ਕੋਵਿਡ-19: ਬੰਗਲਾਦੇਸ਼ ਨੇ ਮਾਸਕ ਪਹਿਣਨਾ ਕੀਤਾ ਲਾਜ਼ਮੀ

ਬੰਗਲਾਦੇਸ਼ ਦੀ ਸਰਕਾਰ ਨੇ ਕੋਵਿਡ 19 ਦੇ ਮਾਮਲਿਆਂ ਨੂੰ ਵੇਖਦਿਆਂ ਹਰ ਕਿਸੇ ਲਈ ਮਾਸਕ ਪਹਿਣਨਾ ਲਾਜ਼ਮੀ ਕਰ ਦਿੱਤਾ ਹੈ।ਸਿਹਤ ਸੇਵਾਵਾਂ ਮਹਿਕਮੇ ਵੱਲੋਂ ਜਾਰੀ ਕੀਤੇ ਗਏ ਇੱਕ ਸਰਕੂਲਰ ‘ਚ ਇਸ ਸਬੰਧੀ ਐਲਾਨ ਕੀਤਾ ਗਿਆ ਹੈ ਕਿ ਸਰਕਾਰੀ, ਗ਼ੈਰ ਸਰਕਾਰੀ, ਨਿੱਜੀ ਸੰਸਥਾਵਾਂ, ਫੈਕਟਰੀਆਂ, ਹੋਟਲ ਵਰਕਰ ਆਦਿ ਹਰ ਕਿਸੇ ਲਈ ਮਾਸਕ ਪਹਿਣਨਾ ਜ਼ਰੂਰੀ ਹੋਵੇਗਾ।
ਹਸਪਤਾਲਾਂ ‘ਚ ਆਉਣ ਵਾਲੇ ਲੋਕਾਂ ‘ਤੇ ਵੀ ਮਾਸਕ ਪਹਿਣਨ ਦੀ ਪਾਬੰਦੀ ਲਾਗੂ ਹੋਵੇਗੀ।ਧਾਰਮਕਿ, ਵਿਿਦਅਕ ਸੰਸਥਾਵਾਂ ਹੋਣ ਜਾ ਫਿਰ ਕੋਈ ਬਾਜ਼ਾਰ ਜਾਂ ਸ਼ਾਪਿੰਗ ਮਾਲ ਹਰ ਥਾਂ ‘ਤੇ ਮਾਸਕ ਲਗਾ ਕੇ ਹੀ ਦੌਰਾ ਕੀਤਾ ਜਾ ਸਕੇਗਾ।ਇਸ ਤੋਂ ਇਲਾਵਾ ਸੜਕੀ, ਹਵਾਈ ਅਤੇ ਜਲ ਮਾਰਗ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ‘ਤੇ ਵੀ ਇਹ ਐਲਾਨ ਲਾਗੂ ਹੋਵੇਗਾ।
ਦੱਸਣਯੋਗ ਹੈ ਕਿ 1 ਅਗਸਤ ਨੂੰ ਈਦ-ਉਲ-ਅਜ਼ਹਾ ਦਾ ਤਿਓਹਾਰ ਹੈ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਅਜਿਹੇ ਕਦਮ ਚੁੱਕੇ ਜਾ ਰਹੇ ਹਨ।