ਖੇਤੀਬਾੜੀ ਅਤੇ ਰੱਖਿਆ ਖੇਤਰ ‘ਚ ਭਾਰਤ ਆਤਮ ਨਿਰਭਰ ਬਣਨ ਦੀ ਰਾਹ ‘ਤੇ

ਖੇਤੀਬਾੜੀ ਅਤੇ ਰੱਖਿਆ ਖੇਤਰਾਂ ਸਮੇਤ ਪ੍ਰਮੁੱਖ ਖੇਤਰਾਂ ‘ਚ ਭਾਰਤ ਦੀ ਮਜ਼ਬੂਤੀ ਆਤਮ ਨਿਰਭਰਤਾ ਦੀ ਲੀਹ ‘ਤੇ ਹੈ।ਆਤਮ ਨਿਰਭਰਤਾ ਇਕ ਅਜਿਹੀ ਪਹਿਲ ਹੈ, ਜਿਸ ਦਾ ਉਦੇਸ਼ ਦੇਸ਼ ਨੂੰ ਵਿਸ਼ਵ ਪੱਧਰ ਤੱਕ ਲੈ ਜਾਣਾ ਹੈ।ਇਸ ਗੱਲ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਅਗਸਤ ਨੂੰ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਅਧੀਨ 1 ਲੱਖ ਕਰੋੜ ਰੁਪਏ ਦੀ ਵਿੱਤੀ ਮਦਦ ਦੀ ਸ਼ੁਰੂਆਤ ਕਰਨ ਸਮੇਂ ਕੀਤਾ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਮੰਤਰਾਲਾ ਰੱਖਿਆ ਉਤਪਾਦਨ ਦੇ ਸਵਦੇਸ਼ੀ ਕਰਨ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ 101 ਵਸਤਾਂ ਦੀ ਦਰਾਮਦ ‘ਤੇ ਰੋਕ ਲਗਾਵੇਗਾ।
ਰੱਖਿਆ ਮੰਤਰੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦੇ ਨਿਰਮਾਣ ਲਈ ਪੀਐਮ ਮੋਦੀ ਨੇ ਪੰਜ ਕਾਰਕ – ਅਰਥਵਿਵਸਥਾ, ਬੁਨਿਆਦੀ ਢਾਂਚਾ ਪ੍ਰਣਾਲੀ, ਲੋਕਤੰਤਰ ਅਤੇ ਮੰਗ ਅਹਿਮ ਦੱਸੇ ਹਨ।
ਇੰਨ੍ਹਾਂ ਦੋਵਾਂ ਘਟਨਾਵਾਂ ਨੇ ਭਾਰਤ ਦੇ ਆਤਮ ਨਿਰਭਰ ਬਣਨ ਦੇ ਟੀਚੇ ਨੂੰ ਇੱਕ ਨਵੀਂ ਗਤੀ ਦਿੱਤੀ ਹੈ।ਬਿਨ੍ਹਾਂ ਸਮਾਂ ਗਵਾਇਆਂ ਅਤੇ ਤੇਜ਼ੀ ਨਾਲ ਵਿਕਾਸ ਕਰ ਰਹੀ ਆਰਥਿਕ ਸ਼ਕਤੀ ਦੀ ਮਾਨਤਾ ਨੂੰ ਕਾਇਮ ਰੱਖਦਿਆਂ ਭਾਰਤ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦਾ ਉਦੇਸ਼ ਦੇਸ਼ ਦੇ ਕਿਸਾਨ ਭਾਈਚਾਰੇ ਨੂੰ ਉਨ੍ਹਾਂ ਦੇ ਉਤਪਾਦਾਂ ਦੀ ਸਹੀ ਅਤੇ ਸਮੇਂ ਸਿਰ ਅਦਾਇਗੀ ਕਰਵਾਉਣਾ ਹੈ।ਉਤਪਾਦਾਂ ਦੀ ਵੱਧ ਕੀਮਤ ਅਤੇ ਬਰਬਾਦੀ ‘ਤੇ ਰੋਕ ਲਗਾਉਣਾ ਵੀ ਇਸ ਦਾ ਇੱਕ ਅਹਿਮ ਉਦੇਸ਼ ਹੈ।ਇਸ ਫੰਡ ਤਹਿਤ ਖੇਤੀਬਾੜੀ ਖੇਤਰ ‘ਚ ਸ਼ੁਰੂ ਹੋਣ ਵਾਲੇ ਨਵੇਂ ਉੱਦਮਾਂ ਨੂੰ ਵੀ ਵਿੱਤ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਦੇਸ਼ ਦੀ ਵੱਡੀ ਆਬਾਦੀ ਖੇਤੀਬਾੜੀ ‘ਤੇ ਨਿਰਭਰ ਕਰਦੀ ਹੈ, ਇਸ ਲਈ ਗੋਦਾਮ, ਕੋਲਡ ਚੇਨ ਅਤੇ ਫੂਡ ਪ੍ਰੋਸੈਸਿੰਗ ਵਰਗੇ ਖੇਤਰਾਂ ‘ਚ ਨਿਵੇਸ਼ ਲਈ ਖਾਸ ਮੌਕਿਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਇਸ ਸਬੰਧ ‘ਚ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਤਹਿਤ ਘੱਟ ਅਤੇ ਲੰਬੇ ਸਮੇਂ ਲਈ ਕਰਜ਼ਾ ਵਿੱਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਕਿਸਾਨਾਂ ਤੋਂ ਇਲਾਵਾ ਪ੍ਰਾਇਮਰੀ ਖੇਤੀਬਾੜੀ ਕਰਜ਼ਾ ਸੁਸਾਇਟੀਆਂ, ਕਿਸਾਨ ਉਤਪਾਦਕ ਸੰਗਠਨ ਅਤੇ ਖੇਤੀਬਾੜੀ ਉੱਦਮੀਆਂ ਨੂੰ ਵੀ ਇਸ ਯੋਜਨਾ ਤੋਂ ਲਾਭ ਹਾਸਲ ਹੋਵੇਗਾ।
ਸਮੁੱਚੇ ਤੌਰ ‘ਤੇ ਇਸ ਦਾ ਉਦੇਸ਼ ਖੇਤੀਬਾੜੀ ਖੇਤਰ ਨੂੰ ਉੱਚਾਈਆਂ ‘ਤੇ ਲੈ ਕੇ ਜਾਣਾ ਹੈ।ਭਾਰਤ ਵੱਡੀ ਮਾਤਰਾ ‘ਚ ਅਨਾਜ ਨਿਰਯਾਤ ਕਰਦਾ ਹੈ ਅਤੇ ਖੇਤੀਬਾੜੀ ਖੇਤਰ ਨਾਲ ਸਬੰਧਤ ਵੱਖ –ਵੱਖ ਕਿੱਤਿਆਂ ਨੂੰ ਉਤਸ਼ਾਹਤ ਕਰਨਾ ਇਸ ਯੋਜਨਾ ਦਾ ਮਕਸਦ ਹੈ।
ਇਸ ਸਮੇਂਪੂਰੀ ਦੁਨੀਆਂ ਕੋਵਿਡ-19 ਮਹਾਮਾਰੀ ਦੇ ਸ਼ਿੰਕਜੇ ਹੇਠ ਹੈ ਅਤੇ ਸਿਹਤ ਅਤੇ ਆਰਥਿਕ ਪੱਖੋਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।ਉੱਥੈ ਹੀ ਭਾਰਤ ਦੇ ਖੇਤੀਬਾੜੀ ਸੈਕਟਰ ਨੇ ਵਿਸ਼ਵ ਦੀ ਭੋਜਨ ਸਪਲਾਈ ਨੂੰ ਜਿਉਂ ਦਾ ਤਿਉਂ ਜਾਰੀ ਰੱਖਿਆ ਹੈ।
ਮਾਰਚ-ਜੂਨ 2020 ‘ਚ ਖੇਤੀ ਬਰਾਮਦ ਪਿਛਲੇ ਸਾਲ ਦੇ ਮੁਕਾਬਲੇ 23.24% ਵਧੀ ਹੈ।ਯਕੀਨਨ ਆਉਂਦੇ ਸਾਲਾਂ ‘ਚ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਮੁਹਿੰਮ ‘ਚ ਕਿਸਾਨ ਅਤੇ ਖੇਤੀਬਾੜੀ ਸੈਕਟਰ ਅਹਿਮ ਭੂਮਿਕਾ ਨਿਭਾਵੇਗਾ।
ਖੇਤੀਬਾੜੀ ਤੋਂ ਇਲਾਵਾ ਰੱਖਿਆ ਖੇਤਰ ‘ਚ ਵੀ ਭਾਰਤ ਨੇ ਆਤਮ ਨਿਰਭਰ ਬਣਨ ਦੇ ਸ਼ੁਰੂਆਤੀ ਕਦਮਾਂ ਨੂੰ ਪੁੱਟ ਲਿਆ ਹੈ।ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਰੱਖਿਆ ਉਤਪਾਦਕਾਂ ਦੇ ਸਵਦੇਸ਼ੀਕਰਨ ਨੂੰ ਉਤਸ਼ਾਹਤ ਕਰਨ ਲਈ 101 ਵਸਤਾਂ ਦੀ ਦਰਾਮਦ ‘ਤੇ ਰੋਕ ਲਗਾਈ ਜਾਵੇਗੀ।ਇਹ ਪਾਬੰਦੀ 2020 ਅਤੇ 2024 ‘ਚ ਪੜਾਅਵਾਰ ਲਾਗੂ ਕੀਤੀ ਜਾਵੇਗੀ।
ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ ਕਿ ਸਵਦੇਸ਼ੀ ਪੱਧਰ ‘ਤੇ ਤਿਆਰ ਅਤੇ ਨਿਰਮਾਣ ਕੀਤੇ ਗਏ ਉਪਕਰਣਾਂ ਨੂੰ ਦੇਸ਼ ਦੀ ਫੌਜ ਲਈ ਵਰਤਿਆ ਜਾਵੇਗਾ।
101 ਵਸਤਾਂ ਦੀ ਦਰਾਮਦ ‘ਤੇ ਪਾਬੰਦੀ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ ਪੰਜ ਸਾਲਾਂ ‘ਚ ਲਗਭਗ 4 ਲੱਖ ਕਰੋੜ ਰੁਪਏ ਦਾ ਠੇਕਾ ਘਰੇਲੂ ਉਦਯੋਗ ਨੂੰ ਹਾਸਲ ਹੋਵੇਗਾ।ਥਲ ਸੈਨਾ ਅਤੇ ਹਵਾਈ ਸੈਨਾ , ਦੋਵਾਂ ਲਈ ਵੱਖ-ਵੱਖ ਲਗਭਗ 1,30,000 ਕਰੋੜ ਰੁ. ਅਤੇ ਜਲ ਸੈਨਾ ਲਈ 1,40,000 ਕਰੋੜ ਰੁ. ਹੋਣਗੇ।
ਜਿੰਨ੍ਹਾਂ 101 ਰੱਖਿਆ ਉਤਪਾਦਾਂ ਦੀ ਦਰਾਮਦ ‘ਤੇ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ, ਉਸ ‘ਚ ਸਿਰਫ ਸਧਾਰਣ ਉਪਕਰਣ ਹੀ ਨਹੀਂ ਬਲਕਿ ਕੁੱਝ ਉੱਚ ਤਕਨਾਲੋਜੀ ਹਥਿਆਰ ਪ੍ਰਣਾਲੀ ਮਿਸਾਲਨ ਤੋਪਖਾਨਾ, ਬੰਦੂਕ, ਰਾਈਫਲ, ਸੋਨਾਰ ਪ੍ਰਣਾਲੀ, ਟਰਾਂਸਪੋਰਟ ਹਵਾਈ ਜਹਾਜ਼, ਹਲਕੇ ਲੜਾਕੂ ਹੈਲੀਕਾਪਟਰ, ਰਡਾਰ ਅਤੇ ਹੋਰ ਉਪਰਕਰਣ ਤੇ ਹਥਿਆਰ ਸ਼ਾਮਲ ਹਨ।
ਰੱਖਿਆ ਖੇਤਰ ‘ਚ ਆਤਮ ਨਿਰਭਰ ਬਣਨ ਵੱਲ ਇਹ ਇੱਕ ਵੱਡਾ ਕਦਮ ਹੈ।ਇਹ ਪਹਿਲ ਭਾਰਤੀ ਰੱਖਿਆ ਉਦਯੋਗ ਨੂੰ ਇੱਕ ਵਧੀਆ ਮੌਕਾ ਪ੍ਰਦਾਨ ਕਰੇਗਾ ਤਾਂ ਹੋ ਦੇਸ਼ ਹੀ ਰੱਖਿਆ ਉਪਕਰਣਾਂ ਅਤੇ ਹਥਿਆਰਾਂ ਦਾ ਨਿਰਮਾਣ ਕੀਤਾ ਜਾ ਸਕੇ। ਆਉਣ ਵਾਲੇ ਸਾਲਾਂ ‘ਚ ਹਥਿਆਰਬੰਦ ਫੌਜਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਡੀਆਰਡੀਓ ਵੱਲੋਂ ਡਿਜ਼ਾਇਨ ਅਤੇ ਵਿਕਸਤ ਕੀਤੀਆਂ ਤਕਨਾਲੋਜੀਆਂ ਦੀ ਵਰਤੋਂ ਕਰ ਸਕਦੇ ਹਨ।
ਹਥਿਆਰਬੰਦ ਫੌਜਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਯਕੀਨੀ ਬਣਾਉਣ ਲਈ ਹਰ ਜ਼ਰੂਰੀ ਉਪਾਅ ਕੀਤਾ ਜਾ ਰਹੇ ਹਨ।ਇਸ ਪਹਿਲ ਨਾਲ ਨਾ ਸਿਰਫ ਘਰੇਲੂ ਖੇਤਰ ਉਤਸ਼ਾਹਤ ਹੋਵੇਗਾ ਬਲਕਿ ਭਾਰਤ ਦਾ 5 ਟ੍ਰਿਲੀਅਨ ਦੀ ਅਰਥਵਿਵਸਥਾ ਬਣਨ ਦਾ ਟੀਚਾ ਵੀ ਪੂਰਾ ਹੋਵੇਗਾ।
ਇੱਥੇ ਇਹ ਸਪੱਸ਼ਟ ਕਰਨਾ ਬਹੁਤ ਜ਼ਰੂਰੀ ਹੈ ਕਿ ਆਤਮ ਨਿਰਭਰ ਭਾਰਤ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਦੂਜੇ ਦੇਸ਼ਾਂ ਨਾਲੋਂ ਵੱਖ ਕਰ ਲਿਆ ਜਾਵੇ।ਸਰਕਾਰ ਨੇ ਪਹਿਲਾਂ ਹੀ ਸਾਫ ਕੀਤਾ ਹੈ ਕਿ ਆਤਮ ਨਿਰਭਰ ਬਣਨ ਦਾ ਅਰਥ ਵਿਸ਼ਵਵਿਆਪੀ ਅਰਥਚਾਰੇ ਦਾ ਮਜ਼ਬੂਤ ਅੰਗ ਬਣਨਾ ਹੈ।ਇਸ ਲਈ ਜਦੋਂ ਤੱਕ ਅਸੀਂ ਆਪਣੇ ਪੈਰਾਂ ‘ਤੇ ਖੜ੍ਹੇ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਦੂਰ ਦੀਆਂ ਸ਼ਲਾਗਾਂ ਨਹੀਂ ਪੁੱਟ ਸਕਦੇ ਹਾਂ।
ਸਕ੍ਰਿਪਟ: ਸ਼ੰਕਰ ਕੁਮਾਰ, ਪੱਤਰਕਾਰ