ਕਸ਼ਮੀਰ ਦੀ ਅਮੀਰ ਸਭਿਆਚਾਰਕ ਵਿਰਾਸਤ

ਭਾਰਤ ਦਾ ਤਾਜ ਮੰਨੇ ਜਾਂਦੇ ਕਸ਼ਮੀਰ ਸੰਯੁਕਤ ਸਭਿਆਚਾਰ ਦੀ ਸਭ ਤੋਂ ਵੱਡੀ ਉਦਾਹਰਣ ਹੈ, ਜਿੱਥੇ  ਪੀੜੀਆਂ ਤੋਂ  ਵਿਚਾਰਾਂ ਦੀਆਂ  ਕਈ ਵਿਭਿੰਨ ਧਾਰਨਾਵਾਂ ਇਕੱਠੀਆਂ ਹਨ ਅਤੇ ਇਕ ਦੂਸਰੇ ਦੀਆਂ ਰਵਾਇਤਾਂ ਨੂੰ ਮਹੱਤਵ ਦਿੰਦੀਆਂ ਹਨ। ਇਹ ਹਿੰਦੂ ਧਰਮ , ਬੁੱਧ ਅਤੇ ਇਸਲਾਮ ਆਦਿ ਤੋਂ ਪ੍ਰਭਾਵਿਤ ਕਈ ਦਰਸ਼ਨਾਂ ਦਾ ਸਾਂਝਾ ਮਿਸ਼ਰਣ ਹੈ, ਜਿਸਨੂੰ ਕਸ਼ਮੀਰੀਅਤ ਵਜੋਂ ਜਾਣਿਆ ਜਾਂਦਾ ਹੈ। ਇਥੋਂ ਦੇ ਦਰਸ਼ਨ ਦਾ ਨਿਚੋੜ ਇਕਸਾਰਤਾ ਅਤੇ ਆਪਸੀ ਭਾਈਚਾਰਾ ਹੈ।

14ਵੀ ਸਦੀ ਵਿਚ ਇਸਲਾਮ ਦੇ ਆਉਣ ਤੱਕ ਕਸ਼ਮੀਰ ਵਿਚ ਹਿੰਦੂ ਅਤੇ ਬੋਧ ਧਰਮ ਦਾ ਜੋਰ ਸੀ। ਇਸ ਮਗਰੋਂ ਇਹ ਇਸਲਾਮੀ ਪ੍ਰਭਾਵ ਅਧੀਨ ਆ ਗਿਆ, ਪਰ ਇਸਦੇ ਬਾਵਜੂਦ ਧਰਮ,ਅਧਿਆਤਮਕਤਾ ਅਤੇ ਵਿਚਾਰ ਇਕ ਦੂਸਰੇ ਦੇ  ਕਦੇ ਵਿਰੋਧੀ ਨਹੀਂ ਸਨ, ਬਲਕਿ ਇਕ ਦੂਜੇ ਦੇ ਪ੍ਰਸੰਸਾਵਾਦੀ ਸਨ। ਇਸੇ  ਲਈ ਜੇਕਰ ਇਥੇ ਹਿੰਦੂ ਅਧਿਆਤਮਿਕਤਾ ਸੀ, ਤਾਂ ਇਸਲਾਮ ਦੀ ਰਹੱਸਵਾਦੀ ਸਮਝੀ ਜਾਂਦੀ ਸੂਫੀ ਲਹਿਰ ਵੀ ਇੱਥੇ ਪ੍ਰਚੱਲਿਤ ਹੋਈ। ਲਾਲ ਡੀਡ ਵਜੋਂ ਮਸ਼ਹੂਰ ਰਹੱਸਵਾਦੀ ਕਵੀ ਲਾਲੇਸ਼ਵਰੀ ਨੇ ਆਪਣੀ ਵਖਸ(ਕਵਿਤਾ) ਰਾਹੀ ਅਧਿਆਤਮਕਤਾ ਦਾ ਪ੍ਰਚਾਰ ਕੀਤਾ। ਉਹ ਇਸਲਾਮਿਕ ਕਾਲ ਦੇ ਪੂਰਵ ਅਤੇ ਬਾਅਦ ਵਿਚਕਾਰ ਇਕ ਪੁਲ ਸੀ, ਜੋ ਆਪਣੇ ਸਮਕਾਲੀ ਸ਼ੇਖ ਨੂਰ ਉਦ ਦੀਨ ਨੂਰਾਨੀ, ਜਿਸ ਨੂੰ ਆਮ ਤੌਰ ਤੇ ਨੁੰਦ ਰਸ਼ੀ ਵਜੋਂ ਜਾਣਿਆ ਜਾਂਦਾ ਹੈ, ਨੂੰ ਮਿਲਣ ਜਾਂਦਾ ਸੀ। ਇਹ ਸਭ ਸੰਤ ਕਵੀ ਸਨ,ਜਿਹਨਾਂ ਨੇ ਮਾਨਵਤਾ ਦੀ ਬਿਹਤਰੀ ਲਈ ਵੱਖ ਵੱਖ ਵਿਚਾਰਾਂ ਨੂੰ ਵਰਤਿਆ। ਲਾਲ ਡੀਡ ਪਹਿਲਾ ਕਵੀ ਸੀ,ਜਿਸਨੇ  ਆਪਣੇ ਸੰਦੇਸ਼ ਨੂੰ ਜਨ ਸਾਧਾਰਨ ਤੱਕ ਪਹੁੰਚਾਉਣ ਲਈ ਕਸ਼ਮੀਰੀ ਭਾਸ਼ਾ ਦੀ ਵਰਤੋਂ ਕੀਤੀ।

ਇਹ ਭਾਵਨਾ ਅੱਜ ਵੀ ਕਸ਼ਮੀਰ ਦੇ ਜੀਵਨ ਦੇ ਹਰ ਖੇਤਰ ਵਿਚ ਵੇਖੀ ਜਾ ਸਕਦੀ ਹੈ। ਧਰਮ ਦੇ ਖੇਤਰ ਵਿਚ ਵੇਖਿਆ ਜਾਵੇ, ਹਿੰਦੂ ਅਤੇ ਮੁਸਲਮਾਨ ਇਕ ਦੂਜੇ ਨਾਲ ਪੂਰਨ ਸਦਭਾਵਨਾ ਨਾਲ ਰਹਿੰਦੇ ਸਨ । ਇਸ ਤਰਾਂ ਘਾਟੀ ਵਿਚ ਬਹੁਤ ਸਾਰੇ ਅਜਿਹੇ ਧਾਰਮਿਕ ਸਥਾਨ ਹਨ, ਜਿਹਨਾਂ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਲੋਂ ਬਰਾਬਰ ਸਤਿਕਾਰ ਦਿੱਤਾ ਜਾਂਦਾ ਹੈ। ਕਸ਼ਮੀਰੀ ਲੋਕਾਂ ਦੇ ਇਸ ਧਰਮ ਨਿਰਪੱਖ ਵਤੀਰੇ ਅਤੇ ਆਚਰਣ ਨੂੰ ਅਤਿਵਾਦੀ ਤਾਕਤਾਂ ਨੇ ਅੱਜ ਆਪਣੇ ਨਾਪਾਕ ਮਨਸੂਬਿਆਂ ਕਾਰਣ ਨਿਸ਼ਾਨਾ ਬਣਾਇਆ ਹੈ।

ਇਸਤੋਂ ਪਹਿਲਾਂ ਵੀ ਵੱਖ ਵੱਖ ਸ਼ਾਸ਼ਕਾਂ ਦੁਆਰਾ ਕਸ਼ਮੀਰ ਦੇ ਇਸ ਧਰਮ ਨਿਰਪੱਖ ਮਾਹੌਲ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਸਿਕੰਦਰ,ਜੋ ਬੁਤਸ਼ੀਅਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੇ ਕਸ਼ਮੀਰ ਵਿਚ ਹਜਾਰਾਂ ਮੰਦਿਹਾਂ ਨੂੰ ਢਾਹ ਢੇਰੀ ਕਰਕੇ ਤਬਾਹ ਕਰ ਦਿੱਤਾ ਅਤੇ ਕਈਆਂ ਵਿਚ ਜਬਰਦਸਤੀ ਤਬਦੀਲੀਆਂ ਕੀਤੀਆਂ। ਇਸ ਮਗਰੋਂ ਬੁਦਸ਼ਾਹ ਆਇਆ,ਜਿਸਨੇ ਕਸ਼ਮੀਰੀ ਪੰਡਿਤਾਂ ਨੂੰ ਵਾਪਸ ਘਾਟੀ ਵਿਚ ਲਿਆਂਦਾ,ਜੋ ਘਾਟੀ ਤੋਂ ਪਰਵਾਸ ਕਰ ਚੁੱਕੇ ਸਨ। ਇਸ ਸਭ ਦੇ ਬਾਵਜੂਦ ਕਸ਼ਮੀਰ ਹਮੇਸ਼ਾ ਸ਼ਾਂਤੀ, ਆਪਸੀ ਭਾਈਚਾਰੇ ਅਤੇ ਅਧਿਆਤਮਿਕਤਾ ਦੀ ਧਰਤੀ ਰਿਹਾ ਹੈ। ਨੰਦੂ ਰਿਸ਼ੀ ਕਸ਼ਮੀਰ ਦੇ ਪਹਿਲੇ ਸੂਫੀ ਕਵੀ ਸਨ, ਜਿਹਨਾਂ ਨੇ ਸਾਦਗੀ ਦਾ ਪ੍ਰਚਾਰ ਕੀਤਾ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਸੁਰਖਿਆ ਤੇ ਜੋਰ ਦਿੱਤਾ। ਉਸਦੇ ਬੋਲ  ਕਿ ਖਾਣਾ ਸਿਰਫ ਉਦੋਂ ਤੱਕ ਰਹੇਗਾ ,ਜਦੋਂ ਤੱਕ ਸਾਡੇ ਜੰਗਲ ਹਨ, ਲੋਕਾਂ ਵਿਚ ਕਾਫੀ ਮਸ਼ਹੂਰ ਸਨ

ਕਸ਼ਮੀਰ ਦਾ ਇਤਿਹਾਸ ਮਹਾਂਭਾਰਤ ਯੁੱਧ ਦੇ  ਉਸ  ਕਾਲ ਨਾਲ ਜੁੜਦਾ ਹੈ,ਜਦੋਂ ਇਸ ਸਥਾਨ ਉਤੇ ਗੋਨੰਦ ਰਾਜ ਕਰਦਾ ਸੀ। ਬਾਅਦ ਵਿਚ ਅਸ਼ੋਕ ਨੇ ਅੱਜ ਦੇ ਸ਼੍ਰੀਨਗਰ ਦੇ ਨਜਦੀਕ ਸ਼੍ਰੀਨਗਰ ਸ਼ਹਿਰ ਦੀ ਸਥਾਪਨਾ ਕੀਤੀ। ਕਸ਼ਮੀਰ ਦਾ ਜਨਜੀਵਨ ਕਈ ਸਭਿਆਚਾਰਾਂ ਤੋਂ ਪ੍ਰਭਾਵਿਤ ਹੈ। ਜੋ ਅਸੀਂ ਅੱਜ ਵੇਖ ਰਹੇ ਹਾਂ ਉਹ ਮੁਗਲ, ਅਫਗਾਨ ਅਤੇ ਹੋਰਾਂ ਦਾ ਸੁਮੇਲ ਹੈ। ਜੋ ਇਸ ਸਥਾਨ ਤੇ   ਰਾਜ ਕਰਨ ਆਏ ਜਾਂ ਰੂਹਾਨੀਅਤ ਦੇ ਖੋਜ ਵਿਚ ।ਕਸ਼ਮੀਰ ਉਸ ਸਮੇਂ ਵਿਸ਼ਵ ਵਿਚ ਸੰਤਾਂ ਦੀ ਧਰਤੀ (ਰਿਸ਼ਵ) ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਰੰਗੀਨ ਡਿਜਾਈਨ ਅਤੇ ਉਚ ਸ਼੍ਰੇਣੀ ਦੀ ਕਢਾਈ ਲਈ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਹੱਥ ਨਾਲ ਬੁਣੇ ਕਾਲੀਨ ਅਤੇ ਪਸ਼ਮੀਨੇ ਦੀਆਂ ਸ਼ਾਲਾਂ ਵਰਗੇ ਦਸਤਕਾਰੀ ਦੇ ਖੇਤਰ ਵਿਚ ਫਾਰਸੀ ਦਾ ਪ੍ਰਭਾਵ ਪ੍ਰਮੁੱਖ ਹੈ। ਲੱਕੜ ਦੀ ਵਿਲੱਖਣ ਨੱਕਾਸ਼ੀ ਅਤੇ ਪੈਪੀਅਰ ਮੈਚੇ ਵੀ ਕਈ ਸਭਿਆਚਾਰਾਂ ਦੇ ਸੰਗਮ ਦਾ ਨਤੀਜਾ ਹਨ। ਪੁਰਾਣੇ ਮੰਦਰਾਂ ਵਿਚ ਉਚ ਕੋਟੀ ਦੀ ਇਮਾਰਤਸਾਜੀ ਇਡੋ ਯੂਨਾਨੀ ਦੇ ਪ੍ਰਭਾਵ ਨੂੰ ਪੇਸ਼ ਕਰਦੀ ਹੇ। ਖਾਣ ਪੀਣ ਦੇ ਖੇਤਰ ਮਾਸਾਹਾਰੀ ਪਕਵਾਨ ਵਾਜਵਾਨ ਮੁਗਲ ਪ੍ਰਭਾਵ ਨੂੰ ਪੇਸ ਕਰਦਾ ਹੈ। ਜੰਮੂ ਖੇਤਰ ਉਤਰ ਭਾਰਤੀ ਸਭਿਆਚਾਰ ਤੋਂ ਪ੍ਰਭਾਵਿਤ ਹੈ।

ਕੁਦਰਤ ਦੀ ਆਪਾਰ ਸੁੰਦਰਤਾ ਸਦਕਾ ਕਸ਼ਮੀਰ ਹਮੇਸ਼ਾਂ ਸੈਰ ਸਪਾਟਾ ਯਥਾਨ ਵਜੋਂ ਜਾਣਿਆ ਜਾਂਦਾ ਰਿਹਾ ਹੈ। ਇਹ ਸਚਮੁੱਚ ਹੀ ਇਕ ਮਿੰਨੀ ਭਾਰਤ ਹੈ, ਜੋ ਕੁਦਰਤੀ ਸੁੰਦਰਤਾ ਕਾਰਣ ਗਰਮ ਅਤੇ ਠੰਡੇ ਦੋਵਾਂ ਖੇਤਰਾਂ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।

ਕਸ਼ਮੀਰ ਦੀ ਭੂਗੋਲਿਕ ਸਥਿਤੀ ਕਾਰਣ ਕੇਂਦਰੀ ਅਤੇ ਪੂਰਬੀ ਏਸ਼ੀਆਂ ਨੇ ਖਾਸਕਰ ਸੰਗੀਤ ਦੇ ਖੇਤਰ ਅਤੇ ਸਾਜਾਂ ਉਤੇ ਪ੍ਰਭਾਵ ਪਾਇਆ ਹੈ। ਅਫਗਾਨਿਸਤਾਨ ਨੇ ਵੀ ਕਸ਼ਮੀਰ ਦੇ ਸੰਗੀਤ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ ।12ਵੀ ਸਦੀ ਵਿਚ ਕਲਹਣ  ਦੁਆਰਾ ਸੰਸਕ੍ਰਿਤ ਵਿਚ ਰਚਿਤ ਰਾਜਤਰੰਗਿਨੀ ਕਸ਼ਮੀਰ ਦੇ ਇਤਿਹਾਸ ਨੂੰ ਪੇਸ਼ ਕਰਦੀ ਹੈ।

ਅਜੋਕੇ ਸਮੇਂ ਵਿਚ ਕਸ਼ਮੀਰ ਨੇ ਮਹਿਜੂਰ ਅਤੇ ਆਜਾਦ ਵਰਗੇ ਕਵੀਆਂ ਨੂੰ ਅੱਗੇ ਤੋਰਿਆ ਹੈ, ਜਿਹਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਹਿੰਦੂ ਮੁਸਲਿਮ ਏਕਤਾ ਅਤੇ ਆਪਸੀ ਭਾਈਚਾਰੇ ਦਾ ਪ੍ਰਚਾਰ , ਪ੍ਰਮਾਤਮਾ ਨੂੰ ਪਾਉਣ  ਦੇ ਰੂਪ  ਵਿਚ ਕੀਤਾ ਹੈ। ਇਸ ਤਰਾਂ ਕਸ਼ਮੀਰ ਕੋਲ ਆਪਣੇ ਆਪ ਤੇ ਮਾਣ ਕਰਨ ਵਾਸਤੇ ਬਹੁਤ ਕੁਝ ਹੈ ਅਤੇ ਇਹ ਅੱਗੇ ਵੱਧਦਾ ਰਹੇਗਾ, ਵੱਧਦਾ ਰਹੇਗਾ।