ਭਾਰਤ ‘ਚ ਕੋਵਿਡ-19 ਰਿਕਵਰੀ ਦਰ 65.77% ਦਰਜ

ਭਾਰਤ ‘ਚ ਕੋਵਿਡ-19 ਰਿਕਵਰੀ ਦਰ ਵੱਧ ਕੇ 65.77 % ਹੋ ਗਈ ਹੈ।ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ‘ਚ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਗਿਣਤੀ 11,86,203 ਹੋ ਗਈ ਹੈ, ਜੋ ਕਿ 65.77% ਰਿਕਵਰੀ ਦਰ ਨੂੰ ਦਰਸਾਉਂਦੀ ਹੈ।
ਕੋਵਿਡ-19 ਨਾਲ ਸੰਕ੍ਰਮਿਤ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਰਕੇ ਠੀਕ ਹੋਏ ਲੋਕਾਂ ਅਤੇ ਸਰਗਰਮ ਸੰਕ੍ਰਮਿਤ ਮਾਮਲਿਆਂ ‘ਚ 6 ਲੱਖ ਦਾ ਅੰਤਰ ਆ ਗਿਆ ਹੈ।ਦੇਸ਼ ‘ਚ ਅਸਲ ਸਰਗਰਮ ਮਾਮਲੇ 5,79,357 ਹੈ।