ਭਾਰਤ ‘ਚ ਕੋਵਿਡ-19 ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ 10.5 ਲੱਖ ਨੂੰ ਪਾਰ, ਰਿਕਵਰੀ ਦਰ 64.54% ਦਰਜ

ਭਾਰਤ ‘ਚ ਬੀਤੇ ਦਿਨ ਕੋਵਿਡ-19 ਨੂੰ ਮਾਤ ਦੇ ਕੇ ਠੀਕ ਹੋਣ ਵਾਲੇ ਲੋਕਾਂ ਦਾ ਅੰਕੜਾ 10.5 ਲੱਖ ਨੂੰ ਪਾਰ ਕਰ ਗਿਆ ਹੈ। ਪਿਛਲੇ 24 ਘੰਟਿਆਂ ‘ਚ 37 ਹਜ਼ਾਰ 223 ਮਾਮਲਿਆਂ ਦੀ ਰਿਪੋਰਟ ਨੈਗਟਿਵ ਆਈ ਹੈ।ਕੁੱਲ 10, 57, 805 ਲੋਕਾਂ ਦੀ ਰਿਕਵਰੀ ਹੋ ਚੁੱਕੀ ਹੈ, ਜਿਸ ਨਾਲ ਕਿ ਰਿਕਵਰੀ ਦਰ 64.54% ਤੱਕ ਪਹੁੰਚ ਗਈ ਹੈ।ਕੋਵਿਡ-19 ਕਾਰਨ ਮੌਤ ਦਰ ‘ਚ ਵੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਹੁਣ 2.18% ਰਹਿ ਗਈ ਹੈ।