ਰਾਫੇਲ: ਖੇਡ ਬਦਲਣ ਵਾਲਾ ਲੜਾਕੂ ਜਹਾਜ਼

ਪੰਜ ਰਾਫੇਲ ਲਾੜਕੂ ਜਹਾਜਾਂ ਦੀ ਪਹਿਲੀ ਖੇਪ ਅੰਬਾਲਾ ਏਅਰ ਫੋਰਸ ਵਿਖੇ ਪਹੁੰਚਣ ਨਾਲ ਨਿਰਸੰਦੇਹ ਭਾਰਤੀ ਹਵਾਈ ਫੌਜ ਜੰਗੀ ਸਮਰੱਥਾ ਨੂੰ ਜਬਰਦਸਤ ਹੁੰਗਾਰਾ ਮਿਲਿਆ ਹੈ। ਇਸਦੇ ਨਾਲ ਹੀ ਅੰਬਾਲਾ ਹਵਾਈ ਅੱਡੇ ਤੇ ਰਣਨੀਤਕ ਤੌਰ ਮਹੱਤਵਪੂਰਣ ਸਮਝੇ ਜਾਂਦੇ 17 ਗੋਲਡਨ ਐਰੋਜ਼ ਸਕੁਐਡਰਨ ਦਾ ਉਦਾਘਟਨ ਵੀ ਅਹਿਮ ਹੈ।ਕਿਉੰਕਿ ਇਸ ਨਾਲ ਪੱਛਮੀ ਮੋਰਚੇ ਤੋਂ ਸਿਰਫ 250 ਕਿਲੋਮੀਟਰ ਦੀ ਦੂਰੀ ਤੇ ਹਵਾਈ ਫੌਜ ਦੀ ਕਾਰਜਸ਼ੀਲ ਤਿਆਰੀ ਵੀ ਸ਼ਪੱਸ਼ਟ ਨਜ਼ਰੀਂ ਆਉਂਦੀ ਹੈ। ਫਰਾਂਸ ਦੀ ਹਵਾਬਾਜੀ ਫਰਮ ਡਾਸਾਲਟ ਦੁਆਰਾ ਬਣਾਏ ਗਏ ਇਹ ਲੜਾਕੂ ਜਹਾਜ,ਦੱਖਣੀ ਫਰਾਂਸ ਦੇ ਬਾਰਡੋ ਦੇ ਮੈਰੀਗਨੈਕ ਏਅਰਬੇਸ ਤੋਂ ਚਲ ਕੇ ਬਾਅਦ ਵਿਚ ਸੰਯੁਕਤ ਅਰਬ ਅਮੀਰਾਤ ਵਿਚ  ਫ੍ਰੈਚ ਦੇ ਇਕਲੌਤੇ ਏਅਰਬੇਸ ਤੇ ਠਹਿਰਣ ਉਪਰੰਤ  ਅਸਮਾਨ ਵਿਚ ਹੀ ਪੈਟਰੋਲ  (AIR TO AIR REFELLING) ਭਰਦੇ ਹੋਏ 7000 ਕਿਲੋਮੀਟਰ ਦੀ ਦੂਰੀ ਤਹਿ ਕਰਕੇ ਅੰਬਾਲਾ ਵਿਖੇ ਪਹੁੰਚੇ  ਹਨ।

ਭਾਰਤੀ ਹਵਾਈ ਫੌਜ ਦੀ ਸਮੁੱਚੀ ਸ਼ਕਤੀ ਨੂੰ ਬਦਲਣ ਅਤੇ ਨਵਾਂ ਰੂਪ ਦੇਂਣ ਦੇ ਸਮਰੱਥ ਇਹਨਾਂ ਲਾੜਕੂ ਰਾਫੇਲ ਹਵਾਈ ਜਹਾਜਾਂ ਤੋ ਉਮੀਦ ਕੀਤੀ ਜਾਂਦੀ ਹੈ ਕਿ ਇਹ ਭਾਰਤ ਦੀਆਂ ਅੰਤਰ ਰਾਸ਼ਟਰੀ ਸਰਹੱਦਾਂ ਤੇ ਹਵਾਈ ਸ਼ਕਤੀ ਸਮੀਕਰਣਾਂ ਨੂੰ ਬਦਲ ਕੇ ਰੱਖ ਦੇਵੇਗਾ।ਤੱਥ ਇਹ ਵੀ ਹੈ ਕਿ  ਹਵਾਈ ਸ਼ਕਤੀ ਭਵਿੱਖ ਦੇ ਯੁੱਧ ਖੇਤਰਾਂ ਵਿਚ ਨਿਰਣੇਜਨਕ ਭੂਮਿਕਾ ਨਿਭਾਵੇਗੀ। ਵਧੇਰੇ ਪ੍ਰਭਾਵਸ਼ੀਲਤਾ, ਲੰਮੀ ਪਹੁੰਚ ਅਤੇ  ਢੁੱਕਵੀ ਹਥਿਆਰ ਵੰਡ ਨਿਸ਼ਚਿਤ ਸ਼ਕਤੀ ਪ੍ਰਦਾਨ ਕਰਦਾ ਹੈ। ਰਾਫੇਲ ਜਹਾਜ ਦੀ ਬਹੁਪੱਖੀ ਪ੍ਰਤਿਭਾ ਨੂੰ ਵੇਖਦੇ ਹੋਏ ਇਹ ਕਹਿਣਾ ਅਤਿਕਥਨੀ ਨਹੀੰ ਹੋਵੇਗਾ ਕਿ ਇਹ ਆਪਣੇ ਸਾਧਨਾਂ ਅਤੇ ਗੁਣਾਂ ਕਾਰਣ ਭਾਰਤੀ ਹਵਾਈ ਫੌਜ  ਨੂੰ ਹੋਰ ਸ਼ਕਤੀਸ਼ਾਲੀ ਬਣਨ ਵਾਸਤੇ ਬਹੁਤ ਜਰੂਰੀ ਪੰਚ ਪ੍ਰਦਾਨ ਕਰੇਗਾ।

ਦੋ ਦਹਾਕਿਆਂ ਤੱਕ ਰਸ਼ੀਅਨ ਸੁਕੋਈ ਸੂ-30ਐਮਕੇਆਈਐਸ ਜਹਾਜ ਭਾਰਤੀ ਹਵਾਈ ਫੌਜ ਦੀ ਰੀੜ ਦੀ ਹੱਢੀ ਬਣੇ ਰਹੇ ਹਨ ਅਤੇ ਫੌਜ ਨੇ ਦੋ ਸੀਟਾਂ ਅਤੇ ਦੋ ਇੰਜਨਾਂ ਵਾਲੇ ਇਹਨਾਂ ਲਾੜਕੂ ਜਹਾਜਾਂ ਦੀਆਂ 272 ਉਡਾਣਾਂ ਭਰੀਆ ਹਨ। ਇਹਨਾਂ ਵਿਚੋਂ ਕੁਝ ਨੂੰ  ਸੁਪਰਸੋਨਿਕ ਬ੍ਰਾਹਮੋਸ ਏਅਰ ਲਾਂਚ ਕਰੂਜ ਮਿਜਾਈਲਾਂ ਨੂੰ ਲੈ ਕੇ ਜਾਣ ਲਈ ਵੀ ਬਦਲਿਆ ਗਿਆ ਹੈ। ਮਾਰੂ ਹਥਿਆਰਾਂ ਦੇ ਪੈਕੇਜ ਨਾਲ ਰਾਫੇਲ ਜਹਾਜਾਂ ਦੀ ਸ਼ਮੂਲੀਅਤ ਨਾਲ ਫੋਰਸ ਦੀ ਕਾਰਜਸ਼ੀਲ ਸਮਰੱਥਾ ਵਿਚ ਵਾਧਾ ਹੋਵੇਗਾ । ਜੰਗੀ ਮਾਹੌਲ ਵਿਚ ਉਡਦੇ ਸਮੇਂ ਇਕ ਰਾਫੇਲ ਜਹਾਜ ਦਾ ਮੁਕਾਬਲਾ ਕਰਨ ਸਮੇਂ ਦੁਸ਼ਮਣ ਨੂੰ ਦੋ ਐਫ -16 ਜਹਾਜਾਂ ਦੀ ਲੋੜ ਹੋਵੇਗੀ। ਰੂਸ ਤੋਂ ਆਉਣ ਵਾਲੀਆਂ ਐਸ 400 ਹਵਾਈ ਪ੍ਰਣਾਲੀ ਦੀ ਆਗਾਮੀ ਸਪੁਰਦਗੀ ਦੇ ਨਾਲ ਰਾਫੇਲਜ਼ ਉਪ ਮਹਾਂਦੀਪ ਵਿਚ ਭਾਰਤ ਦੀ ਹਵਾਈ ਸ਼ਕਤੀ ਦੀ ਉਤੱਮਤਾ ਨੂੰ ਵਧਾਏਗਾ।

ਕੋਈ ਵੀ ਦੁਸ਼ਮਣ ਰਾਫੇਲ ਦੇ ਹਵਾਈ ਕਾਰਵਾਈਆਂ ਵਿਚ ਦਖਲ ਨਹੀਂ ਦੇ ਸਕਦਾ। ਰਾਫੇਲ ਜਹਾਜਾਂ ਨੂੰ ਭਾਰਤ ਨੇ ਵੱਖ ਵੱਖ ਵਿਸ਼ੇਸ਼ ਤਬਦੀਲੀਆਂ ਕਰਕੇ ਤਿਆਰ ਕੀਤਾ ਹੈ, ਜਿਵੇਂ ਕਿ ਇਜ਼ਰਾਈਲੀ ਹੈਲਮਟ ,ਰਾਡਾਰਾ ਚੇਤਾਵਨੀ ਪ੍ਰਾਪਤ ਕਰਤਾ, ਘੱਟ ਬੈਂਡ ਜੈਮਰ ਆਦਿ। ਇਸਦੇ ਨਾਲ ਹੀ ਦਸ ਘੰਟੇ ਦੀ ਫਲਾਈਟ,ਡੈਟਾ ਰਿਕਾਰਡਿੰਗ, ਟ੍ਰੈਕਿੰਗ ਪ੍ਰਣਾਲੀ, ਪ੍ਰਭਾਵਸ਼ਾਲੀ ਹਥਿਆਰਾਂ ਨੂੰ ਲੈ ਕੇ ਜਾਣ ਦੀ ਸਮਰੱਥਾ, ਹਵਾ ਤੋਂ ਹਵਾ ਵਿਚ ਮਿਜਾਈਲ ਹਮਲਾ ਅਤੇ ਹਵਾ ਤੋਂ ਜਮੀਨ ਤੱਕ  ਕਰੂਜ ਮਿਜਾਈਲ਼ ਹਮਲਾ ਆਦਿ ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵੀ ਹਨ। ਇਹ ਇਕ ਪੂਰੀ ਤਰਾਂ ਬਹੁਪੱਖੀ ਹਵਾਈ ਜਹਾਜ਼ ਹੈ, ਜੋ ਹਵਾ ਦੀ ਉੱਤਮਤਾ, ਹਵਾਈ ਰੱਖਿਆ, ਨਜ਼ਦੀਕੀ ਹਵਾਈ ਸਹਾਇਤਾ ਅਤੇ ਪ੍ਰਮਾਣੂ ਨਿਕਾਸ ਨੂੰ ਪ੍ਰਾਪਤ ਕਰਨ ਵਾਲੇ ਗੁਣਾਂ ਨਾਲ ਭਰਪੂਰ ਹਵਾਬਾਜੀ ਲੜਾਈ ਦੇ ਸਾਰੇ ਮਿਸ਼ਨਾਂ ਨੂੰ ਸਹਿਜੇ ਹੀ ਪੂਰਾ ਕਰ ਸਕਦਾ ਹੈ।

ਫਰਾਂਸ ਅਤੇ ਮਿਸਰ ਸਮੇਤ ਹੋਰ ਦੇਸ਼ ਰਾਫੇਲ ਜਹਾਜਾਂ ਦਾ ਨਿਰਮਾਣ ਕਰਦੇ ਹਨ, ਪਰ ਭਾਰਤ ਨੂੰ ਭੇਜੇ ਗਏ ਰਾਫੇਲ  ਕੁਝ ਵਿਸ਼ੇਸ਼ ਜਰੂਰਤਾਂ ਨੂੰ  ਪੂਰਾ ਕਰਨ ਲਈ ਵਧੇਰੇ ਉੱਨਤ ਅਤੇ ਐਡਵਾਂਸ ਟੈਕਨਾਲੋਜੀ ਨਾਲ ਬਣਾਏ ਗਏ ਹਨ। ਹੈਲਮਟ ਮਾਟਡ ਸਿਸਟਮ ਅਤੇ ਟਾਰਗੇਟਿੰਗ ਸਿਸਟਮ ਪਾਇਲਟਾਂ ਨੂੰ ਸਾਹਮਣੇ ਤੋਂ ਆਉਣ ਵਾਲੇ ਹਥਿਆਰਾਂ ਨੂੰ  ਖਤਮ ਕਰਨ ਦੀ ਤੇਜ ਯੋਗਤਾ ਪ੍ਰਦਾਨ ਕਰੇਗਾ। ਇਸ ਵਿਚ  ਹਮਲੇ ਦੌਰਾਨ ਜਾਨਲੇਵਾ ਸਥਿਤੀ ਵਿਚ ਉਚ ਉਚਾਈ ਵਾਲੇ ਏਅਰਬੇਸਾਂ ਦੇ ਕੋਲਡ ਸਟਾਰਟ ਤੇ ਉਤਰਨ ਦੀ ਯੋਗਤਾ ਵੀ ਹੈ। ਭਾਰਤੀ ਹਵਾਈ ਸੈਨਾ ਲੜਾਕੂ ਜਹਾਜ ਦੀ ਕਾਰਜਸ਼ੀਲਤਾ ਨੂੰ ਵਧਾਉਣ ਲਈ ਨਵੀਂ ਪੀੜੀ ਦੇ ਏਅਰ ਟੂ ਲੈਂਡ ਸਟੀਕਸ਼ਨ ਗਾਈਡਡ ਮਿਜਾਇਲੀ ਪ੍ਰਣਾਲੀ ਹਥੌੜੇ ਨੂੰ ਰਾਫੇਲ ਵਿਚ ਸ਼ਾਮਿਲ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ।

ਧਿਆਨ ਯੋਗ ਤੱਥ ਇਹ ਹੈ ਕਿ ਭਾਰਤ ਨੂੰ 10 ਲੜਾਕੂ ਜਹਾਜਾਂ ਦੀ ਸਪੁਰਦਗੀ ਹੋਈ ਹੈ। ਪੰਜ ਜਹਾਜਾਂ ਨੂੰ ਪਾਇਲਟਾਂ ਅਤੇ ਦੇਖਭਾਲ ਦੇ ਅਮਲੇ ਦੀ ਸਿਖਲਾਈ ਲਈ ਫਰਾਂਸ ਵਿਚ ਰੱਖਿਆ ਜਾ ਰਿਹਾ ਹੈ। ਇਹ ਜੈਟ ਜਹਾਜ਼ ਸਤੰਬਰ 2016 ਵਿਚ  ਹੋਏ ਅੰਤਰ ਸਰਕਾਰੀ ਸਮਝੌਤੇ ਤਹਿਤ  ਖਰੀਦੇ 36 ਲਾੜਕੂ ਜਹਾਜਾਂ ਦਾ ਹਿੱਸਾ ਹਨ। ਪਿਛਲੇ ਸਾਲ ਅਕਤੂਬਰ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਫਰਾਂਸ ਦੌਰੇ ਸਮੇਂ ਇਹ ਜਹਾਜ ਭਾਰਤੀ ਹਵਾਈ ਫੌਜ ਨੂੰ ਸ਼ੌਪੇ ਗਏ ਸਨ। ਕੁਲ 36 ਰਾਫੇਲ ਜਹਾਜ 2021 ਦੇ ਅੰਤ ਤੱਕ ਭਾਰਤ ਨੂੰ ਸੌਂਪ ਦਿੱਤੇ ਜਾਣਗੇ। ਇਹਨਾਂ ਜਹਾਜਾਂ ਦੇ ਪਹਿਲੀ ਖੇਪ ਨੂੰ ਅੰਬਾਲਾ ਏਅਰ ਬੇਸ ਵਿਖੇ ਤਾਇਨਾਤ ਕੀਤਾ ਗਿਆ ਹੈ, ਜਦੋਂਕਿ ਦੂਸਰੀ ਖੇਪ ਦੇ ਰਾਫੇਲ ਜਹਾਜਾਂ ਨੂੰ ਪੱਛਮੀ ਬੰਗਾਲ ਦੇ ਹਾਛੀਮਾਰਾ ਏਅਰ ਬੇਸ ਤੇ ਤਾਇਨਾਤ ਕੀਤਾ ਜਾਵੇਗਾ। ਦੋਵੇ ਏਅਰਬੇਸਾਂ ਉਤੇ ਪੱਛਮੀ ਅਤੇ ਪੂਰਬੀ ਮੋਰਚਿਆਂ ਲਈ 18,18 ਲੜਾਕੂ ਰਾਫੇਲ ਤਾਇਨਾਤ ਕੀਤੇ ਜਾਣਗੇ। ਇਹ ਦੱਸਣ ਦੀ ਜਰੂਰਤ ਨਹੀਂ ਕਿ ਇਸ ਨਾਲ  ਦੇਵੋ ਏਅਰਬੇਸ ਵਿਚ ਗੁਣਾਤਮਕ ਅਤੇ ਮਾਤਰਾ ਪੱਖੋਂ  ਹੋਰ ਵਾਧਾ ਹੋਵੇਗਾ, ਕਿਉੰਕਿ  ਹਵਾਈ ਫੌਜ ਨੇ ਪਹਿਲਾਂ ਹੀ ਇਹਨਾਂ  ਦੋਵਾਂ ਮੋਰਚਿਆਂ ਵਿਚ ਆਪਣੇ ਵਿਰੋਧੀਆਂ ਨੂੰ ਪਛਾੜਿਆ ਹੋਇਆ ਹੈ।

ਰਾਫੇਲ ਜਹਾਜਾਂ ਦੀ ਆਮਦ ਨਾਲ ਫਰਾਂਸ ਦੇ ਬਣੇ ਲੜਾਕੂ ਜਹਾਜਾਂ ਦੀ ਇਕ ਹੋਰ ਲੜੀ ਭਾਰਤੀ ਹਵਾਈ ਫੌਜ ਸ਼ਾਮਿਲ ਹੋਈ ਹੈ, ਜੋ 1953 ਵਿਚ ਤੂਫਾਨੀ ਲੜਾਕਿਆਂ ਅਤੇ ਬਾਅਦ ਵਿਚ ਮਿਰਾਜ 2000 ਦੀ ਸਪਲਾਈ ਨਾਲ ਸ਼ੁਰੂ ਹੋਈ ਸੀ । ਰਾਫੇਲ ਦੇ ਸ਼ਾਮਿਲ ਹੋਣ ਨਾਲ ਭਾਰਤ ਅਤੇ ਫਰਾਂਸ ਵਿਚ ਹਣਨੀਤਕ ਭਾਈਵਾਲੀ ਵਧੇਗੀ।

ਸਕ੍ਰਿਪਟ ਉੱਤਮ ਕੁਮਾਰ ਵਿਸ਼ਵਾਸ਼

ਰੱਖਿਆ ਵਿਸ਼ਲੇਸ਼ਕ

ਅਨੁਵਾਦਕ ਮਨਜੀਤ ਅਣਖੀ