ਭਾਰਤ ‘ਚ ਇੱਕ ਹੀ ਦਿਨ ‘ਚ 7 ਲੱਖ ਤੋਂ ਵੀ ਵੱਧ ਕੋਵਿਡ-19 ਦੇ ਟੈਸਟ ਹੋਏ

ਭਾਰਤ ਨੇ ਐਤਵਾਰ ਨੂੰ ਇੱਕ ਵੱਡੀ ਤਰੱਕੀ ਹਾਸਲ ਕੀਤੀ।ਦੇਸ਼ ‘ਚ ਇੱਕ ਹੀ ਦਿਨ ‘ਚ 7 ਲੱਖ ਤੋਂ ਵੱਧ ਕੋਵਿਡ-19 ਦੇ ਨਮੂਨਿਆਂ ਦੀ ਜਾਂਚ ਕੀਤੀ ਗਈ।ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਕ ਦਿਨ ‘ਚ 6 ਲੱਖ ਨਮੂਨੇ ਇੱਕਠੇ ਕੀਤੇ ਜਾ ਰਹੇ ਸਨ ਅਤੇ ਹੁਣ ਇਕ ਦਿਨ ‘ਚ ਇਹ ਗਿਣਤੀ 7 ਲੱਖ ਤੱਕ ਪਹੁੰਚ ਗਈ ਹੈ।
ਪਿਛਲੇ ਕਈ ਦਿਨਾਂ ‘ਚ ਇਸ ਸਬੰਧ ‘ਚ ਕੇਂਦਰ ਅਤੇ ਸੂਬਾ ਸਰਕਾਰਾਂ ਦਰਮਿਆਨ ਕਈ ਬੈਠਕਾਂ ਹੋਈਆਂ ਹਨ।