ਭਾਰਤ ਅਤੇ ਸਪੇਨ ਨੇ ਕੋਵਿਡ ਤੋਂ ਬਾਅਦ ਦੀ ਸਥਿਤੀ ‘ਚ ਆਪਸੀ ਆਰਥਿਕ ਸਬੰਧਾਂ ਨੂੰ ਵਧੇਰੇ ਮਜ਼ਬੂਤ ਕਰਨ ਦੀ ਪ੍ਰਗਟਾਈ ਸਹਿਮਤੀ

ਭਾਰਤ ਅਤੇ ਸਪੇਨ ਨੇ ਬੀਤੇ ਦਿਨ ਕੋਵਿਡ ਤੋਂ ਬਾਅਧ ਦੇ ਸਮੇਂ ‘ਚ ਮੁੜ ਪਹਿਲਾਂ ਵਾਲੀ ਸਥਿਤੀ ਨੂੰ ਹਾਸਲ ਕਰਨ ਲਈ ਦੁਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ।ਇਸ ਤੋਂ ਇਲਾਵਾ ਕੌਮਾਂਤਰੀ ਪੱਧਰ ‘ਤੇ ਅੱਤਵਾਦ ਵਿਰੋਧੀ ਅਤੇ ਬਹੁ ਪੱਖੀ ਸਹਿਯੋਗ ਸਮੇਤ ਆਲਮੀ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਵੀ ਕੀਤਾ।
ਭਾਰਤ ਅਤੇ ਸਪੇਨ ਦਰਮਿਆਨ ਛੇਵਾਂ ਵਿਦੇਸ਼ੀ ਦਫ਼ਤਰ ਸਲਾਹ ਮਸ਼ਵਰਾ ਵਰਚੁਅਲੀ ਆਯੋਜਿਤ ਕੀਤਾ ਗਿਆ , ਜਿਸ ‘ਚ ਭਾਰਤ ਪੱਖ ਦੀ ਅਗਵਾਈ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੱਛਮ) ਵਿਕਾਸ ਸਵਰੂਪ ਅਤੇ ਸਪੇਨ ਪੱਖ ਦੀ ਅਗਵਾਈ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਕ੍ਰਿਸਟਿਨਾ ਗਾਲੈਚ ਨੇ ਕੀਤੀ।ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਦੋਵਾਂ ਧਿਰਾਂ ਨੇ ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਇਸ ਤੋਂ ਬਾਅਧ ਦੇ ਹਾਲਾਤਾਂ ਸਬੰਧੀ ਚਰਚਾ ਕੀਤੀ।