ਵੰਦੇ ਭਾਰਤ ਮਿਸ਼ਨ ਦਾ ਪੰਜਵਾਂ ਪੜਾਅ ਅੱਜ ਤੋਂ ਸ਼ੁਰੂ

ਬਾਹਰਲੇ ਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਦੇ ਉਦੇਸ਼ ਨਾਲ ਸ਼ੁਰੂ ਹੋਏ ਵੰਦੇ ਭਾਰਤ ਮਿਸ਼ਨ ਦਾ ਪੰਜਵਾਂ ਗੇੜ੍ਹ ਅੱਜ ਤੋਂ ਸ਼ੂਰੂ ਹੋ ਗਿਆ ਹੈ ਅਤੇ ਇਹ 31 ਅਗਸਤ 2020 ਤੱਕ ਜਾਰੀ ਰਹੇਗਾ।
ਡੀਡੀਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ‘ਚ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਵੰਦੇ ਭਾਰਤ ਮਿਸ਼ਨ ਦੇ ਹੁਣ ਤੱਕ ਮੁਕੰਮਲ ਹੋ ਚੁੱਕੇ ਚਾਰ ਪੜਾਵਾਂ ਰਾਹੀਂ 8 ਲੱਖ 45 ਹਜ਼ਾਰ ਭਾਰਤੀ ਵਤਨ ਪਰਤੇ ਹਨ।ਉਨ੍ਹਾਂ ਅੱਗੇ ਕਿਹਾ ਕਿ ਪੰਜਵੇਂ ਗੇੜ੍ਹ ‘ਚ 1200 ਤੱਕ ਉਡਾਣਾਂ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪੰਜਵੇਂ ਪੜਾਅ ਤਹਿਤ ਕੁੱਲ 792 ਉਡਾਣਾਂ, ਜਿਸ ‘ਚ 692 ਅੰਤਰਰਾਸ਼ਟਰੀ ਅਤੇ 100 ਘਰੇਲੂ ਹੋਣਗੀਆਂ 23 ਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਤਨ ਵਾਪਸ ਲਿਆਉਣਗੀਆਂ।ਉਮੀਦ ਹੈ ਕਿ ਇਸ ਗੇੜ੍ਹ ਤਹਿਤ 1 ਲੱਖ 30 ਹਜ਼ਾਰ ਦੇ ਕਰੀਬ ਭਾਰਤੀ ਵਾਪਸ ਪਰਤਨਗੇ।