹਿਮਤੀ ਜਤਾਈ।

6) ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਭਾਰਤ-ਅਮਰੀਕਾ ਰੱਖਿਆ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ।

7) ਭਾਰਤੀ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਹੰਦਵਾੜਾ ਵਿਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ 6 ਵਿੱਚੋਂ 2 ਅੱਤਵਾਦੀ ਮਾਰੇ ਗਏ ਹਨ।

8) ਹਾਂਗਕਾਂਗ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਸਾਦੇ ਕੱਪੜਿਆਂ ਵਿੱਚ ਪੁਲਿਸ ਦੁਆਰਾ ਕੁੱਟਦਿਆਂ ਹੋਇਆ ਦੇਖਿਆ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਇਲਾਕੇ ਵਿਚ ਸਥਾਨਕ ਚੋਣਾਂ ਵਧੇਰੇ ਹਿੰਸਾ ਦਾ ਕਾਰਨ ਬਣ ਸਕਦੀਆਂ ਹਨ।

9) ਸੀਰੀਆ ਨੂੰ ਮੁੜ ਸਹਾਇਤਾ ਪਹੁੰਚਾਉਣ ਦੇ ਮੁੱਦੇ ‘ਤੇ ਵੱਖ-ਵੱਖ ਧਿਰਾਂ ਵਿਚਕਾਰ ਕਿਸੇ ਸਮਝੌਤੇ ‘ਤੇ ਪਹੁੰਚਣ ਵਿੱਚ ਸੰਯੁਕਤ ਰਾਸ਼ਟਰ ਨਾਕਾਮ ਰਿਹਾ ਹੈ। ਇਸ ਨਾਲ ਗ੍ਰਹਿ ਯੁੱਧ ਵਿਚ ਫਸੇ ਦੇਸ਼ ਦੇ ਹਾਲਾਤ ਬਹੁਤ ਹੀ ਤਬਾਹਕੁੰਨ ਹੋ ਸਕਦੇ ਹਨ।

10) ਦੁਨੀਆ ਭਰ ਵਿੱਚ ਕੋਵਿਡ-19 ਦੇ ਫੈਲਣ ਤੋਂ ਬਾਅਦ ਸਾਊਥੈਂਪਟਨ ਵਿਖੇ ਪਹਿਲੇ ਕ੍ਰਿਕੇਟ ਟੈਸਟ ਮੈਚ ਵਿੱਚ ਵੈਸਟਇੰਡੀਜ਼ ਨੇ ਥੋੜ੍ਹੀ ਬੜ੍ਹਤ ਬਣਾ ਲਈ ਹੈ। ਇੰਗਲੈਂਡ ਨੇ 205 ਦੌੜਾਂ ਬਣਾਈਆਂ ਸਨ ਅਤੇ ਉਹ ਦੂਜੀ ਪਾਰੀ ਵਿਚ ਬਿਨਾਂ ਕਿਸੇ ਨੁਕਸਾਨ ਦੇ 15 ਦੌੜਾਂ ਤੇ ਹੈ। ਜਦਕਿ ਵਿੰਡੀਜ਼ ਨੇ ਆਪਣੀ ਪਹਿਲੀ ਪਾਰੀ ਵਿੱਚ 318 ਦੌੜਾਂ ਬਣਾਈਆਂ ਸਨ।