ਭਾਰਤ-ਬੰਗਲਾਦੇਸ਼ ਰੇਲ ਸੰਪਰਕ ਮੁੜ ਲੀਹ ‘ਤੇ

ਬ੍ਰਿਿਟਸ਼ ਕਾਲ ਦੌਰਾਨ ਪੂਰਬੀ ਅਤੇ ਪੱਛਮੀ ਬੰਗਾਲ ਵਿਚਾਲੇ ਕਾਇਮ ਹੋਇਆ ਸੰਪਰਕ ਨੈਟਵਰਕ 1965 ‘ਚ ਪਾਕਿਸਤਾਨ ਵੱਲੋਂ ਭੰਗ ਕੀਤਾ ਗਿਆ ਸੀ, ਤਾਂ ਹੋ ਦੋਵਾਂ ਪਾਸਿਆਂ ਦੇ ਸਭਿਆਚਾਰਕ, ਭਾਸ਼ਾਈ ਅਤੇ ਨਜ਼ਦੀਕੀ ਸਬੰਧਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪੀਐਮ ਸ਼ੇਖ ਹਸੀਨਾ ਵਿਚਾਲੇ ਰੇਲ ਸੰਪਰਕ ਨੂੰ ਉਤਸ਼ਾਹਤ ਕਰਨ ਲਈ ਇੱਕ ਸਮਝੌਤਾ ਸਹੀਬੱਧ ਹੋਇਆ।ਦੋਵਾਂ ਦੇਸ਼ਾਂ ਨੇ 1965 ਤੋਂ  ਪਹਿਲਾਂ ਦੇ ਸੰਪਰਕ ਨੂੰ ਮੁੜ ਬਹਾਲ ਕਰਨ ਅਤੇ ਇਸ ਨੂੰ ਅਗਲੇ ਪੜਾਅ ਤੱਕ ਲਿਜਾਣ ਦੀ ਇੱਛਾ ਪ੍ਰਗਟ ਕੀਤੀ।
ਬੰਗਲਾਦੇਸ਼ ਸੰਪਰਕ ਦੇ ਕੇਂਦਰ ਵੱਜੋਂ ਉਭਰਨ ਦੀ ਇੱਛਾ ਰੱਖਦਾ ਹੈ ਅਤੇ ਭਾਰਤ ਆਪਣੇ ਉੱਤਰ-ਪੂਰਬੀ ਖੇਤਰ ਨਾਲ ਸੰਪਰਕ ਕਾਇਮ ਕਰਨ ਨੂੰ ਤਰਜੀਹ ਦਿੰਦਾ ਹੈ।ਦੋਵਾਂ ਹੀ ਦੇਸ਼ਾਂ ਦੀਆਂ ਇੰਨ੍ਹਾਂ ਇੱਛਾਵਾਂ ਸਦਕਾ ਕਈ ਸੰਪਰਕ ਪ੍ਰਾਜੈਕਟਾਂ ਨੂੰ ਹੁਲਾਰਾ ਮਿਿਲਆ ਹੈ।
1965 ਤੋਂ ਪਹਿਲਾਂ 13 ਯਾਤਰੂ ਰੇਲਗੱਡੀਆਂ ਭਾਰਤ ਅਤੇ ਸਾਬਕਾ ਪੂਰਬੀ ਪਾਕਿਸਤਾਨ ਵਿਚਾਲੇ ਚੱਲਦੀਆਂ ਸਨ।ਸਾਲ 2008 ‘ਚ ਦੋਵਾਂ ਦੇਸ਼ਾਂ ਨੇ ਮੈਤਰੀ ਐਕਸਪ੍ਰੈਸ ਨੂੰ ਸ਼ੂਰੂ ਕੀਤਾ ਜੋ ਕਿ ਕੋਲਕਾਤਾ ਅਤੇ ਢਾਕਾ ਵਿਚਾਲੇ ਚੱਲਦੀ ਸੀ।ਫਿਰ 2017 ‘ਚ ਇੱਕ ਹੋਰ ਯਾਤਰੂ ਰੇਲ ਬੰਧੋਨ ਐਕਸਪ੍ਰੈਸ ਕੋਲਕਾਤਾ ਅਤੇ ਖੁਲਾਨਾ ਵਿਚਾਲੇ ਚਲਾਈ ਗਈ।2016-17 ‘ਚ ਭਾਰਤ ਨੇ 120 ਯਾਤਰੀ ਕੋਚਾਂ ਦਾ ਨਿਰਯਾਤ ਵੀ ਕੀਤਾ ਸੀ।
ਭਾਰਤ ਕੁੱਲ 17 ਰੇਲਵੇ ਪ੍ਰਾਜੈਕਟਾਂ ਲਈ ਬੰਗਲਾਦੇਸ਼ ਨੂੰ ਵਿੱਤ ਮਹੁੱਈਆ ਕਰਵਾ ਰਿਹਾ ਹੈ।2.44 ਬਿਲੀਅਂ ਡਾਲਰ ਦੀ ਵਚਨਬੱਧਤਾ ਅਧੀਨ ਹੀ ਇੰਨ੍ਹਾਂ ਪ੍ਰਾਜੈਕਟਾਂ ‘ਤੇ ਪੈਸਾ ਖਰਚ ਕੀਤਾ ਜਾ ਰਿਹਾ ਹੈ।ਇੰਨ੍ਹਾਂ ਪ੍ਰਾਜੈਕਟਾਂ ਤਹਿਤ ਰੇਲ ਪਟੜੀ ਦਾ ਵਿਕਾਸ, ਸਿੰਗਨਲਾਂ ‘ਚ ਸੁਧਾਰ ਅਤੇ ਨਵੇਂ ਤੇ ਪੁਰਾਣੇ ਰੇਲਵੇ ਪੁੱਲਾਂ ਦਾ ਨਿਰਮਾਣ ਸ਼ਾਮਲ ਹੈ।ਇੰਨ੍ਹਾਂ ‘ਚੋਂ 9 ਪ੍ਰਾਜੈਕਟ ਸਫਲਤਾਪੂਰਵਕ ਮੁਕੰਮਲ ਹੋ ਚੁੱਕੇ ਹਨ।ਭਾਰਤ ‘ਚ ਕਰੀਮਗੰਜ ਰੇਲਵੇ ਲਾਈਨ ਜੋ ਕਿ ਬੰਗਲਾਦੇਸ਼ ‘ਚ ਸ਼ਹਾਬਾਜ਼ਪੁਰ ਅਤੇ ਭਾਰਤ ‘ਚ ਹਲਦੀਬਾੜੀ ਰੇਲਵੇ ਲਾਈਨ ਬੰਗਲਾਦੇਸ਼ ‘ਚ ਚਿਲਹਟੀ ਖੇਤਰ ਨੂੰ ਆਪਸ ‘ਚ ਜੋੜਦੀ ਹੈ। ਦੋਵੇਂ ਹੀ ਦੇਸ਼ਾਂ ਨੇ ਅਗਰਤਲਾ ਤੋਂ ਅਖਓਰਾ ਤੱਕ ਇੱਕ ਨਵੀਂ ਰੇਲਵੇ ਲਾਈਨ ਦੇ ਨਿਰਮਾਣ ਦੀ ਸਹਿਮਤੀ ਪ੍ਰਗਟ ਕੀਤੀ ਹੈ।
ਸਹਿਕਾਰਤਾ ਦੇ ਹਿੱਸੇ ਵੱਜੋਂ ਅਤੇ ਬੋਗ਼ੀਆਂ ਦੀ ਘਾਟ ਜੋ ਕਿ ਬੰਗਲਾਦੇਸ਼ ਰੇਲਵੇ ਅੱਗੇ ਵੱਡੀ ਚੁਣੌਤੀ ਹੈ, ਭਾਰਤ ਆਪਣੀਆਂ ਬੋਗ਼ੀਆਂ ਦੀ ਵਰਤੋਂ ਮਾਲ ਦੀ ਢੁਆ ਢਆਈ ਲਈ ਕਰ ਰਹੀ ਹੈ।ਭਾਰਤ ਅਨੁਸਾਰ ਸਾਲਾਨਾ ਹੀ 2 ਮਿਲੀਅਨ ਮੀਟ੍ਰਿਕ ਟਨ ਮਾਲ ਰੇਲ ਮਾਰਗ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ‘ਤੇ ਪਹੁੰਚਿਆ ਜਾਂਦਾ ਹੈ।ਜਿੰਨ੍ਹਾਂ ‘ਚੋਂ 99% ਮਾਲ ਰੇਲ ਮਾਰਗ ਰਾਹੀਂ ਬੰਗਲਾਦੇਸ਼ ਭਾਰਤ ਤੋਂ ਆਯਾਤ ਕਰਦਾ ਹੈ।ਜੂਨ ਮਹੀਨੇ 100 ਤੋਂ ਵੀ ਵੱਧ ਮਾਲ ਰੇਲ ਗੱਡੀਆਂ ਜ਼ਰੂਰੀ ਸਮਾਨ ਲੈ ਕੇ ਬੰਗਲਾਦੇਸ਼ ਲਈ ਰਵਾਨਾ ਹੋਈਆਂ।
ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਸੰਪਰਕ ਨੂੰ ਉਤਸ਼ਾਹਤ ਲਈ ਦੋ ਹੋਰ ਮਹੱਤਵਪੂਰਨ ਕਦਮ ਚੁੱਕੇ ਗਏ ਹਨ।ਪਹਿਲਾ 13 ਜੁਲਾਈ ਨੂੰ ਆਂਧਰਾ ਪ੍ਰਦੇਸ਼ ਤੋਂ 384 ਟਨ ਮਿਰਚਾਂ ਦੀ ਵਿਸ਼ੇਸ਼ ਖੇਪ ਵਿਸ਼ੇਸ਼ ਪਾਰਸਲ ਰੇਲ ਗੱਡੀ ਰਾਹੀਂ ਬੰਗਲਾਦੇਸ਼ ਪਹੁੰਚੀ ਅਤੇ ਦੂਜਾ ਪਹਿਲੀ ਵਾਰ ਕੰਨਟੇਨਰ ਰੇਲ ਗੱਡੀ 26 ਜੁਲਾਈ ਨੂੰ ਭਾਰਤ ਦੇ ਮਜੇਰਹਾਟ ਤੋਂ ਬੇਨਾਪੋਲ ਪਹੁੰਚੀ ਸੀ।ਇਸ ‘ਚ 50 ਕੰਨੇਟਨਰ ਸਨ, ਜੋ ਕਿ ਦੋਵਾਂ ਦੇਸ਼ਾਂ ਦਰਮਿਆਨ ਇਕ ਨਵੀਂ ਸ਼ੁਰੂਆਤ ਦੀ ਗਵਾਹੀ ਭਰਦੇ ਹਨ।
ਕੋਵਿਡ-19 ਕਰਕੇ ਬੰਗਲਾਦੇਸ਼ ਲਈ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਰੇਲਵੇ ਇੱਕ ਉੱਚ ਮਾਧਿਅਮ ਰਿਹਾ ਹੈ।ਅੱਜ ਦੇ ਸਮੇਂ ‘ਚ ਵੀ ਰੇਕ ਸੰਪਰਕ ਸਸਤਾ, ਕਿਫਾਇਤੀ ਅਤੇ ਤੇਜ਼ ਸਾਧਨ ਹੈ।ਰੇਲਵੇ ਨਾ ਸਿਰਫ ਸਮਾਂ ਅਤੇ ਪੈਸੇ ਦੀ ਬਚਤ ਕਰਦਾ ਹੈ ਬਲਕਿ ਪੁਰਾਣੇ ਸਭਿਆਚਾਰਕ ਸਬੰਧਾਂ ਨੂੰ ਮੁੜ ਸੁਰਜੀਤ ਕਰਨ ‘ਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।ਰੇਲਵੇ ਸੰਪਰਕ ਨੂੰ ਉੱਚਾ ਚੁੱਕਣ ਨਾਲ ਬੇਨਾਪੋਲ ਦੀਆਂ ਬੰਦਰਗਾਹਾਂ ‘ਤੇ ਭੀੜ੍ਹ ਵੀ ਘਟੇਗੀ, ਕਿਉਂਕਿ ਬੰਗਲਾਦੇਸ਼ ਦੱਖਣੀ ਏਸ਼ੀਆ ਖੇਤਰ ‘ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।
ਬ੍ਰਿਿਟਸ਼ ਕਾਲ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਸ਼ੁਰੂ ਹੋਇਆ ਰੇਲਵੇ ਸੰਪਰਕ ਹੁਣ ਇੱਕ ਵਾਰ ਫਿਰ ਖੇਤਰ ‘ਚ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰੇਗਾ।