ਰਾਸ਼ਟਰੀ ਸਿੱਖਿਆ ਨੀਤੀ 2020

ਪਿਛਲੇ ਹਫ਼ਤੇ, ਕੇਂਦਰੀ ਮੰਤਰੀ ਮੰਡਲ ਨੇ ਨਵੀਂ ਰਾਸ਼ਟਰੀ ਵਿਦਿਅਕ ਨੀਤੀ (ਐਨਈਪੀ) 2020 ਨੂੰ ਪ੍ਰਵਾਨਗੀ ਦਿੱਤੀ, ਜਿਸ ਨਾਲ ਦੇਸ਼ ਵਿੱਚ ਸਕੂਲ ਅਤੇ ਉੱਚ ਸਿੱਖਿਆ ਖੇਤਰ ਵਿੱਚ ਤਬਦੀਲੀ ਲਿਆਉਣ ਦੇ ਰਾਹ ਪੱਧਰੇ ਹੋਣਗੇ। ਮੰਤਰੀ ਮੰਡਲ ਨੇ ਸਿੱਖਿਆ ਬਾਰੇ 34 ਸਾਲ ਪੁਰਾਣੀ ਰਾਸ਼ਟਰੀ ਨੀਤੀ ਨੂੰ ਬਦਲ ਦਿੱਤਾ ਅਤੇ ਮਨੁੱਖੀ ਸਰੋਤ ਵਿਕਾਸ (ਐਚਆਰਡੀ) ਮੰਤਰਾਲੇ ਦਾ ਨਾਮ ਬਦਲ ਕੇ ਸਿੱਖਿਆ ਮੰਤਰਾਲੇ ਰੱਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਭਾਰਤ ਨੂੰ ਇਕ ” ਗਿਆਨ ਕੇਂਦਰ ” ਵਿੱਚ ਬਦਲ ਦੇਵੇਗੀ। ਸਿਖਿਆ ਪ੍ਰਣਾਲੀ ਵਿਚ ਤਬਦੀਲੀਆਂ ਦੱਸਦਿਆਂ ਇਸ ਦਾ ਖਰੜਾ ਦਸੰਬਰ 2018 ਵਿਚ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਚੇਅਰਮੈਨ ਡਾ. ਕੇ ਕਸਤੂਰੀਆਂਗਨ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ। ਨਵੀਂ ਐਨਈਪੀ ਨੇ ਲਾਜ਼ਮੀ ਸਕੂਲ ਸਿੱਖਿਆ ਨੂੰ 6 ਤੋਂ 14 ਸਾਲ ਦੀ ਉਮਰ ਤੋਂ ਵਧਾ ਕੇ 3 ਅਤੇ 18 ਸਾਲ ਦੇ ਵਿਚਕਾਰ ਕੀਤਾ ਹੈ . ਬੱਚਿਆਂ ਨੂੰ ਬਿਹਤਰ ਸਿਖਲਾਈ ਦੇ ਨਤੀਜੇ ਪ੍ਰਾਪਤ ਕਰਨ ਵਿਚ ਸਹਾਇਤਾ ਲਈ, ਪੌਸ਼ਟਿਕ ਮਿਡ-ਡੇਅ ਮੀਲ ਦੇ ਨਾਲ-ਨਾਲ energyਰਜਾ ਨਾਲ ਭਰੇ ਨਾਸ਼ਤੇ ਦਾ ਪ੍ਰਬੰਧ ਸਕੂਲ ਤੋਂ ਪਹਿਲਾਂ ਦੇ ਬੱਚਿਆਂ ਲਈ ਵੀ ਕੀਤਾ ਗਿਆ ਹੈ.

ਸਿੱਖਿਆ ਨੀਤੀ ‘ਚ ਇਸ ਬਦਲਾਵ ‘ਚ ਸਕੂਲੀ ਸਿੱਖਿਆ ਦੇ ਮੌਜੂਦਾ 10+2 ਢਾਂਚੇ ਨੂੰ 5+3+3+4 ਡਿਜ਼ਾਇਨ ‘ਚ ਤਬਦੀਲ ਕੀਤ ਜਾਵੇਗਾ।ਜਿਸ ‘ਚ ਐਨਈਪੀ ‘ਚ 3-8 ਸਾਲ ਦੀ ਉਮਰ ‘ਚ ਬੁਨਿਆਦੀ ਸਿੱਖਿਆ, 8-11 ਸਾਲ ਦੀ ਉਮਰ ‘ਚ ਪ੍ਰੇਪਰਟਿਰੀ ਪੜਾਅ, 11-14 ਸਾਲ ਦੀ ਉਮਰ ‘ਚ ਮਿਡਲ ਅਤੇ 14-18 ਸਾਲ ਦੀ ਉਮਰ ‘ਚ ਸੈਕੰਡਰੀ ਸਿੱਖਿਆ ਸ਼ਾਮਲ ਹੈ।
ਈਸੀਸੀਈ ‘ਤੇ ਜ਼ੋਰ ਦੇਣ ਵਾਲੀ ਇਸ ਨਵੀਂ ਐਨਈਪੀ ‘ਚ 12 ਸਾਲ ਦੀ ਸਕੂਲੀ ਪੜ੍ਹਾਈ ‘ਚ 3 ਸਾਲ ਆਂਗਨਵਾੜੀ ਜਾਂ ਪ੍ਰੀ ਸਕੂਲੰਿਗ ਵੀ ਸ਼ਾਮਲ ਹੈ।ਜੋ ਕਿ ਵਿਸ਼ਵ ਪੱਧਰ ‘ਤੇ ਮੰਨਣਯੋਗ ਹੋਵੇਗੀ।ਨਵੀਂ ਐਨਈਪੀ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਬਹੁਤ ਖਾਸ ਰਹੇਗੀ।
ਐਨਈਪੀ 2020 ‘ਚ ਕਿਹਾ ਗਿਆ ਹੈ ਕਿ ਵਿਿਦਆਰਥੀਆਂ ਨੂੰ ਘੱਟੋ-ਘੱਟ 5ਵੀਂ ਜਮਾਤ ਤੱਕ ਉਨ੍ਹਾਂ ਦੀ ਮਾਂ ਬੋਲੀ ਜਾਂ ਖੇਤਰੀ ਬਾਸ਼ਾ ‘ਚ ਪੜਾਇਆ ਲਿਿਖਆ ਜਾਣਾ ਚਾਹੀਦਾ ਹੈ।ਕਿਸੇ ਵੀ ਵਿਿਦਆਰਥੀ ‘ਤੇ ਕੋਈ ਭਾਸ਼ਾ ਥੋਪੀ ਨਹੀਂ ਜਾਵੇਗੀ।ਨੀਤੀ ‘ਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਬੱਚੇ ਆਪਣੀ ਘਰੇਲੂ ਭਾਸ਼ਾ ‘ਚ ਸਿੱਖਿਅਕ ਸਮੱਗਰੀ ਨੂੰ ਜਲਦੀ ਸਮਝਦੇ ਹਨ।
ਐਨਈਪੀ 2020 ਉੱਚ ਸਿੱਖਿਆ ‘ਚ 3.5 ਕਰੋੜ ਨਵੀਆਂ ਸੀਟਾਂ ਪੈਦਾ ਕਰੇਗੀ।10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਵੀ ਅਸਾਨ ਕੀਤਾ ਜਾਵੇਗਾ।ਪਾਠਕ੍ਰਮ ਨੂੰ ਪਹਿਲਾਂ ਨਾਲੋਂ ਘਟਾ ਕੇ ਸੀਮਤ ਕੀਤਾ ਜਾਵੇਗਾ।ਪ੍ਰਮੁੱਖ ਪਾਠਕ੍ਰਮ ‘ਚ ਵੀ ‘ਪ੍ਰਯੋਗਾਤਮਕ ਸਿਖਲਾਈ ਅਤੇ ਆਲੋਚਨਾਤਮਕ ਸੋਚ’ ਨੂੰ ਉਤਸ਼ਾਹਤ ਕੀਤਾ ਜਾਵੇਗਾ।ਇਸ ਨਵੀਂ ਨੀਤੀ ਤਹਿਤ ਵਿਿਦਆਰਥੀ ਸਾਲ ‘ਚ ਦੋ ਵਾਰ ਬੋਰਡ ਦੀ ਪ੍ਰੀਖਿਆ ਦੇ ਸਕਣਗੇ।
ਸਿੱਖਿਅਕ ਅਦਾਰਿਆਂ ਨੂੰ ਇੱਕ ਹੀ ਸੰਸਥਾ ਚਲਾਏਗੀ।ਭਾਰਤ ਦਾ ਉੱਚ ਸਿੱਖਿਆ ਕਮਿਸ਼ਨ ਮੈਡੀਕਲ ਅਤੇ ਕਾਨੂੰਨੀ ਸਿੱਖਿਆ ਨੂੰ ਛੱਡ ਕੇ ਸਮੁੱਚੀ ਉੱਚ ਸਿੱਖਿਆ ਨੂੰ ਨਿਯਮਤ ਕਰੇਗਾ।ਕਿੱਤਾਮੁਖੀ ਸਿੱਖਿਆ ਜਿਸ ਨੂੰ ਕਿ ਵੋਕੇਸ਼ਨਲ ਸਿੱਖਿਆ ਵੀ ਕਿਹਾ ਜਾਂਦਾ ਹੈ, ਉਹ ਹੁਣ 6ਵੀਂ ਜਮਾਤ ਤੋਂ ਸ਼ੂਰੂ ਹੋ ਜਾਵੇਗੀ ਅਤੇ ਉੱਚ ਵਿਿਦਅਕ ਪਾਠਕ੍ਰਮ ‘ਚ ਵਿਿਸ਼ਆਂ ਦੀ ਚੋਣ ਕਰਨ ‘ਚ ਵੀ ਸੁਤੰਤਰਤਾ ਹੋਵੇਗੀ।
ਨੈਸ਼ਨਲ ਕੌਂਸਲ ਫਾਰ ਟੀਚਰ ਐਜ਼ੂਕੇਸ਼ਨ ਨੇ ਐਨਸੀਈਆਰਟੀ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ  ਅੀਧਆਪਕ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਲਈ 2021 ਤੱਕ ਇੱਕ ਨਵਾਂ ਅਤੇ ਵਿਆਪਕ ਰਾਸ਼ਟਰੀ ਪਾਠਕ੍ਰਮ ਢਾਂਚੇ ਦਾ ਨਿਰਮਾਣ ਕਰੇਗੀ।ਸਾਲ 2035 ਤੱਕ ਉੱਚ ਸਿੱਖਿਆ ‘ਚ ਜੀਈਆਰ ਵੱਧ ਕੇ 50% ਹੋ ਜਾਵੇਗੀ।ਨਵੀਂ ਐਨਈਪੀ ਅਧੀਨ ਅਕਾਦਮਿਕ ਵਿਿਸ਼ਆਂ, ਵਾਧੈ ਪਾਠਕ੍ਰਮ ਅਤੇ ਕਿੱਤਾਮੁਖੀ ਵਿਿਸ਼ਆਂ ‘ਚ ਕਿਸੇ ਵੀ ਤਰ੍ਹਾਂ ਦਾ ਪਾੜਾ ਨਹੀਂ ਹੋਵੇਗਾ।ਨਵੀਂ ਰਾਸ਼ਟਰਤੀ ਸਿੱਖਿਆ ਨੀਤੀ ਬੱਚਿਆਂ ਦੇ ਚੋਂਪੱਖੀ ਵਿਕਾਸ ‘ਚ ਸਹਾਇਕ ਹੋਵੇਗੀ।
ਨਵੀਂ ਐਨਈਪੀ ਤਹਿਤ ਅੰਡਰ-ਗ੍ਰੈਜੂਏਟ ਵਿਿਦਆਰਥੀ ਇੱਕ ਸਾਲ ਲਗਾ ਕੇ ਛੱਡ ਸਕਦੇ ਹਨ ਅਤੇ ਉਨ੍ਹਾਂ ਨੂੰ ਇਸ ਸਬੰਧੀ ਪ੍ਰਮਾਣ ਪੱਤਰ ਵੀ ਦਿੱਤਾ ਜਾਵੇਗਾ।ਦੋ ਸਾਲ ਲਗਾਉਣ ਤੋਂ ਬਾਅਦ ਛੱਡਣ ‘ਤੇ ਉਨ੍ਹਾਂ ਨੂੰ ਡਿਪਲੋਮਾ ਅਤੇ 3 ਸਾਲ ਬਾਅਦ ਬੈਚਲਰ ਦੀ ਡਿਗਰੀ ਹਾਸਲ ਹੋਵੇਗੀ।ਇਸ ਵਿਧੀ ਨਾਲ ਵਿਿਦਆਰਥੀਆਂ ਦਾ ਕੋਈ ਵੀ ਸਾਲ ਖਰਾਬ ਨਹੀਂ ਹੋਵੇਗਾ।ਸਾਰੇ ਹੀ ਅੰਡਰ-ਗ੍ਰੈਜੁਏਟ, ਪੀਜੀ ਅਤੇ ਪੀਐਚਡੀ ਕੋਰਸ ਅੰਤਰ ਅਨੁਸ਼ਾਣੀ ਹੋਣਗੇ ਜਦਕਿ ਐਮਫਿਲ ਕੋਰਸ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
2030 ਤੱਕ ਚਾਰ ਸਾਲਾ ਏਕੀਕ੍ਰਿਤ ਬੀ.ਐੱਡ ਡਿਗਰੀ ਅਧਿਆਪਨ ਲਈ ਘੱਟੋ-ਘੱਟ ਡਿਗਰੀ ਯੋਗਤਾ ਹੋਵੇਗੀ।ਨਵੀਂ ਐਨਈਪੀ ਸਿੱਖਿਆ ਦੇ ਖੇਤਰ ‘ਚ ਨਿੱਜੀ ਨਿਵੇਸ਼ ਨੂੰ ਵੀ ਉਤਸ਼ਾਹਤ ਕਰੇਗੀ।
ਅੰਤ ‘ਚ ਕਹਿ ਸਕਦੇ ਹਾਂ ਕਿ ਇਸ ਨਵੀਂ ਐਨਈਪੀ ਦਾ ਉਦੇਸ਼ ਬੱਚਿਆਂ ਦੀ ਸਿੱਖਿਆ ‘ਚ ਇੱਕ ਭਾਗੀਦਾਰੀ, ਸੰਮਲਿਤ ਅਤੇ ਸੰਪੂਰਨ ਪਹੁੰਚ ਨੂੰ ਪ੍ਰਦਾਨ ਕਰਨਾ ਹੈ।ਬੱਚਿਆਂ ‘ਤੇ ਵਿਿਦਆ ਦੇ ਵਾਧੂ ਭਾਰ ਨੂੰ ਘਟਾ ਕੇ ਉਨ੍ਹਾਂ ਦੀ ਸਖਸ਼ੀਅਤ ਅਨੁਸਾਰ ਹੀ ਉਨ੍ਹਾਂ ਨੂੰ ਵਿਿਦਅਕ ਸਿਖਲਾਈ ਦਿੱਤੀ ਜਾਣੀ ਇਸ ਨੀਤੀ ਦੀ ਖਾਸੀਅਤ ਹੈ।