ਪੀਐਮ ਮੋਦੀ ਨੇ ਗੂਗਲ ਸੀਈਓ ਨਾਲ ਕੀਤੀ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇਜ਼ ਰਫ਼ਤਾਰ ਨਾਲ ਤਕਨਾਲੋਜੀ ਦੇ ਅਨੁਕੂਲ ਅੱਗੇ ਵੱਧ ਰਿਹਾ ਹੈ।ਬੀਤੇ ਦਿਨ ਪੀਐਮ ਮੋਦੀ ਨੇ ਗੂਗਲ ਦੇ ਮੁੱਖ ਕਾਰਜਾਕਰੀ ਅਧਿਕਾਰੀ ਸੁੰਦਰ ਪਿਚਾਈ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ।ਇਸ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦੇ ਸਭ ਤੋਂ ਖੁੱਲ੍ਹੇ ਅਰਥਚਾਰਿਆਂ ‘ਚੋਂ ਇੱਕ ਹੈ।