ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬ੍ਰਾਜ਼ੀਲ ਦੀ ਗੁਜ਼ਾਰਿਸ਼ ‘ਤੇ ਭਾਰਤ ‘ਚ 60 ਬੈਂਕ ਖ਼ਾਤਿਆਂ ਨੂੰ ਕੀਤਾ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬ੍ਰਾਜ਼ੀਲ ਦੀ ਸਰਕਾਰ ਦੀ ਬੇਨਤੀ ‘ਤੇ ਭਾਰਤ ‘ਚ 60 ਬੈਂਕ ਖ਼ਾਤਿਆਂ ਨੂੰ ਜ਼ਬਤ ਕਰ ਦਿੱਤਾ ਹੈ।ਇੰਨ੍ਹਾਂ ਖ਼ਾਤਿਆਂ ਦਾ ਸਬੰਧ ਮਨੀ ਲਾਂਡਰਿੰਗ ਨਾਲ ਮੰਨਿਆਂ ਜਾ ਰਿਹਾ ਹੈ।ਏਜੰਸੀ ਨੇ ਵਿੱਤੀ ਅਪਰਾਧਾਂ ਨਾਲ ਨਜਿੱਠਣ ਲਈ ਦੋਵਾਂ ਦੇਸ਼ਾਂ ਵਿਚਾਲੇ ਹੋਏ ਆਪਸੀ ਸਮਝੌਤੇ ਦੀ ਪਾਲਣਾ ਤਹਿਤ ਮਨੀ ਲਾਂਡਰਿੰਗ ਰੋਕੂ ਐਕਟ ਅਧੀਨ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ।